Tarn Taran News : ਤਰਨਤਾਰਨ ’ਚ ਜ਼ਮੀਨ ਪਿੱਛੇ ਭਤੀਜਿਆਂ ਦਾ ਭੂਆ ਨਾਲ ਪਿਆ ਰੌਲਾ; ਕਿਸਾਨ ਜਥੇਬੰਦੀ ਨੂੰ ਮਾਮਲੇ ’ਚ ਦਖਲਅੰਦਾਜੀ ਕਰਨੀ ਪਈ ਮਹਿੰਗੀ
Tarn Taran News : ਤਰਨਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਭੂਆ ਅਤੇ ਭਤੀਜਿਆਂ ਦੇ ਵਿੱਚ 4 ਏਕੜ ਜ਼ਮੀਨ ਦੇ ਚੱਲ ਰਹੇ ਵਿਵਾਦ ਵਿੱਚ ਕਿਸਾਨ ਜਥੇਬੰਦੀਆਂ ਨੂੰ ਦਖ਼ਲ ਅੰਦਾਜ਼ੀ ਕਰਨੀ ਇਸ ਕਦਰ ਮਹਿੰਗੀ ਪਈ ਕਿ ਟਰੈਕਟਰ ਲੈ ਕੇ ਜ਼ਮੀਨ ਵਹਾਉਣ ਗਏ ਕਿਸਾਨ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ। ਝਗੜਾ ਇਸ ਕਦਰ ਵੱਧ ਗਿਆ ਕਿ ਆਪਸ ਵਿੱਚ ਡਾਂਗਾਂ ਸੋਟੇ ਚੱਲ ਗਏ।
ਦੱਸ ਦਈਏ ਕਿ ਜ਼ਮੀਨ ਵਾਹੁਣ ਆਏ ਲੋਕਾਂ ਨੂੰ ਟਰੈਕਟਰ ਲੈ ਕੇ ਉਥੋਂ ਭੱਜਣ ਸਮੇਂ ਕਈ ਲੋਕ ਟਰੈਕਟਰ ਥੱਲੇ ਆਉਂਦੇ ਆਉਂਦੇ ਬਚੇ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਝਗੜੇ ਵਾਲੀ ਜ਼ਮੀਨ ਨਾਲ ਸਬੰਧਿਤ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਪਿੰਡ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਜੋ ਕਿ ਸਕੇ ਭਰਾ ਹਨ ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਆਪਣੀ ਭੂਆ ਬਲਵੀਰ ਕੌਰ ਨਾਲ ਝਗੜਾ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਦੀ 12 ਏਕੜ ਜ਼ਮੀਨ ਹੈ ਉਕਤ ਜ਼ਮੀਨ ਦੋ ਵੱਖ-ਵੱਖ ਥਾਵਾਂ ’ਤੇ ਮੌਜੂਦ ਹੈ ਭੂਆ ਬਲਵੀਰ ਕੌਰ ਜਿਸ ਦਾ ਵਿਆਹ ਨਹੀਂ ਹੋਇਆ ਹੈ ਉਸ ਦੇ ਹਿੱਸੇ ਚਾਰ ਏਕੜ ਜ਼ਮੀਨ ਆਉਦੀਂ ਹੈ। ਬਲਵੀਰ ਕੌਰ ਸ਼ੁਰੂ ਤੋਂ ਪਿੰਡ ਦੇ ਨੇੜਲੇ ਪੈਦੀ ਜ਼ਮੀਨ ਵਿੱਚੋਂ 2 ਏਕੜ ਅਤੇ ਦੂਸਰੇ ਰਕਬੇ ਵਿੱਚੋਂ 2 ਏਕੜ ਜ਼ਮੀਨ ਵਹਾਉਂਦੀ ਆ ਰਹੀ ਸੀ ਪਰ ਹੁਣ ਉਹ ਪਿੰਡ ਦੇ ਨਾਲ ਦੀ ਉਨ੍ਹਾਂ ਦੇ ਹਿੱਸੇ ਆਉਂਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਨੂੰ ਪਿੰਡ ਅਤੇ ਪੰਚਾਇਤ ਨੇ ਕਿਹਾ ਜਿਸ ਤਰ੍ਹਾਂ ਜ਼ਮੀਨ ਤੇ ਪਹਿਲਾਂ ਤੋਂ ਕਬਜ਼ਾ ਚੱਲਿਆ ਆਉਦਾ ਹੈ ਉਸੇ ਤਰ੍ਹਾਂ ਚੱਲਿਆ ਜਾਵੇ ਲੇਕਿਨ ਭੂਆਂ ਬਲਵੀਰ ਕੋਰ ਆਪਣੇ ਭਤੀਜਿਆਂ ਨੂੰ ਜ਼ਮੀਨ ਤੋਂ ਵੜਨ ਤੋਂ ਰੋਕਦੀ ਸੀ।
