National Cancer awareness day: ਰੋਜ਼ ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਇੰਨਾ ਵੱਧ ਜਾਂਦਾ ਕੈਂਸਰ ਦਾ ਖਤਰਾ
National Cancer awareness day 2024: ਕੈਂਸਰ ਵਰਗੀ ਖਤਰਨਾਕ ਬਿਮਾਰੀ ਬਾਰੇ ਜਾਗਰੂਕਤਾ ਵਧਾਉਣ ਲਈ ਅਤੇ ਇਸਦੀ ਰੋਕਥਾਮ ਲਈ ਹਰ ਸਾਲ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ, ਇਨ੍ਹਾਂ ਦੋਵਾਂ ਦਿਨਾਂ ਦਾ ਉਦੇਸ਼ ਕੈਂਸਰ ਦੀ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਇਲਾਜ ਬਾਰੇ ਜਾਗਰੂਕਤਾ ਵਧਾਉਣਾ ਹੈ। ਅਜਿਹੇ 'ਚ ਅੱਜ ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਕਿੰਨਾ ਵੱਧ ਸਕਦਾ ਹੈ ਅਤੇ ਇਸ ਨਾਲ ਕਿਹੜੇ-ਕਿਹੜੇ ਕੈਂਸਰ ਹੋ ਸਕਦੇ ਹਨ।
ਕੀ ਸ਼ਰਾਬ ਪੀਣ ਨਾਲ ਵਧਦਾ ਕੈਂਸਰ ਦਾ ਖਤਰਾ
ਖੋਜ ਵਿੱਚ ਇਹ ਸਾਬਤ ਹੋਇਆ ਹੈ ਕਿ ਰੋਜ਼ਾਨਾ ਸ਼ਰਾਬ ਪੀਣ ਨਾਲ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ। ਸ਼ਰਾਬ ਦਾ ਸੇਵਨ ਖਾਸ ਤੌਰ 'ਤੇ ਮੂੰਹ, ਗਲੇ, ਪੇਟ, ਜਿਗਰ ਅਤੇ ਅੰਤੜੀਆਂ ਦੇ ਕੈਂਸਰ ਨਾਲ ਜੁੜਿਆ ਹੋਇਆ ਹੈ ਅਤੇ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਇਨ੍ਹਾਂ ਅੰਗਾਂ ਨੂੰ ਕੈਂਸਰ ਹੋ ਸਕਦਾ ਹੈ।
ਕੈਂਸਰ ਦਾ ਖ਼ਤਰਾ 20 ਤੋਂ 50% ਤੱਕ ਵੱਧ ਸਕਦਾ
ਇਕ ਖੋਜ ਮੁਤਾਬਕ ਰੋਜ਼ਾਨਾ ਸ਼ਰਾਬ ਪੀਣ ਵਾਲੇ ਲੋਕਾਂ ਵਿਚ ਕੈਂਸਰ ਦਾ ਖਤਰਾ 20 ਤੋਂ 50 ਫੀਸਦੀ ਤੱਕ ਵੱਧ ਸਕਦਾ ਹੈ। ਇਹ ਖਤਰਾ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਵਿਅਕਤੀ ਰੋਜ਼ਾਨਾ ਕਿੰਨੀ ਸ਼ਰਾਬ ਪੀਂਦਾ ਹੈ।
ਸ਼ਰਾਬ ਵਿੱਚ ਮੌਜੂਦ ਕੈਮੀਕਲਸ
ਅਲਕੋਹਲ ਵਿੱਚ ਈਥਾਨੌਲ ਅਤੇ ਕੁਝ ਰਸਾਇਣ ਹੁੰਦੇ ਹਨ ਜੋ ਸਰੀਰ ਵਿੱਚ ਐਸੀਟਾਲਡੀਹਾਈਡ ਵਿੱਚ ਬਦਲ ਜਾਂਦੇ ਹਨ। ਇਹ ਇੱਕ ਕਾਰਸੀਨੋਜਨਿਕ ਰਸਾਇਣ ਹੈ, ਜੋ ਚਮੜੀ ਦੇ ਕੈਂਸਰ ਨੂੰ ਜਨਮ ਦੇ ਸਕਦਾ ਹੈ।
ਅਨਹੈਲਥੀ ਡਾਈਟ ਦੇ ਨਾਲ ਡ੍ਰਿੰਕ ਦਾ ਸੇਵਨ ਕਰਨਾ
ਜ਼ਿਆਦਾਤਰ ਲੋਕ ਤਲੇ ਹੋਏ ਭੋਜਨਾਂ ਦੇ ਨਾਲ ਸ਼ਰਾਬ ਦਾ ਸੇਵਨ ਕਰਦੇ ਹਨ, ਜਿਸ ਨੂੰ ਸਨੈਕਸ ਕਿਹਾ ਜਾਂਦਾ ਹੈ। ਦੋਵਾਂ ਦਾ ਸੁਮੇਲ ਕੈਂਸਰ ਦੇ ਖਤਰੇ ਨੂੰ ਹੋਰ ਵਧਾ ਸਕਦਾ ਹੈ।
ਸ਼ਰਾਬ ਦੇ ਨਾਲ ਸਮੋਕਿੰਗ ਕਰਨੀ
ਜਿਹੜੇ ਲੋਕ ਸ਼ਰਾਬ ਅਤੇ ਸਿਗਰਟ ਦੋਵਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਕੈਂਸਰ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ, ਇਸ ਕਾਰਨ ਮੂੰਹ ਅਤੇ ਗਲੇ ਦਾ ਕੈਂਸਰ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ।
ਮਾਹਿਰਾਂ ਦੀ ਰਾਏ
ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਾਬ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਪਰ ਜੇਕਰ ਤੁਸੀਂ ਸ਼ਰਾਬ ਦਾ ਸੇਵਨ ਕਰਦੇ ਹੋ, ਤਾਂ ਇਸ ਨੂੰ ਸੀਮਤ ਕਰੋ ਅਤੇ ਆਪਣੀ ਸਿਹਤ ਦੀ ਨਿਯਮਤ ਜਾਂਚ ਵੀ ਕਰਵਾਓ, ਤਾਂ ਜੋ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ।
ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
- PTC NEWS