Thu, Nov 28, 2024
Whatsapp

Navjot Singh Sidhu Controversy : ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ; ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ਦੇ ਮੰਗੇ ਗਏ ਸਬੂਤ

ਦੱਸ ਦਈਏ ਕਿ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਸਿੱਧੂ ਨੂੰ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ 'ਚ ਪੇਸ਼ ਕਰਨ ਲਈ ਕਿਹਾ ਗਿਆ ਹੈ।

Reported by:  PTC News Desk  Edited by:  Aarti -- November 28th 2024 09:42 AM
Navjot Singh Sidhu Controversy : ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ; ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ਦੇ ਮੰਗੇ ਗਏ ਸਬੂਤ

Navjot Singh Sidhu Controversy : ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ; ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦੇ ਦਾਅਵੇ ਦੇ ਮੰਗੇ ਗਏ ਸਬੂਤ

Navjot Singh Sidhu Controversy :  ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਵੱਲੋਂ ਆਪਣੀ ਪਤਨੀ ਦੇ ਕੈਂਸਰ ਤੋਂ ਠੀਕ ਹੋਣ ਦੇ ਇਲਾਜ ਦੇ ਦਾਅਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। 

ਦੱਸ ਦਈਏ ਕਿ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਨੋਟਿਸ 'ਚ ਸਿੱਧੂ ਨੂੰ ਪਤਨੀ ਨਵਜੋਤ ਕੌਰ ਦੇ ਕੈਂਸਰ ਦੇ ਇਲਾਜ ਦੇ ਦਸਤਾਵੇਜ਼ 7 ਦਿਨਾਂ 'ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਹੀ ਨਹੀਂ ਜੇਕਰ ਉਹ ਇਹ ਦਸਤਾਵੇਜ ਪੇਸ਼ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ 850 ਕਰੋੜ ਰੁਪਏ ਦੇਣੇ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ 'ਚ ਜਾਣਗੇ |


ਡਾਕਟਰਾਂ ਵੱਲੋਂ ਚੁੱਕੇ ਗਏ ਹਨ ਇਹ ਸਵਾਲ 

  • ਡਾਕਟਰ ਕੁਲਦੀਪ ਸੋਲੰਕੀ ਨੇ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਸ ਦੇ ਪਤੀ ਨੇ ਖੁਰਾਕ ਰਾਹੀਂ ਕੈਂਸਰ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ। ਕੀ ਤੁਸੀਂ ਉਸਦੇ ਬਿਆਨ ਦਾ ਪੂਰਾ ਸਮਰਥਨ ਕਰਦੇ ਹੋ?
  • ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਐਲੋਪੈਥੀ ਦਵਾਈ ਦੇ ਇਲਾਜ ਦਾ ਜੋ ਤੁਸੀਂ ਕਈ ਹਸਪਤਾਲਾਂ ਵਿੱਚ ਕਰਵਾਇਆ ਹੈ, ਉਸ ਦਾ ਤੁਹਾਨੂੰ ਕੋਈ ਲਾਭ ਨਹੀਂ ਹੋਇਆ?
  • ਕੀ ਤੁਸੀਂ ਕੈਂਸਰ ਮੁਕਤ ਹੋਣ ਲਈ ਆਪਣੀ ਖੁਰਾਕ ਵਿੱਚ ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦਾ ਸੇਵਨ ਕੀਤਾ ਹੈ? ਕੋਈ ਐਲੋਪੈਥੀ ਦਵਾਈ ਨਹੀਂ ਵਰਤੀ?
  • ਜੇਕਰ ਤੁਸੀਂ ਆਪਣੇ ਪਤੀ ਦੇ ਦਾਅਵੇ ਦਾ ਸਮਰਥਨ ਕਰਦੇ ਹੋ, ਤਾਂ ਸਾਨੂੰ 7 ਦਿਨਾਂ ਦੇ ਅੰਦਰ ਸਾਰੇ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ, ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਬਿਨਾਂ ਕਿਸੇ ਦਵਾਈ ਦੇ ਜਾਂ ਬਿਨਾਂ ਕਿਸੇ ਡਾਕਟਰੀ ਸਹਾਇਤਾ ਦੇ ਆਪਣੀ ਖੁਰਾਕ ਵਿੱਚ ਤਬਦੀਲੀ ਕਰਕੇ 40 ਦਿਨਾਂ ਵਿੱਚ ਸਟੇਜ 4 ਦੇ ਕੈਂਸਰ ਨੂੰ ਠੀਕ ਕਰ ਲਿਆ ਹੈ ਤੁਸੀਂ ਕੈਂਸਰ ਮੁਕਤ ਹੋ ਗਏ ਹੋ।

ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰ ਕੁਲਦੀਪ ਸੋਲੰਕੀ ਨੇ ਆਪਣੇ ਪੱਤਰ ਵਿੱਚ ਨਵਜੋਤ ਕੌਰ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਕੋਲ ਆਪਣੇ ਪਤੀ ਨਵਜੋਤ ਸਿੱਧੂ ਦੇ ਦਾਅਵਿਆਂ ਦੇ ਸਮਰਥਨ ਲਈ ਕੋਈ ਪ੍ਰਮਾਣਿਤ ਦਸਤਾਵੇਜ਼ ਅਤੇ ਮੈਡੀਕਲ ਸਬੂਤ ਨਹੀਂ ਹਨ, ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਸਪੱਸ਼ਟੀਕਰਨ ਦੇਣ।

ਦੱਸ ਦਈਏ ਕਿ ਸਿੱਧੂ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਦਾ ਇਲਾਜ ਆਯੁਰਵੈਦਿਕ ਤਰੀਕਿਆਂ ਨਾਲ ਕਰਦੇ ਹਨ। ਮਿੱਠੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿੱਤੀਆਂ ਜੋ ਕੈਂਸਰ ਸੈੱਲਾਂ ਨੂੰ ਵਧਾਉਂਦੀਆਂ ਹਨ। ਜਿਸ ਤੋਂ ਬਾਅਦ ਪਤਨੀ ਡਾ: ਨਵਜੋਤ ਕੌਰ ਸਿੱਧੂ ਕੈਂਸਰ ਮੁਕਤ ਹੋ ਗਈ। ਉੱਥੇ ਹੀ ਦੂਜੇ ਪਾਸੇ ਆਪਣੇ ਇਸ ਦਿੱਤੇ ਹੋਏ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬੁਰੀ ਤਰ੍ਹਾਂ ਨਾਲ ਫਸ ਗਏ ਹਨ। ਹੁਣ ਉਨ੍ਹਾਂ ਦੀ ਪਤਨੀ ਨੂੰ ਨੋਟਿਸ ਜਾਰੀ ਹੋਇਆ ਹੈ। 

ਕਾਬਿਲੇਗੌਰ ਹੈ ਕਿ ਨਵਜੋਤ ਸਿੰਘ ਸਿੱਧੂ ਦੇ  ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਦੀ ਅਗਵਾਈ 'ਚ 262 ਓਨਕੋਲੋਜਿਸਟਾਂ ਨੇ ਇਸ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਹੈ ਕਿ ਸਿੱਧੂ ਵੱਲੋਂ ਦੱਸੀਆਂ ਗਈਆਂ ਕੁਝ ਗੱਲਾਂ 'ਤੇ ਖੋਜ ਜ਼ਰੂਰ ਚੱਲ ਰਹੀ ਹੈ ਪਰ ਇਨ੍ਹਾਂ ਦੇ ਠੀਕ ਹੋਣ ਦਾ ਦਾਅਵਾ ਸੱਚ ਨਹੀਂ ਹੈ।

ਇਹ ਵੀ ਪੜ੍ਹੋ : Punjab Tehsildars Strike : ਅੱਜ ਸਮੂਹਿਕ ਛੁੱਟੀ ’ਤੇ ਰਹਿਣਗੇ ਤਹਿਸੀਲਦਾਰ; ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਤਹਿਸੀਲਦਾਰ ਦੇ ਹੱਕ ’ਚ ਕੀਤਾ ਜਾ ਰਿਹਾ ਰੋਸ

- PTC NEWS

Top News view more...

Latest News view more...

PTC NETWORK