Sun, Sep 8, 2024
Whatsapp

ਬੀੜੀ ਪੀਣ ਨੂੰ ਲੈਕੇ ਨਿਹੰਗ ਸਿੰਘ ਤੇ ਪ੍ਰਵਾਸੀ ’ਚ ਹੋਏ ਝਗੜੇ ਨੂੰ ਛੁਡਵਾਉਣ ਵਾਲੇ ਦਾ ਹੀ ਨਿਹੰਗ ਸਿੰਘਾਂ ਨੇ ਚਾੜ ਦਿੱਤਾ ਕੁਟਾਪਾ

ਇਸ ਦੌਰਾਨ ਹੋ ਰਹੇ ਝਗੜੇ ਨੂੰ ਛੁਡਵਾਉਣ ਗਏ ਵਿਅਕਤੀ ਨੂੰ ਹੀ ਨਿਹੰਗ ਸਿੰਘਾਂ ਕੁੱਟ ਦਿੱਤਾ।। ਦਰਅਸਲ ਮਾਮਲਾ ਦੇਰ ਰਾਤ ਬਟਾਲਾ ਦੇ ਡੇਰਾ ਰੋਡ ’ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਦਾ ਹੈ।

Reported by:  PTC News Desk  Edited by:  Aarti -- July 18th 2024 04:45 PM
ਬੀੜੀ ਪੀਣ ਨੂੰ ਲੈਕੇ ਨਿਹੰਗ ਸਿੰਘ ਤੇ ਪ੍ਰਵਾਸੀ ’ਚ ਹੋਏ ਝਗੜੇ ਨੂੰ ਛੁਡਵਾਉਣ ਵਾਲੇ ਦਾ ਹੀ ਨਿਹੰਗ ਸਿੰਘਾਂ ਨੇ ਚਾੜ ਦਿੱਤਾ ਕੁਟਾਪਾ

ਬੀੜੀ ਪੀਣ ਨੂੰ ਲੈਕੇ ਨਿਹੰਗ ਸਿੰਘ ਤੇ ਪ੍ਰਵਾਸੀ ’ਚ ਹੋਏ ਝਗੜੇ ਨੂੰ ਛੁਡਵਾਉਣ ਵਾਲੇ ਦਾ ਹੀ ਨਿਹੰਗ ਸਿੰਘਾਂ ਨੇ ਚਾੜ ਦਿੱਤਾ ਕੁਟਾਪਾ

Nihang Singhs Beaten Youth: ਬਟਾਲਾ ਦੇ ਡੇਰਾ ਰੋਡ ਤੇ ਫਲਾਈ ਓਵਰ ਦੇ ਥੱਲੇ ਦੇਰ ਰਾਤ ਇਕ ਪ੍ਰਵਾਸੀ ਵਲੋਂ ਬੀੜੀ ਪੀਣ ਕਾਰਨ ਨਿਹੰਗ ਸਿੰਘ ਭੜਕ ਗਏ ਅਤੇ ਇਸ ਦੌਰਾਨ ਹੋ ਰਹੇ ਝਗੜੇ ਨੂੰ ਛੁਡਵਾਉਣ ਗਏ ਵਿਅਕਤੀ ਨੂੰ ਹੀ ਨਿਹੰਗ ਸਿੰਘਾਂ ਕੁੱਟ ਦਿੱਤਾ।। ਦਰਅਸਲ ਮਾਮਲਾ ਦੇਰ ਰਾਤ ਬਟਾਲਾ ਦੇ ਡੇਰਾ ਰੋਡ ’ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਦਾ ਹੈ। 

ਦੱਸ ਦਈਏ ਕਿ ਝਗੜੇ ਦਾ ਮੁੱਖ ਕਾਰਨ ਇਹ ਸੀ ਕਿ ਜਿੱਥੇ ਨਿਹੰਗ ਸਿੰਘ ਸ਼ਰਦਾਈ ਵੇਚਦੇ ਹਨ ਉਸ ਤੋਂ ਕਰੀਬ 50 ਕਦਮ ਦੀ ਦੂਰੀ ’ਤੇ ਇੱਕ ਆਂਡੇ ਵੇਚਣ ਵਾਲਾ ਠੇਲਾ ਲੱਗਾ ਹੋਇਆ ਹੈ ਇਹ ਠੇਲਾ ਕਰੀਬ ਪਿਛਲੇ ਕਈ ਸਾਲਾਂ ਤੋਂ ਲੱਗਾ ਹੋਇਆ ਹੈ ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਉਸ ਆਂਡਿਆਂ ਵਾਲੇ ਰੇੜੇ ’ਤੇ ਸਿਗਰਟ ਬੀੜੀ ਪੀਤੀ ਜਾ ਰਹੀ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ। 