ਬੀਤੇ ਦਿਨ ਕਿਸਾਨ ਯੂਨੀਅਨ ਨਾਲ ਸਬੰਧਤ ਲੋਕਾਂ ਵੱਲੋ ਧੱਕੇ ਜੋਰੀ ਕਰਦਿਆਂ ਟਰੈਕਟਰ ਲਿਆ ਕੇ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੀ ਜ਼ਮੀਨ ਨੂੰ ਧੱਕੇ ਨਾਲ ਵਹਾਉਣਾ ਸ਼ੁਰੂ ਕਰ ਦਿੱਤਾ। ਬਲਵੰਤ ਸਿੰਘ ਅਤੇ ਭਗਵੰਤ ਸਿੰਘ ਵੱਲੋਂ ਜ਼ਮੀਨ ਵਹਾਉਣ ਤੋਂ ਰੋਕੇ ਜਾਣ ਤੇ ਉਕਤ ਲੋਕਾਂ ਵੱਲੋਂ ਡਾਂਗਾਂ ਸੋਟਿਆਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਲੇ ਇੱਕਠੇ ਹੋ ਗਏ ਜਿਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਡਾਂਗਾਂ ਸੋਟੇ ਚੱਲੇ। ਪਿੰਡ ਵਾਸੀਆਂ ਦਾ ਇੱਕਠ ਵੇਖਦਿਆਂ ਕਿਸਾਨ ਯੂਨੀਅਨ ਨਾਲ ਸਬੰਧਤ ਲੋਕ ਟਰੈਕਟਰ ਲੈ ਕੇ ਉਥੋਂ ਭੱਜ ਨਿਕਲੇ।
ਪਿੰਡ ਦੇ ਸਰਪੰਚ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਬੀਤੇ ਦਿਨ ਕਿਸਾਨ ਯੂਨੀਅਨ ਨਾਲ ਸਬੰਧਤ ਲੋਕਾਂ ਵੱਲੋਂ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਵੱਲੋਂ ਰੋਕੇ ਜਾਣ ਤੇ ਉਨ੍ਹਾਂ ਨਾਲ ਕੁੱਟਮਾਰ ਗਈ ਹੈ ਪਿੰਡ ਦੇ ਸਰਪੰਚ ਨੇ ਕਿਹਾ ਕਿ ਕਿਸਾਨ ਯੂਨੀਅਨ ਵਾਲਿਆਂ ਨੂੰ ਸਰਕਾਰ ਨਾਲ ਲੜਾਈ ਲੜਣੀ ਚਾਹੀਦੀ ਹੈ। ਪਿੰਡਾਂ ਦੇ ਮਸਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ।
ਸਰਪੰਚ ਨੇ ਅੱਗੇ ਕਿਹਾ ਕਿ ਸਾਰਾ ਪਿੰਡ ਬਲਵੰਤ ਸਿੰਘ ਅਤੇ ਭਗਵੰਤ ਸਿੰਘ ਦੇ ਨਾਲ ਖੜਾਂ ਹੈ ਉਕਤ ਲੋਕਾਂ ਦੀ ਭੂਆਂ ਵੱਲੋਂ ਦੋਵਾਂ ਭਰਾਵਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਪੰਚ ਦੱਸਿਆ ਕਿ ਉਕਤ ਜ਼ਮੀਨ ’ਤੇ ਹਾਈਕੋਰਟ ਵਲੋਂ ਸਟੇਅ ਦਿੱਤਾ ਹੋਇਆ ਹੈ ਸਟੇਅ ਦੇ ਬਾਵਜੂਦ ਬੀਤੇ ਦਿਨ ਕਿਸਾਨ ਜਥੇਬੰਦੀ ਨਾਲ ਸਬੰਧਤ 150 ਦੇ ਕਰੀਬ ਲੋਕ 6 ਟਰੈਕਟਰ ਲੈ ਕੇ ਉਕਤ ਜ਼ਮੀਨ ਵਿੱਚ ਦਾਖਲ ਹੋਏ ਅਤੇ ਜ਼ਮੀਨ ਵਾਹੁਣ ਲੱਗ ਪਏ।
ਪਰਿਵਾਰ ਵੱਲੋਂ ਰੋਕੇ ਜਾਣ ’ਤੇ ਉਕਤ ਲੋਕਾਂ ਵੱਲੋਂ ਪਰਿਵਾਰ ’ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਭਗਵੰਤ ਸਿੰਘ ਜ਼ਖ਼ਮੀ ਹੋ ਗਿਆ। ਉਕਤ ਘਟਨਾ ਦਾ ਪਤਾ ਲੱਗਣ ਤੇ ਸਮੂਹ ਪਿੰਡ ਵੱਲੋਂ ਇਕੱਠੇ ਹੋ ਕੇ ਕਿਸਾਨ ਜਥੇਬੰਦੀ ਨਾਲ ਸਬੰਧਤ ਲੋਕਾਂ ਦਾ ਵਿਰੋਧ ਕਰਨ ਤੋਂ ਬਾਅਦ ਉਕਤ ਲੋਕ ਉਥੋਂ ਭੱਜ ਨਿਕਲੇ ਹਨ ਸਰਪੰਚ ਅਤੇ ਪੀੜਤ ਪਰਿਵਾਰ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Jalandhar Bandh News : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ; ਭਲਕੇ ਰਹੇਗਾ ਸਭ ਕੁਝ ਬੰਦ, ਵਾਲਮੀਕਿ ਸਮਾਜ ਨੇ ਕੀਤਾ ਐਲਾਨ
- PTC NEWS