ਚੰਡੀਗੜ੍ਹ, 23 ਨਵੰਬਰ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੇ ਤਹਿਤ ਇੱਕ ਤਾਜ਼ਾ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲਿਆ ਹੈ। ਐਨਆਈਏ ਨੂੰ ਸ਼ੱਕ ਹੈ ਕਿ ਬਿਸ਼ਨੋਈ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨਾਲ ਸ਼ਾਮਲ ਸੀ। ਗੈਂਗਸਟਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਹੈ। ਪੁਲਿਸ ਸੂਤਰਾਂ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਸੀ ਕਿ ਬਿਸ਼ਨੋਈ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਨਵੀਂ ਦਿੱਲੀ ਲਿਜਾਏ ਜਾਣ ਦੀ ਸੰਭਾਵਨਾ ਹੈ।ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੰਜਾਬ ਪੁਲਿਸ ਨੇ ਵੀ ਉਸਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਸੀ, ਜਿਸਨੂੰ ਹੁਣ ਵਾਪਸ ਨਵੀਂ ਦਿੱਲੀ ਲੈ ਜਾਇਆ ਗਿਆ ਹੈ।ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਵੀਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 10 ਦਿਨਾਂ ਰਿਮਾਂਡ ਲਈ ਹੁਕਮ ਪਾਰਿਤ ਕੀਤੇ ਸਨ। ਐਨਆਈਏ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਦੇ ਸਬੰਧ ਵਿੱਚ ਉਸਦੀ ਹਿਰਾਸਤ ਦੀ ਲੋੜ ਹੈ ਜਦੋਂ ਅਦਾਲਤ ਵੱਲੋਂ ਪੁੱਛਿਆ ਗਿਆ ਕਿ ਮੂਸੇਵਾਲਾ ਕੇਸ ਵਿਕਾਸ ਕਿੱਥੇ ਤੱਕ ਪਹੁੰਚਿਆ ਤਾਂ ਐਨਆਈਏ ਨੇ ਕਿਹਾ ਕਿ ਹਥਿਆਰ ਦੀ ਸਮੱਗਰੀ ਪਾਕਿਸਤਾਨ ਤੋਂ ਆ ਰਹੀ ਹੈ, ਮੂਸੇਵਾਲਾ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਵੱਡੇ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੰਬੰਧਾਂ ਦੀ ਖੋਜ ਕੀਤੀ ਜਾ ਰਹੀ ਹੈ।ਐਨਆਈਏ ਨੇ ਪਹਿਲਾਂ ਬਿਸ਼ਨੋਈ ਦੀ 12 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਕੇਂਦਰੀ ਏਜੰਸੀ ਨੇ ਬਿਸ਼ਨੋਈ ਨੂੰ ਨਜ਼ਰਬੰਦ ਕਰਦੇ ਹੋਏ ਉਸ ਨੂੰ ਹੱਥਕੜੀ ਲਾਉਣ ਦੀ ਇਜਾਜ਼ਤ ਵੀ ਮੰਗੀ ਪਰ ਅਦਾਲਤ ਨੇ ਸੁਪਰੀਮ ਕੋਰਟ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਇਨਕਾਰ ਕਰ ਦਿੱਤਾ।ਇਹ ਵੀ ਪੜ੍ਹੋ: 24 ਸਾਲਾਂ 'ਚ 22 ਚੀਫ਼ ਜਸਟਿਸ ਦੇਣ ਵਾਲੀ ਸੁਪਰੀਮ ਕੋਰਟ ਨੇ ਚੋਣ ਕਮਿਸ਼ਨਰ 'ਤੇ ਚੁੱਕੇ ਸਵਾਲਗੈਂਗਸਟਰ ਅਤੇ ਉਸਦੇ ਕੁੱਝ ਸਾਥੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ। ਸਿੱਧੂ ਮੂਸੇਵਾਲਾ ਦੇ ਨਾਂਅ ਤੋਂ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਜਦੋਂ ਉਹ ਆਪਣੇ ਦੋਸਤ ਅਤੇ ਚਚੇਰੇ ਭਰਾ ਨਾਲ ਮਾਨਸਾ ਦੇ ਪਿੰਡ ਜਵਾਹਰਕੇ ਤੋਂ ਇਕ ਜੀਪ ਵਿੱਚ ਜਾ ਰਿਹਾ ਸੀ। 6 ਸ਼ੂਟਰਾਂ ਨੇ ਉਸ ਦੀ ਗੱਡੀ ਨੂੰ ਰਸਤੇ ਵਿੱਚ ਰੋਕ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਕੈਨੇਡਾ ਸਥਿਤ ਗੋਲਡੀ ਬਰਾੜ ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਵੀ ਹੈ, ਨੇ ਕਤਲ ਦੀ ਜ਼ਿੰਮੇਵਾਰੀ ਆਪਣੇ 'ਤੇ ਲਈ ਸੀ।