ਦੂਜੇ ਪਾਸੇ ਕੋਲੋਂ ਲੰਘ ਰਹੇ ਨੀਰਜ ਵਰਮਾ ਨਾਮਕ ਵਿਅਕਤੀ ਵੱਲੋਂ ਨਿਹੰਗ ਸਿੰਘਾਂ ਨਾਲ ਇਸ ਮਸਲੇ ਨੂੰ ਲੈਕੇ ਗੱਲਬਾਤ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਕਿਉਂ ਰੋਕਦੇ ਹੋ ਨਿਹੰਗ ਸਿੰਘਾਂ ਨੇ ਕਿਹਾ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ ਅਸੀਂ ਕਿਸੇ ਨੂੰ ਵੀ ਪੀਣ ਦੀ ਇਜਾਜ਼ਤ ਨਹੀਂ ਦਿੰਦੇ। 

ਇਸ ਸਬੰਧੀ ਜ਼ਖਮੀ ਨੀਰਜ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕੇਵਲ ਇਹ ਗੱਲ ਕਹੀ ਸੀ ਕਿ ਉਹ ਤੁਹਾਡੇ ਨਾਲੋਂ ਬਹੁਤ ਦੂਰ ਹੈ ਤੁਸੀਂ 15 ਦਿਨ ਤੋਂ ਸ਼ਰਦਾਈ ਲਗਾਉਣੀ ਸ਼ੁਰੂ ਕੀਤੀ ਹੈ ਜਦਕਿ ਆਂਡਿਆਂ ਦੀ ਰੇੜੀ ਵਾਲਾ ਵਿਅਕਤੀ ਪਿਛਲੇ 20 ਸਾਲ ਤੋਂ ਇੱਥੇ ਰੇੜੀ ਲਗਾ ਰਿਹਾ ਹੈ ਇਸ ਕਰਕੇ ਇਸ ਨਾਲ ਨਜਾਇਜ਼ ਨਾ ਕਰੋ ਇਸੇ ਨੂੰ ਲੈ ਕੇ ਹੀ ਆਪਸ ਦੇ ਵਿੱਚ ਕਿਹਾ ਸੁਣੀ ਹੋਈ ਹਾਲਾਂਕਿ ਨਿਹੰਗ ਸਿੰਘਾਂ ਵੱਲੋਂ ਨੀਰਜ ਵਰਮਾ ਦੇ ਥੱਪੜ ਮਾਰਿਆ ਗਿਆ ਇਹ ਗੱਲ ਨਿਹੰਗ ਸਿੰਘਾਂ ਨੇ ਖੁਦ ਕਬੂਲ ਲਈ ਅਤੇ ਇਹ ਵੀ ਗੱਲ ਕਹੀ ਕਿ ਅਸੀਂ ਕੇਵਲ ਉਸਦੇ ਥੱਪੜ ਮਾਰਿਆ ਹੈ ਸੱਟਾਂ ਨਹੀਂ ਲਾਈਆਂ। 

ਦੂਸਰੇ ਪਾਸੇ ਜੇ ਜੀਆਰਪੀ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। ਇਸ ਮੌਕੇ ਨੀਰਜ ਵਰਮਾ ਜੋ ਕਿ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਉਸ ਦਾ ਬਿਆਨ ਲੈਣ ਪਹੁੰਚੀ ਪੁਲਿਸ ਨੇ ਕਿਹਾ ਕਿ ਜੋ ਵੀ ਕਾਰਵਾਈ ਬਣਦੀ ਊਸ ਅਨੁਸਾਰ ਅਸੀਂ ਨਿਹੰਗ ਸਿੰਘਾਂ ਦੇ ਖਿਲਾਫ ਮਾਮਲਾ ਜਲਦ ਦਰਜ ਕਰਨ ਜਾ ਰਹੇ ਇਸ ਝਗੜੇ ਦੌਰਾਨ ਹੋਏ ਬੋਲ ਬੁਲਾਰੇ ਦੀ ਵੀਡੀਓ ਵੀ ਤੇਜੀ ਨਾਲ ਵਾਇਰਲ ਹੁੰਦੀ ਨਜਰ ਆ ਰਹੀ ਹੈ। 

- PTC NEWS

Top News view more...

Latest News view more...

PTC NETWORK