NGT On Budha Nullah : ਬੁੱਢੇ ਨਾਲੇ ਨੂੰ ਲੈ ਕੇ NGT ਦਾ ਵੱਡਾ ਐਕਸ਼ਨ, ਇੱਕ ਹਫਤੇ ’ਚ ਬੰਦ ਹੋਣਗੀਆਂ 54 ਇੰਡਸਟਰੀਆਂ
NGT On Budha Nullah : ਲੁਧਿਆਣਾ ’ਚ ਬੁੱਢੇ ਨਾਲੇ ਨੂੰ ਲੈ ਕੇ ਐਨਜੀਟੀ ਦਾ ਵੱਡਾ ਐਕਸ਼ਨ ਲਿਆ ਗਿਆ ਹੈ। ਦਰਅਸਲ ਐਨਜੀਟੀ ਨੇ 54 ਇੰਡਸਟਰੀਆਂ ਨੂੰ ਇੱਕ ਹਫਤੇ ’ਚ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਹਦਾਇਤ ਦਿੱਤੀ ਗਈ ਹੈ।
ਦੱਸ ਦਈਏ ਕਿ ਇਨ੍ਹਾਂ ਇੰਡਸਟਰੀਆਂ ’ਚ ਕਈ ਵੱਡੇ ਘਰਾਨੇ ਵੀ ਸ਼ਾਮਲ ਹਨ। ਜੀ ਹਾਂ 54 ਇੰਡਸਟਰੀਆਂ ’ਚ ਵਰਧਮਾਨ ਇੰਡਸਟਰੀ ਦੇ ਕਈ ਯੂਨਿਟ ਵੀ ਸ਼ਾਮਲ ਹਨ।
ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਹੀ ਡਾਇੰਡ ਇੰਡਸਟਰੀ ਦੇ ਖਿਲਾਫ ਕਾਲੇ ਪਾਣੀ ਦੇ ਮੋਰਚੇ ਅਤੇ ਪਬਲਿਕ ਐਕਸ਼ਨ ਕਮੇਟੀ ਨੇ ਵੱਡਾ ਅੰਦੋਲਨ ਛੇੜਿਆ ਸੀ। ਜਿਸ ਦੇ ਚੱਲਦੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ।
- PTC NEWS