Fri, Sep 6, 2024
Whatsapp

NIA ਨੇ ਅੱਤਵਾਦੀ ਗੋਲਡੀ ਤੇ 9 ਹੋਰਾਂ ਖਿਲਾਫ਼ ਚਾਰਜ਼ਸੀਟ ਕੀਤੀ ਦਾਖਲ, ਜਾਣੋ ਕਿਹੜੇ ਮਾਮਲੇ 'ਚ ਹੋਈ ਵੱਡੀ ਕਾਰਵਾਈ

NIA ਨੇ ਗੋਲਡੀ ਬਰਾੜ ਦੇ ਸਹਿਯੋਗੀਆਂ ਵੱਲੋਂ ਚੰਡੀਗੜ੍ਹ ਵਿੱਚ ਇੱਕ ਕਾਰੋਬਾਰੀ ਦੇ ਘਰ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- July 20th 2024 08:30 PM -- Updated: July 20th 2024 08:45 PM
NIA ਨੇ ਅੱਤਵਾਦੀ ਗੋਲਡੀ ਤੇ 9 ਹੋਰਾਂ ਖਿਲਾਫ਼ ਚਾਰਜ਼ਸੀਟ ਕੀਤੀ ਦਾਖਲ, ਜਾਣੋ ਕਿਹੜੇ ਮਾਮਲੇ 'ਚ ਹੋਈ ਵੱਡੀ ਕਾਰਵਾਈ

NIA ਨੇ ਅੱਤਵਾਦੀ ਗੋਲਡੀ ਤੇ 9 ਹੋਰਾਂ ਖਿਲਾਫ਼ ਚਾਰਜ਼ਸੀਟ ਕੀਤੀ ਦਾਖਲ, ਜਾਣੋ ਕਿਹੜੇ ਮਾਮਲੇ 'ਚ ਹੋਈ ਵੱਡੀ ਕਾਰਵਾਈ

NIA chargesheets terrorist Goldy Brar : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਅੱਤਵਾਦੀ ਗੋਲਡੀ ਬਰਾੜ ਖਿਲਾਫ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਸ਼ਨੀਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। NIA ਨੇ ਗੋਲਡੀ ਬਰਾੜ ਦੇ ਸਹਿਯੋਗੀਆਂ ਵੱਲੋਂ ਚੰਡੀਗੜ੍ਹ ਵਿੱਚ ਇੱਕ ਕਾਰੋਬਾਰੀ ਦੇ ਘਰ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ 10 ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ। ਚਾਰਜਸ਼ੀਟ ਕੀਤੇ ਗਏ ਮੁਲਜ਼ਮਾਂ 'ਚ ਵਿਦੇਸ਼ ਰਹਿ ਰਹੇ ਗੋਲਡੀ ਬਰਾੜ ਸਮੇਤ ਦੋ ਫ਼ਰਾਰ ਹਨ।

ਏਜੰਸੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਗੋਲਡੀ ਬਰਾੜ ਨੂੰ ਇਸ ਕੇਸ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ 'ਤੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਅੱਤਵਾਦੀ ਗਿਰੋਹ ਬਣਾਉਣ ਦਾ ਆਰੋਪ ਲਗਾਇਆ ਗਿਆ ਹੈ। ਉਸ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਵੀ ਇਸ ਕੇਸ ਵਿੱਚ ਸਹਿ-ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਹੈ।


ਚੰਡੀਗੜ੍ਹ ਵਿਚ ਵਪਾਰੀ ਦੇ ਘਰ 'ਤੇ ਹਮਲਾ ਇਸ ਸਾਲ 19 ਜਨਵਰੀ ਨੂੰ ਹੋਇਆ ਸੀ, ਜਦੋਂ ਨਾਮਜ਼ਦ ਵਿਅਕਤੀਗਤ ਅੱਤਵਾਦੀ ਗੋਲਡੀ ਬਰਾੜ ਦੇ ਸਾਥੀਆਂ ਨੇ ਪੀੜਤ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਪਹਿਲਾਂ ਵੀ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ।

