ਲੁਧਿਆਣਾ ’ਚ ਕਾਰ ਪਾਰਕਿੰਗ ਨੂੰ ਲੈ ਕੇ ਖੂਨੀ ਝੜਪ, ਦੋਹਾਂ ਪਾਸਿਓ ਚੱਲੇ ਇੱਟਾਂ-ਰੋੜੇ
Bloody Clash In Ludhiana: ਪੰਜਾਬ ਭਰ ’ਚ ਅਪਰਾਧਿਕ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਦੇ ਭਾਮੀਆਂ ਕਲਾਂ ਨੇੜੇ ਨੈਸ਼ਨਲ ਕਲੋਨੀ ਤੋਂ ਹੈ ਜਿੱਥੇ ਦੋ ਗੁਆਂਢੀਆਂ ਵਿਚਕਾਰ ਕਾਰ ਪਾਰਕਿੰਗ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਹ ਬਹਿਸ ਬਾਅਦ ਵਿੱਚ ਖੂਨੀ ਰੂਪ ਧਾਰਨ ਕਰ ਗਈ, ਇਸ ਲੜਾਈ ਵਿੱਚ ਦੋਵੇਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਦੋ ਧਿਰਾਂ ਵਿਚਾਲੇ ਹੋਈ ਖੂਨੀ ਝੜਪ
ਮਾਮਲੇ ਦੀ ਜਾਣਕਾਰੀ ਦਿੰਦਿਆਂ ਜਖ਼ਮੀਆਂ ਨੇ ਦੱਸਿਆ ਕਿ ਉਹ ਭਾਮੀਆਂ ਕਲਾਂ ਨੇੜੇ ਨੈਸ਼ਨਲ ਕਲੋਨੀ ਵਿੱਚ ਰਹਿੰਦੇ ਹਨ ਜਿੱਥੇ ਗੁਆਂਢਿਆਂ ਨੇ ਕਾਰ ਉਨ੍ਹਾਂ ਦੇ ਘਰ ਕੋਲ ਲਗਾਈ ਹੋਈ ਸੀ ਤਾਂ ਪੀੜਤ ਵਿਅਕਤੀ ਨੇ ਉਨ੍ਹਾਂ ਨੂੰ ਕਾਰ ਸਾਇਡ ’ਤੇ ਕਰਨ ਲਈ ਕਿਹਾ ਤਾਂ ਦੂਜੇ ਗੁਆਂਢੀ ਵਲੋਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ,ਜਿਸ ਤੋਂ ਬਾਅਦ ਦੋਵੇਂ ਗੁਆਂਢੀਆਂ ਵਿਚਕਾਰ ਬਹਿਸ ਸ਼ੁਰੂ ਹੋ ਗਈ।
ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਇਲਜ਼ਾਮ
ਦੱਸ ਦਈਏ ਕਿ ਬਹਿਸ ਬਾਜੀ ਨੇ ਬਾਅਦ ਵਿੱਚ ਵੱਡੀ ਲੜਾਈ ਦਾ ਰੂਪ ਧਾਰਨ ਕਰ ਲਿਆ, ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਦੋਵੇਂ ਧਿਰਾਂ ਨੇ ਇੱਕ ਦੂਜੇ ’ਤੇ ਇਲਜ਼ਾਮ ਲਗਾਏ ਹਨ , ਦੋਵੇਂ ਧਿਰਾਂ ਵਲੋਂ ਥਾਣਾ ਜਮਾਲਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
-