Sat, Dec 21, 2024
Whatsapp

Amritsar Firing News : ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਪ੍ਰਵਾਸੀ ਨੇ ਸੁਰੱਖਿਆ ਕਰਮੀ ਦੀ ਪਿਸਤੌਲ ਕੱਢ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਿਕ ਪ੍ਰਵਾਸੀ ਵਲੋਂ ਸੁਰੱਖਿਆ ਕਰਮੀ ਦੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਖੁਦ ਨੂੰ ਗੋਲੀ ਮਾਰ ਲਈ ਜਿਸ ਦੇ ਚੱਲਦੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

Reported by:  PTC News Desk  Edited by:  Aarti -- September 22nd 2024 08:47 AM -- Updated: September 22nd 2024 12:46 PM
Amritsar Firing News :  ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਪ੍ਰਵਾਸੀ ਨੇ ਸੁਰੱਖਿਆ ਕਰਮੀ ਦੀ ਪਿਸਤੌਲ ਕੱਢ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

Amritsar Firing News : ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਪ੍ਰਵਾਸੀ ਨੇ ਸੁਰੱਖਿਆ ਕਰਮੀ ਦੀ ਪਿਸਤੌਲ ਕੱਢ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

Amritsar Firing News :  ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋ ਉੱਥੇ ਪਹੁੰਚੇ ਇੱਕ ਸ਼ਰਧਾਲੂ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਪ੍ਰਵਾਸੀ ਵਲੋਂ ਸੁਰੱਖਿਆ ਕਰਮੀ ਦੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਖੁਦ ਨੂੰ ਗੋਲੀ ਮਾਰ ਲਈ ਜਿਸ ਦੇ ਚੱਲਦੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। 

ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਜੱਜ ਪਹੁੰਚੇ ਸੀ। ਜੱਜ ਦੇ ਨਾਲ ਅੰਮ੍ਰਿਤਸਰਾ ਪੁਲਿਸ ਦੀ ਇੱਕ ਪਾਇਲਟ ਗੱਡੀ ਅਤੇ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਸੀ। ਇਹ ਹਾਦਸਾ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਦਾਖਲ ਨੇੜੇ ਸਥਿਤ ਸ਼ਨੀ ਮੰਦਿਰ ਦੇ ਬਾਹਰ ਵਾਪਰਿਆ। ਫਿਲਹਾਲ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 


ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਸ਼ਨੀ ਮੰਦਰ ਨੇੜੇ ਹਰਿਮੰਦਰ ਸਾਹਿਬ ਦੇ ਨੇੜੇ ਏ.ਐਸ.ਆਈ ਅਸ਼ਵਨੀ ਕੁਮਾਰ ਤੋਂ ਪਿਸਤੌਲ ਖੋਹ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਏਐਸਆਈ ਅਸ਼ਵਨੀ ਕੁਮਾਰ ਐਨਐਸ ਸ਼ੇਖਾਵਤ ਜੱਜ ਹਾਈ ਕੋਰਟ ਦੀ ਪਾਇਲਟ ਕਾਰ ਵਿੱਚ ਤਾਇਨਾਤ ਸੀ ਜੋ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

- PTC NEWS

Top News view more...

Latest News view more...

PTC NETWORK