Happy New Zealand : 2025 'ਚ ਪੈਰ ਰੱਖਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਨਿਊਜ਼ੀਲੈਂਡ, ਵੇਖੋ ਆਤਿਸ਼ਬਾਜ਼ੀ ਦੀ ਮਨਮੋਹਕ ਵੀਡੀਓ
ਸਾਲ 2025 ਦੁਨੀਆ ਦੇ ਕਈ ਹਿੱਸਿਆਂ ਵਿੱਚ ਪ੍ਰਵੇਸ਼ ਕਰ ਗਿਆ ਹੈ, ਜਿਸ ਵਿੱਚ ਨਿਊਜ਼ੀਲੈਂਡ ਵੀ ਸ਼ਾਮਿਲ ਹੈ। ਆਕਲੈਂਡ ਸ਼ਹਿਰ 'ਚ ਨਵੇਂ ਸਾਲ ਦੇ ਮੌਕੇ 'ਤੇ ਸ਼ਾਨਦਾਰ ਜਸ਼ਨ ਕੀਤਾ ਗਿਆ। ਲੋਕਾਂ ਨੇ ਇੱਥੇ ਨਵੇਂ ਸਾਲ ਦਾ ਸਵਾਗਤ ਆਤਿਸ਼ਬਾਜ਼ੀ ਨਾਲ ਕੀਤਾ। ਇਸ ਨਾਲ ਨਿਊਜ਼ੀਲੈਂਡ 2025 'ਚ ਪ੍ਰਵੇਸ਼ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ, ਆਕਲੈਂਡ ਵਿੱਚ ਸਕਾਈ ਟਾਵਰ 'ਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੇ ਨਾਲ ਪੂਰਾ ਅਸਮਾਨ ਰੰਗਾਂ ਨਾਲ ਚਮਕਿਆ, ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਜਸ਼ਨ ਮਨਾਇਆ।
#WATCH | New Zealand's Auckland welcomes the #NewYear2025 with fireworks.
(Source: TVNZ via Reuters) pic.twitter.com/eiAqCXzigV — ANI (@ANI) December 31, 2024
ਨਵੇਂ ਸਾਲ 'ਤੇ ਨਿਊਜ਼ੀਲੈਂਡ 'ਚ ਵੱਡਾ ਸਮਾਗਮ
ਆਕਲੈਂਡ ਵਿੱਚ ਹੀ ਨਹੀਂ, ਸਗੋਂ ਵੈਲਿੰਗਟਨ ਵਿੱਚ ਵੀ ਲਾਈਵ ਸੰਗੀਤ, ਸਟ੍ਰੀਟ ਪਰਫਾਰਮੈਂਸ ਅਤੇ ਇੱਕ ਸ਼ਾਨਦਾਰ ਲਾਈਟ ਸ਼ੋਅ ਨਾਲ ਤੱਟ 'ਤੇ ਇੱਕ ਕਾਰਨੀਵਲ ਮਾਹੌਲ ਬਣਾਇਆ ਗਿਆ ਹੈ। ਕ੍ਰਾਈਸਟਚਰਚ ਅਤੇ ਕਵੀਨਸਟਾਉਨ ਨੇ ਵੀ ਆਧੁਨਿਕ ਜਸ਼ਨਾਂ ਦੇ ਨਾਲ ਰਵਾਇਤੀ ਮਾਓਰੀ ਸੱਭਿਆਚਾਰਕ ਪ੍ਰਦਰਸ਼ਨਾਂ ਨੂੰ ਮਿਲਾਉਂਦੇ ਹੋਏ ਜੀਵੰਤ ਸਮਾਗਮਾਂ ਦੀ ਮੇਜ਼ਬਾਨੀ ਕੀਤੀ।
ਇਸ ਜਸ਼ਨ ਦਾ ਹਿੱਸਾ ਬਣਨ ਲਈ ਦੁਨੀਆ ਭਰ ਤੋਂ ਸੈਲਾਨੀ ਨਿਊਜ਼ੀਲੈਂਡ ਪਹੁੰਚੇ। ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ 'ਚ ਨਵੇਂ ਸਾਲ 2025 ਦੇ ਸਵਾਗਤ ਲਈ ਦੋ ਘੰਟੇ ਜਸ਼ਨ ਮਨਾਏ ਜਾ ਰਹੇ ਹਨ। ਰਵਾਇਤੀ ਆਤਿਸ਼ਬਾਜ਼ੀ ਲਈ ਸਿਡਨੀ ਹਾਰਬਰ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।
- PTC NEWS