New York Mass Shooting : ਟਰੱਕ ਹਮਲੇ ਤੋਂ ਬਾਅਦ 24 ਘੰਟੇ ਦੇ ਅੰਦਰ ਨਿਊਯਾਰਕ ਦੇ ਨਾਈਟ ਕਲੱਬ ’ਚ ਫਾਇਰਿੰਗ, 11 ਲੋਕ ਹੋਏ ਜ਼ਖਮੀ
New York Mass Shooting : ਅਮਰੀਕਾ ’ਚ ਇਕ ਵਾਰ ਫਿਰ ਤੋਂ ਰੂਹ ਕੰਬਾਉ ਘਟਨਾ ਵਾਪਰੀ ਹੈ। ਦੱਸ ਦਈਏ ਕਿ ਨਿਊਯਾਰਕ ਦੇ ਇਕ ਨਾਈਟ ਕਲੱਬ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਹੁਣ ਤੱਕ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਹ ਘਟਨਾ ਨਿਊਯਾਰਕ ਦੇ ਕਵੀਂਸ ਸ਼ਹਿਰ ਦੇ ਅਮਾਚੁਰੀ ਨਾਈਟ ਕਲੱਬ ਵਿੱਚ ਵਾਪਰੀ। ਨਿਊ ਓਰਲੀਨਜ਼ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ, ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ। ਕੁਝ ਘੰਟਿਆਂ ਬਾਅਦ, ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਿਲਕੁਲ ਬਾਹਰ ਟੇਸਲਾ ਦੇ ਸਾਈਬਰਟਰੱਕ ਵਿੱਚ ਧਮਾਕਾ ਹੋਇਆ। ਇਨ੍ਹਾਂ ਘਟਨਾਵਾਂ ਦੇ 24 ਘੰਟਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ।
ਇਸ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ 'ਚ ਨਾਈਟ ਕਲੱਬ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਅਤੇ ਐਂਬੂਲੈਂਸਾਂ ਨੂੰ ਦੇਖਿਆ ਜਾ ਸਕਦਾ ਹੈ।
???? #BREAKING: MASS SHOOTING IN NEW YORK CITY
At least 11 people have been shot in Queens, NY at Amazura Night Club
This is still an ACTIVE situation. pic.twitter.com/HFYY0Cb3qZ — Nick Sortor (@nicksortor) January 2, 2025
ਹਾਲਾਂਕਿ ਹੁਣ ਤੱਕ ਨਿਊਯਾਰਕ ਪੁਲਿਸ ਵਿਭਾਗ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਨਾਈਟ ਕਲੱਬ ਨੂੰ ਸ਼ਹਿਰ ਦੇ ਸਭ ਤੋਂ ਉੱਚ-ਊਰਜਾ ਵਾਲੇ ਰਾਤ ਦੇ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
- PTC NEWS