ਯੋਗੇਸ਼, (ਅਸਲਾਮਾਬਾਦ, 7 ਜਨਵਰੀ): ਹੁਸ਼ਿਆਰਪੁਰ ਦੇ ਅਸਲਾਮਾਬਾਦ ਤੋਂ ਭੇਦ ਭਰੇ ਹਾਲਾਤਾਂ ਵਿੱਚ ਘਰੋਂ ਗਾਇਬ ਹੋਈ ਦੀਪਿਕਾ ਦੇ ਕੇਸ ਵਿੱਚ ਨਵਾਂ ਮੋੜ ਅੱਜ ਸਵੇਰੇ ਤੜੱਕਸਾਰ 4 ਵੱਜੇ ਆਇਆ ਜਦੋਂ ਦੀਪਿਕਾ ਨੇ ਆਪਣੇ ਘਰੇ ਫੋਨ ਕੀਤਾ। ਜਿਸ ਮਗਰੋਂ ਦੀਪਿਕਾ ਦੇ ਮਾਤਾ ਪਿਤਾ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਹੁਸ਼ਿਆਰਪੁਰ ਦੇ ਬੱਸ ਸਟੈਂਡ ਤੋਂ ਦੀਪਿਕਾ ਨੂੰ ਬਰਾਮਦ ਕੀਤਾ ਗਿਆ। ਜਾਣਕਾਰੀ ਮੁਤਾਬਕ ਦੀਪਿਕਾ ਨੂੰ ਉਸ ਦੇ ਘਰ ਵਾਲਿਆਂ ਨੂੰ ਸੋਂਪ ਦਿੱਤਾ ਗਿਆ ਹੈ ਅਤੇ ਇਸ ਸਬੰਦ ਵਿੱਚ ਅੱਜ ਦੀਪਿਕਾ ਕੋਲੋਂ ਸਾਰੀ ਘਟਨਾ ਦੀ ਪੁੱਛਗਿੱਛ ਕੀਤੀ ਜਾਵੇਗੀ, ਉਸ ਤੋਂ ਬਾਆਦ ਸਾਫ਼ ਹੋਵੇਗਾ ਕਿ ਕੀ ਇਹ ਕਿਡਨੇਪਿੰਗ ਸੀ ਜਾ ਕੋਈ ਸੋਚੀ ਸਮਝੀ ਸਾਜਿਸ਼।ਇਹ ਵੀ ਪੜ੍ਹੋ: ਸਰਦੀ ਦਾ ਕਹਿਰ ਬਰਕਰਾਰ, ਫ਼ਸਲਾਂ ਲਈ ਠੰਢ ਲਾਹੇਵੰਦ ਹੋਣ ਕਾਰਨ ਕਿਸਾਨਾਂ ਦੇ ਖਿੜੇ ਚਿਹਰੇਦੱਸਿਆ ਜਾ ਰਿਹਾ ਕਿ ਕੁੜੀ ਦੀ ਮਾਤਾ ਨੂੰ ਅੱਜ ਤੜੱਕਸਾਰ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਬੱਸ ਸਟੈਂਡ 'ਤੇ ਬੈਠੀ ਹੋਈ ਹੈ ਤਾਂ ਉਨ੍ਹਾਂ ਵੱਲੋਂ ਤੰਗ ਲੀੜੇ ਨਾ ਕਰਦੇ ਹੋਏ ਬੱਸ ਸਟੈਂਡ ਤੋਂ ਕੁੜੀ ਨੂੰ ਘਰ ਲਿਆਂਦਾ ਗਿਆ। ਕੁੜੀ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਹ ਆਪਣੀ ਮਰਜ਼ੀ ਨਾਲ ਫ਼ਰਾਰ ਹੋ ਗਈ ਸੀ। ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਹ ਕੋਈ ਵੀ ਪੁਲਿਸ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਹਨ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਕਿ ਸਹੀ ਸਲਾਮਤ ਕੁੜੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਿਆ ਹੈ ਅਤੇ ਕੁੜੀ ਦੇ ਬਿਆਨ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਦੀਪਿਕਾ ਨੂੰ ਹੁਸ਼ਿਆਰਪੁਰ ਦੇ ਥਾਣਾ ਸਦਰ ਵਿਖੇ ਪੁੱਛਗਿਛ ਲਈ ਲਿਆਂਦਾ ਗਿਆ ਹੈ ਜਿਥੇ ਖੁਲਾਸਾ ਹੋਇਆ ਕੀ ਅਗਵਾ ਵਾਲੀ ਕੋਈ ਵੀ ਗੱਲਬਾਤ ਨਹੀਂ ਸੀ। ਦੀਪਿਕਾ ਖ਼ੁਦ ਹੀ ਆਪਣੀ ਮਰਜ਼ੀ ਨਾਲ ਘਰੋਂ ਆਪਣੇ ਪ੍ਰੇਮੀ ਨਾਲ ਗਈ ਸੀ, ਇਸ ਬਾਰੇ ਜਦੋਂ ਦੀਪਿਕਾ ਦੀ ਮਾਂ ਨਾਲ ਗੱਲ ਕੀਤੀ ਗਈ ਗਈ ਤਾਂ ਉਸਨੇ ਕਿਹਾ ਕੀ ਅਗਵਾ ਵਾਲੀ ਸਾਰੀ ਗੱਲ ਉਨ੍ਹਾਂ ਨੇ ਆਪਣੀ ਛੋਟੀ ਬੇਟੀ ਦੇ ਦੱਸਣ ਮੁਤਾਬਕ ਕਹੀ ਸੀ ਪਰ ਅਗਵਾ ਵਾਲੀ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਵੀ ਪੜ੍ਹੋ: 6 ਸਾਲਾ ਬੱਚੇ ਨੇ ਕਲਾਸ ਦੌਰਾਨ ਅਧਿਆਪਕਾ ਨੂੰ ਮਾਰੀ ਗੋਲ਼ੀਉਨ੍ਹਾਂ ਕਿਹਾ ਕਿ ਅਸੀਂ ਹੁਣ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਕੱਲ ਜਦੋਂ ਤੋਂ ਦੀਪਿਕਾ ਦੇ ਅਗਵਾ ਹੋਣ ਦੀ ਗੱਲ ਸਾਹਮਣੇ ਆਈ ਸੀ, ਉਸਦੇ ਕੁਝ ਦਸਤਾਵੇਜ਼ ਵੀ ਗਾਇਬ ਸੀ। ਜਿਸ ਕਾਰਨ ਮਾਮਲਾ ਸ਼ੱਕੀ ਜਾਪ ਰਿਹਾ ਸੀ ਪਰ ਲੜਕੀ ਦੀ ਗੱਲ ਹੋਣ ਕਾਰਨ ਕਿਸੇ ਵੀ ਪੱਖ ਨੂੰ ਅਣਦੇਖਿਆਂ ਨਹੀਂ ਕੀਤਾ ਜਾ ਰਿਹਾ ਸੀ। ਅੱਜ ਲੜਕੀ ਆਪਣੇ ਘਰ ਵਾਪਿਸ ਆ ਗਈ ਹੈ ਤੇ ਇਸਦੇ ਦੱਸਣ ਅਨੁਸਾਰ ਉਹ ਆਪਣੇ ਪ੍ਰੇਮੀ ਨਾਲ ਹੀ ਗਈ ਸੀ। ਹੁਣ ਦੀਪਿਕਾ ਬਿਲਕੁਲ ਠੀਕ ਠਾਕ ਹੈ ਅਤੇ ਜਿਵੇਂ ਹੁਣ ਇਸਦੇ ਪਰਿਵਾਰ ਵਾਲੇ ਕਹਿਣਗੇ ਉਸ ਅਨੁਸਾਰ ਕਾਰਵਾਈ ਅਮਲ 'ਚ ਲਿਆਂਦਾ ਜਾਵੇਗਾ।