Wed, Jan 15, 2025
Whatsapp

ਪੇਸ਼ੀ ’ਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਨਵਾਂ ਨਿਯਮ, ਹੁਣ ਨਹੀਂ ਹੋਵੇਗੀ ਖੱਜਲ-ਖੁਆਰੀ

ਪੰਜਾਬ ਦੇ ਡੀਜੀਪੀ ਨੇ ਹਾਈਕੋਰਟ ਵਿੱਚ ਪੇਸ਼ੀ ’ਤੇ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਨਵਾਂ ਲਾਬਿੰਗ ਸਿਸਟਮ ਜਾਰੀ ਕੀਤਾ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- June 26th 2024 09:38 AM -- Updated: June 26th 2024 09:39 AM
ਪੇਸ਼ੀ ’ਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਨਵਾਂ ਨਿਯਮ, ਹੁਣ ਨਹੀਂ ਹੋਵੇਗੀ ਖੱਜਲ-ਖੁਆਰੀ

ਪੇਸ਼ੀ ’ਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਲਈ ਨਵਾਂ ਨਿਯਮ, ਹੁਣ ਨਹੀਂ ਹੋਵੇਗੀ ਖੱਜਲ-ਖੁਆਰੀ

New orders of Punjab DGP: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੇਸ਼ੀ ’ਤੇ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਨਵਾਂ ਲਾਬਿੰਗ ਸਿਸਟਮ ਜਾਰੀ ਕੀਤਾ ਹੈ, ਜਿਸ ਨਾਲ ਉਹਨਾਂ ਦਾ ਸਮਾਂ ਬਚ ਸਕੇਗਾ।

ਪੰਜਾਬ ਦੇ ਸਾਰੇ ਥਾਣਿਆਂ ਨੂੰ AG ਦਫ਼ਤਰ ਨਾਲ ਜਾਵੇਗਾ ਜੋੜਿਆ


ਇਸ ਨਵੇਂ ਲਾਬਿੰਗ ਸਿਸਟਮ ਤਹਿਤ ਖ਼ਾਸ ਕਰਕੇ ਫੌਜਦਾਰੀ ਕੇਸਾਂ ਦੀ ਪੈਰਵੀ ਲਈ ਪੰਜਾਬ ਦੇ ਸਾਰੇ ਥਾਣਿਆਂ ਨੂੰ ਐਡਵੋਕੇਟ ਜਨਰਲ ਦਫ਼ਤਰ ਪੰਜਾਬ ਨਾਲ ਜੋੜਿਆ ਜਾਵੇਗਾ।ਇਸ ਪ੍ਰਣਾਲੀ ਤਹਿਤ ਪੰਜਾਬ ਪੁਲਿਸ ਅਤੇ ਐਡਵੋਕੇਟ ਜਨਰਲ ਦਫ਼ਤਰ ਦਰਮਿਆਨ ਚੰਗਾ ਤਾਲਮੇਲ ਬਣ ਸਕੇਗਾ।

ਹਾਈਕੋਰਟ ਵਿੱਚ ਕੇਸਾਂ ਦੀ ਸੁਣਵਾਈ ਹੋ ਸਕੇਗੀ ਤੇਜ਼

ਇਸ ਪ੍ਰਣਾਲੀ ਨਾਲ ਹਾਈ ਕੋਰਟ ਵਿੱਚ ਪੰਜਾਬ ਸਰਕਾਰ ਦੇ ਕੇਸਾਂ ਦੀ ਸੁਣਵਾਈ ਵਿੱਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਨਾਲ ਹੀ ਪੰਜਾਬ ਭਰ ਵਿੱਚੋਂ ਹਰ ਰੋਜ਼ ਹਾਈ ਕੋਰਟ ਵਿੱਚ ਪੇਸ਼ ਹੋਣ ਵਾਲੇ 200 ਤੋਂ ਵੱਧ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਗਿਣਤੀ ਵੀ ਘਟ ਸਕੇਗੀ।

ਕਈ ਸਾਲ ਪਹਿਲਾਂ ਇਸ ਪ੍ਰਣਾਲੀ ਨੂੰ ਅਪਣਾ ਚੁੱਕਾ ਹੈ ਹਰਿਆਣਾ 

ਹਰਿਆਣਾ ਕਈ ਸਾਲ ਪਹਿਲਾਂ ਇਸ ਪ੍ਰਣਾਲੀ ਨੂੰ ਅਪਣਾ ਚੁੱਕਾ ਹੈ, ਹੁਣ ਪੰਜਾਬ ਸਰਕਾਰ ਨੇ ਵੀ ਇਸ ਨੂੰ ਅਪਣਾ ਲਿਆ ਹੈ।

ਇਹ ਵੀ ਪੜ੍ਹੋ: Bathinda: ਨਹਿਰ 'ਚ ਡੁੱਬੇ 2 ਨੌਜਵਾਨ, ਰਾਜਸਥਾਨ ਦਾ ਰਹਿਣ ਵਾਲਾ ਹੈ ਇੱਕ ਨੌਜਵਾਨ

- PTC NEWS

Top News view more...

Latest News view more...

PTC NETWORK