Fri, Oct 18, 2024
Whatsapp

Punjab New Traffic Rules: ਪੰਜਾਬ ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ, ਨਾਬਾਲਿਗ ਬੱਚਿਆਂ ਦੇ ਵਾਹਨ ਚਲਾਉਣ ’ਤੇ ਹੋਵੇਗੀ ਇਹ ਸਖਤ ਕਾਰਵਾਈ

ਦੱਸ ਦਈਏ ਕਿ ਪੰਜਾਬ ਭਰ ’ਚ ਨਾਬਾਲਿਗ ਬੱਚਿਆਂ ਨੂੰ ਦੋਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਏਡੀਜੀਪੀ ਵੱਲੋਂ ਸੂਬੇ ਦੇ ਸਾਰੇ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆ ਨੂੰ ਹੁਕਮ ਜਾਰੀ ਕੀਤੇ ਗਏ ਹਨ।

Reported by:  PTC News Desk  Edited by:  Aarti -- July 21st 2024 01:05 PM
Punjab New Traffic Rules: ਪੰਜਾਬ ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ, ਨਾਬਾਲਿਗ ਬੱਚਿਆਂ ਦੇ ਵਾਹਨ ਚਲਾਉਣ ’ਤੇ ਹੋਵੇਗੀ ਇਹ ਸਖਤ ਕਾਰਵਾਈ

Punjab New Traffic Rules: ਪੰਜਾਬ ਟ੍ਰੈਫਿਕ ਦੇ ਜਾਰੀ ਹੋਏ ਨਵੇਂ ਨਿਯਮ, ਨਾਬਾਲਿਗ ਬੱਚਿਆਂ ਦੇ ਵਾਹਨ ਚਲਾਉਣ ’ਤੇ ਹੋਵੇਗੀ ਇਹ ਸਖਤ ਕਾਰਵਾਈ

Punjab New Traffic Rules:  ਪੰਜਾਬ ’ਚ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਦੇਣ ਵਾਲੇ ਮਾਪੇ ਸਾਵਧਾਨ ਹੋ ਜਾਣ। ਕਿਉਂਕਿ ਸੂਬੇ ’ਚ ਪ੍ਰਸ਼ਾਸਨ ਵੱਲੋਂ ਇਸ ਸਬੰਧ ’ਚ ਸਖ਼ਤੀ ਦਿਖਾਈ ਗਈ ਹੈ। ਇਨ੍ਹਾਂ ਹੀ ਨਹੀਂ ਸਜ਼ਾ ਅਤੇ ਜੁਰਮਾਨੇ ਦੀ ਵੀ ਗੱਲ ਆਖੀ ਗਈ ਹੈ।

ਦੱਸ ਦਈਏ ਕਿ ਪੰਜਾਬ ਭਰ ’ਚ ਨਾਬਾਲਿਗ ਬੱਚਿਆਂ ਨੂੰ ਦੋਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਏਡੀਜੀਪੀ ਵੱਲੋਂ ਸੂਬੇ ਦੇ ਸਾਰੇ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆ ਨੂੰ ਹੁਕਮ ਜਾਰੀ ਕੀਤੇ ਗਏ ਹਨ। ਜਿਸ ਮੁਤਾਬਿਕ ਜੇਕਰ ਕੋਈ ਵੀ ਨਾਬਾਲਿਗ ਬੱਚਾ ਦੋਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਬੱਚਿਆਂ ਦੇ ਮਾਪਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। 


ਇਨ੍ਹਾਂ ਹੀ ਨਹੀਂ ਨਿਯਮਾਂ ਦੀ ਉਲੰਘਣਾ ਕਰਨ ਨਾਲੇ ਮਾਪਿਆਂ ਨੂੰ ਤਿੰਨ ਸਾਲ ਦੀ ਸਜ਼ਾ ਅਤੇ 25000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਨਾਬਾਲਿਗ ਵੱਲੋਂ ਗੁਆਂਢੀ ਜਾਂ ਦੋਸਤ ਦਾ ਵਾਹਨ ਚਲਾਇਆ ਜਾ ਰਿਹਾ ਹੈ ਤਾਂ ਮਾਲਕ ਦੇ ਖਿਲਾਫ ਵੀ ਕਾਰਵਾਈ ਹੋਵੇਗੀ।

ਮਿਲੀ ਜਾਣਕਾਰੀ ਮੁਤਾਬਿਕ ਏਡੀਜੀਪੀ ਨੇ ਸਕੂਲੀ ਬੱਚਿਆ ਨੂੰ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ। ਤਾਂ ਜੋ ਉਹ ਸਮੇਂ ਤੋਂ ਪਹਿਲਾਂ ਵਾਹਨ ਨਾ ਚਲਾਉਣ ਜਿਸ ਨਾਲ ਉਨ੍ਹਾਂ ਦੇ ਨਾਲ ਕੋਈ ਹਾਦਸਾ ਵਾਪਰ ਜਾਵੇ।

ਇਹ ਵੀ ਪੜ੍ਹੋ: Weather Updates: ਪਹਾੜਾਂ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਕਾਰਨ ਭਾਰੀ ਤਬਾਹੀ, ਜਾਣੋ ਪੰਜਾਬ ’ਚ ਕਿਵੇਂ ਦਾ ਰਹੇਗਾ ਮੌਸਮ

- PTC NEWS

Top News view more...

Latest News view more...

PTC NETWORK