Nawanshahr News : ਮੁੰਡੇ ਦਾ ਮੋਬਾਈਲ ਲੈਣ ਗਏ ਪਤੀ-ਪਤਨੀ 'ਤੇ ਕ੍ਰਿਪਾਨ ਨਾਲ ਹਮਲਾ, ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ
Murder in Nawanshahr : ਨਵਾਂਸ਼ਹਿਰ 'ਚ ਮੋਬਾਈਲ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਪਿੰਡ ਅਮਰਗੜ੍ਹ ਵਿਖੇ ਪਰਮਜੀਤ ਸਿੰਘ ਤੇ ਉਸ ਦੀ ਪਤਨੀ ਪਰਮਜੀਤ ਕੌਰ ਮੁਲਜ਼ਮ ਮਨਜੀਤ ਸਿੰਘ ਕੋਲੋਂ ਮੋਬਾਈਲ ਲੈਣ ਗਏ ਸਨ। ਹਮਲੇ 'ਚ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਅਮਰਗੜ੍ਹ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੇ ਮੁੰਡੇ ਨੂੰ ਮੁਲਜ਼ਮ ਮਨਜੀਤ ਸਿੰਘ ਨੇ ਆਪਣਾ ਮੋਬਾਈਲ ਵੇਚਿਆ ਸੀ, ਪਰ ਫਿਰ ਵੀ ਮੋਬਾਈਲ ਮਨਜੀਤ ਸਿੰਘ ਕੋਲ ਸੀ। ਵੀਰਵਾਰ ਦੋਵੇਂ ਪਤੀ-ਪਤਨੀ ਆਪਣੇ ਮੁੰਡੇ ਦਾ ਮੋਬਾਈਲ ਮਨਜੀਤ ਸਿੰਘ ਦੇ ਘਰੋਂ ਵਾਪਸ ਲੈਣ ਗਏ ਤਾਂ ਇਸ ਦੌਰਾਨ ਮੁਲਜ਼ਮ ਮਨਜੀਤ ਸਿੰਘ ਨੇ ਕ੍ਰਿਪਾਨ ਨਾਲ ਹਮਲੇ ਕਰ ਦਿੱਤਾ। ਹਮਲੇ ਇੰਨਾ ਖਤਰਨਾਕ ਸੀ ਕਿ ਪਰਮਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈI
ਦੱਸਿਆ ਜਾ ਰਿਹਾ ਹੈ ਜਦੋਂ ਦੋਵੇਂ ਪਤੀ-ਪਤਨੀ ਮੋਬਾਈਲ ਲੈਣ ਗਏ ਤਾਂ ਮਨਜੀਤ ਸਿੰਘ ਨੇ ਆਪਣੇ ਕਮਰੇ ਵਿਚੋਂ ਕ੍ਰਿਪਾਨ ਲਿਆ ਕੇ ਪਰਮਜੀਤ ਸਿੰਘ ਅਤੇ ਉਸ ਦੀ ਪਤਨੀ 'ਤੇ ਵਾਰ ਕਰ ਦਿੱਤਾ। ਹਮਲੇ 'ਚ ਪਰਮਜੀਤ ਸਿੰਘ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਕਤਲ ਕਰਨ ਤੋਂ ਬਾਅਦ ਆਰੋਪੀ ਸਮੇਤ ਹਥਿਆਰ ਮੌਕੇ ਤੋ ਫ਼ਰਾਰ ਹੋ ਗਿਆ।
ਥਾਣਾ ਸਿਟੀ ਨਵਾਂਸ਼ਹਿਰ ਐਸਐਚਓ ਮਹਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਅਮਰਗੜ੍ਹ ਮੌਕੇ ਵਾਰਦਾਤ 'ਤੇ ਪਹੁੰਚੇ ਹੋਏ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈI
- PTC NEWS