ਕੈਂਸਰ ਨਾਲ ਲੜ ਰਹੀ ਨਵਜੋਤ ਸਿੱਧੂ ਦੀ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੇਖੋ ਤਸਵੀਰਾਂ
Navjot Kaur Sidhu: ਕੈਂਸਰ ਨਾਲ ਜੰਗ ਲੜ ਰਹੇ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਯਮੁਨਾਨਗਰ ਦੇ ਹਸਪਤਾਲ ਤੋਂ ਆਪਰੇਸ਼ਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਹ ਖੁਦ ਹਸਪਤਾਲ ਤੋਂ ਬਾਹਰ ਆ ਗਈ। ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।
Back on her feet … discharged from Hospital … one month recovery time before 25 radiation session’s … Big thank you to Dr Rupinder and the staff … indebted forever ???? pic.twitter.com/YKEW64wbmk
— Navjot Singh Sidhu (@sherryontopp) April 7, 2024
ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਆਪਣੇ ਪੈਰਾ ’ਤੇ ਵਾਪਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 25 ਰੇਡੀਏਸ਼ਨ ਸੈਸ਼ਨ ਤੋਂ ਪਹਿਲਾਂ ਇੱਕ ਮਹੀਨੇ ਦਾ ਰਿਕਵਰੀ ਦਾ ਸਮਾਂ ਡਾ ਰੁਪਿੰਦਰ ਅਤੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ। ਹਮੇਸ਼ਾ ਦੇ ਲਈ ਕਰਜ਼ਦਾਰ ਹਨ।
ਕਾਬਿਲੇਗੌਰ ਹੈ ਕਿ ਨਵਜੋਤ ਕੌਰ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਉਹ ਹੁਣ ਤੱਕ 6 ਕੀਮੋਥੈਰੇਪੀ ਕਰਵਾ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ। ਨਵਜੋਤ ਕੌਰ ਦੇ ਇਲਾਜ ਲਈ ਵੀ ਸਿੱਧੂ ਨੇ ਸਿਆਸਤ ਤੋਂ ਦੂਰੀ ਬਣਾ ਰੱਖੀ ਸੀ। ਇਸ ਦੌਰਾਨ ਉਹ ਆਪਣੀ ਪਤਨੀ ਨਾਲ ਪਰਛਾਵੇਂ ਵਾਂਗ ਰਹਿੰਦਾ ਸੀ। ਕੀਮੋ ਤੋਂ ਬਾਅਦ ਉਹ ਉਸ ਨੂੰ ਧਾਰਮਿਕ ਯਾਤਰਾਵਾਂ 'ਤੇ ਲੈ ਜਾਂਦਾ ਸੀ। ਉਹ ਉਨ੍ਹਾਂ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕਰਦਾ ਸੀ।
ਇਹ ਵੀ ਪੜ੍ਹੋ: ਸ਼ਰਧਾਲੂਆਂ ਨਾਲ ਭਰੀ ਪਿਕਅਪ ਗੱਡੀ ਤੇ ਕਾਰ 'ਚ ਭਿਆਨਕ ਟੱਕਰ, 4 ਲੋਕਾਂ ਦੀ ਮੌਤ, 25 ਜ਼ਖ਼ਮੀ
-