ਐਨਆਈਏ ਅਨੁਸਾਰ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਨੇ ਗ੍ਰਿਫਤਾਰ ਮੁਲਜ਼ਮਾਂ ਨੂੰ ਆਪਣੇ ਅੱਤਵਾਦੀ ਗਿਰੋਹ ਵਿੱਚ ਭਰਤੀ ਕੀਤਾ ਸੀ। ਏਜੰਸੀ ਨੇ ਜਾਂਚ ਵਿੱਚ ਪਾਇਆ ਸੀ ਕਿ ਬਰਾੜ ਆਪਣੇ ਭਾਰਤ-ਅਧਾਰਿਤ ਸਾਥੀਆਂ ਰਾਹੀਂ ਇੱਕ ਵੱਡਾ ਅੱਤਵਾਦੀ-ਜਬਰਦਸਤੀ-ਨਾਰਕੋ ਨੈੱਟਵਰਕ ਚਲਾ ਰਿਹਾ ਸੀ। ਇਹ ਸਾਥੀ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖਰੀਦ/ਤਸਕਰੀ, ਨਸ਼ੀਲੇ ਪਦਾਰਥਾਂ ਦੀ ਵਿਕਰੀ-ਖਰੀਦ, ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਚੈਨਲਾਈਜ਼ ਕਰਨ, ਗੋਲਡੀ ਬਰਾੜ ਦੇ ਟੀਚਿਆਂ 'ਤੇ ਹਮਲੇ ਕਰਨ ਅਤੇ ਬਾਅਦ ਵਿੱਚ ਹਮਲੇ ਕਰਨ ਆਦਿ ਵਿੱਚ ਸ਼ਾਮਲ ਸਨ, ਜੋ ਕਿ ਜਾਂਚਾਂ ਵਿੱਚ ਅੱਗੇ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਐਨਆਈਏ ਨੇ 8 ਮਾਰਚ 2024 ਨੂੰ ਚੰਡੀਗੜ੍ਹ ਪੁਲਿਸ ਤੋਂ ਕੇਸ ਆਪਣੇ ਕਬਜ਼ੇ ਵਿੱਚ ਲਿਆ ਸੀ, ਨੇ ਜਾਂਚ 'ਚ ਪਾਇਆ ਕਿ ਮੁਲਜ਼ਮਾਂ ਨੇ ਪੰਜਾਬ, ਚੰਡੀਗੜ੍ਹ ਅਤੇ ਭਾਰਤ ਦੇ ਹੋਰ ਰਾਜਾਂ ਵਿੱਚ ਅਮੀਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਗੋਲਡੀ ਬਰਾੜ ਦੀ ਯੋਜਨਾ ਅਨੁਸਾਰ ਅਨੁਸਾਰ ਕਾਰੋਬਾਰੀਆਂ ਦੇ ਭੁਗਤਾਨ ਕਰਨ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਦੇ ਘਰਾਂ 'ਤੇ, ਸਰੀਰਕ ਹਮਲੇ/ਗੋਲੀਬਾਰੀ ਆਦਿ ਕੀਤੀ ਜਾਣੀ ਸੀ।

ਚਾਰਜਸ਼ੀਟ 'ਚ ਕੌਣ-ਕੌਣ ? 

ਗੋਲਡੀ ਬਰਾੜ ਅਤੇ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਤੋਂ ਇਲਾਵਾ ਚਾਰਜਸ਼ੀਟ ਕੀਤੇ ਗਏ ਹੋਰ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਡੀ, ਕਾਸ਼ੀ ਸਿੰਘ ਉਰਫ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਵਜੋਂ ਹੋਈ ਹੈ। ਸਰਬੂ ਅਤੇ ਗਗਨਦੀਪ ਸਿੰਘ ਉਰਫ ਗੋਲਡੀ ਸ਼ਾਮਲ ਹਨ।

ਚੰਡੀਗੜ੍ਹ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਸ਼ਨੀਵਾਰ ਦਾਇਰ ਕੀਤੀ ਚਾਰਜਸ਼ੀਟ ਵਿੱਚ ਏਜੰਸੀ ਨੇ ਸਾਰੇ 10 ਮੁਲਜ਼ਮਾਂ ਨੂੰ ਆਈਪੀਸੀ, ਯੂਏ(ਪੀ) ਐਕਟ, ਆਰਮਜ਼ ਐਕਟ ਅਤੇ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਚਾਰਜਸ਼ੀਟ ਕੀਤਾ ਹੈ।

- PTC NEWS

Top News view more...

Latest News view more...

PTC NETWORK