Thu, Dec 26, 2024
Whatsapp

Navjot Singh Sidhu: ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ...

Navjot Singh Sidhu: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਕਪਿਲ ਸ਼ਰਮਾ ਸ਼ੋਅ 'ਤੇ ਵਾਪਸੀ ਕਰ ਸਕਦੇ ਹਨ।

Reported by:  PTC News Desk  Edited by:  Amritpal Singh -- November 10th 2024 12:58 PM
Navjot Singh Sidhu: ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ...

Navjot Singh Sidhu: ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ...

Navjot Singh Sidhu: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜਲਦ ਹੀ ਦਿ ਕਪਿਲ ਸ਼ਰਮਾ ਸ਼ੋਅ 'ਤੇ ਵਾਪਸੀ ਕਰ ਸਕਦੇ ਹਨ। ਕਰੀਬ 22 ਸਾਲਾਂ ਦੇ ਸਿਆਸੀ ਸਫ਼ਰ ਤੋਂ ਬਾਅਦ ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।

ਆਈਪੀਐਲ 2024 ਦੀ ਸ਼ੁਰੂਆਤ ਦੇ ਨਾਲ, ਉਹ ਕ੍ਰਿਕਟ ਕੁਮੈਂਟਰੀ ਰਾਹੀਂ ਛੋਟੇ ਪਰਦੇ 'ਤੇ ਵਾਪਸ ਪਰਤਿਆ। ਹੁਣ ਉਨ੍ਹਾਂ ਨੇ ਲਾਫਟਰ ਸ਼ੋਅ 'ਚ ਵਾਪਸੀ ਦੇ ਸੰਕੇਤ ਵੀ ਦਿੱਤੇ ਹਨ।


ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਤੇ ਉਸ ਨੇ ਲਿਖਿਆ ਹੈ- ਦਿ ਹੋਮ ਰਨ। ਇੰਨਾ ਹੀ ਨਹੀਂ ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਤੇ ਲਿਖਿਆ ਹੈ, ਸਿੱਧੂ ਜੀ ਵਾਪਸ ਆ ਗਏ ਹਨ।

ਉਨ੍ਹਾਂ ਦੀ ਇਸ ਪੋਸਟ ਤੋਂ ਸਾਫ ਸੰਦੇਸ਼ ਹੈ ਕਿ ਕ੍ਰਿਕਟ ਕੁਮੈਂਟਰੀ ਤੋਂ ਬਾਅਦ ਹੁਣ ਉਹ ਲਾਫਟਰ ਸ਼ੋਅ 'ਚ ਵੀ ਵਾਪਸੀ ਕਰਨ ਜਾ ਰਹੇ ਹਨ।

- PTC NEWS

Top News view more...

Latest News view more...

PTC NETWORK