Aadhaar card 'ਚ ਗਲਤ ਹਨ ਨਾਮ ਦੇ ਸਪੈਲਿੰਗ, ਆਨਲਾਈਨ ਸਹੀ ਕਰਨ ਲਈ ਅਪਣਾਓ ਇਹ ਤਰੀਕਾ
How to spelling correction in aadhaar card : ਆਧਾਰ ਕਾਰਡ ਅੱਜ ਦੇ ਸਮੇਂ ਵਿਚ ਸਭ ਤੋਂ ਜ਼ਰੂਰੀ ਦਸਤਾਵੇਜ਼ਾਂ ਵਿਚੋਂ ਇਕ ਹੈ। ਲਗਭਗ ਹਰ ਇਕ ਤਰ੍ਹਾਂ ਦੀਆਂ ਸਰਕਾਰੀ ਯੋਜਨਾਵਾਂ ਤੇ ਸਹੂਲਤਾਂ ਦਾ ਫਾਇਦਾ ਲੈਣ ਲਈ ਆਧਾਰ ਕਾਰਡ ਦੀ ਜ਼ਰੂਰਤ ਪੈਂਦੀ ਹੈ। ਹਾਲਾਂਕਿ ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਆਧਾਰ ਕਾਰਡ ਵਿਚ ਕੁਝ ਗਲਤੀਆਂ ਹੋ ਜਾਂਦੀਆਂ ਹਨ। ਇਨ੍ਹਾਂ ਸਭ ਤੋਂ ਆਮ ਗਲਤੀ ਨਾਮ ਜਾਂ ਇਸ ਦੀ ਸਪੈਲਿੰਗ ਵਿਚ ਗਲਤੀ ਹੋਣਾ ਹੈ।
ਕਾਬਿਲੇਗੌਰ ਹੈ ਕਿ ਕਈ ਥਾਵਾਂ ਉਤੇ ਆਧਾਰ ਕਾਰਡ ਪਛਾਣ ਪੱਤਰ ਦੇ ਤੌਰ ਉਤੇ ਵਰਤੋਂ 'ਚ ਹੁੰਦਾ ਹੈ। ਅਜਿਹੇ 'ਚ ਜੇ ਤੁਹਾਡੇ ਨਾਮ ਦੀ ਸਪੈਲਿੰਗ ਆਧਾਰ ਵਿਚ ਸਹੀ ਨਹੀਂ ਹੈ ਤਾਂ ਤੁਸੀਂ ਸਰਕਾਰੀ ਸਹਲੂਤਾਂ ਦਾ ਫਾਇਦਾ ਉਠਾਉਣ ਤੋਂ ਵਾਂਝੇ ਰਹਿ ਸਕਦੇ ਹੋ ਪਰ ਜੇ ਤੁਹਾਡੇ ਆਧਾਰ ਕਾਰਡ ਵਿਚ ਗਲਤੀ ਹੈ ਤਾਂ ਤੁਸੀਂ ਆਨਲਾਈਨ ਢੰਗ ਨਾਲ ਘਰ ਵਿਚ ਬੈਠ ਕੇ ਸਹੀ ਕਰ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਡੇ ਕੋਲ ਆਧਾਰ ਕਾਰਡ ਵਿਚ ਰਜਿਸਟਰਡ ਨੰਬਰ ਹੋਣਾ ਚਾਹੀਦਾ ਹੈ।
ਆਨਲਾਈਨ ਇਹ ਢੰਗ ਅਪਣਾਓ
1. ਆਧਾਰ ਕਾਰਡ ਵਿਚ ਆਪਣਾ ਨਾਮ ਸਹੀ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਅਧਿਕਾਰਕ ਵੈਬਸਾਈਟ ssup.uidai.gov.in ਉਤੇ ਜਾ ਕੇ ਇਸ ਦੇ ਸੈਲਫ਼ ਸਰਵਿਸ ਅਪਡੇਟ ਪੋਰਟਲ ਉਤੇ ਜਾਣਾ ਹੋਵੇਗਾ।
2. ਇਸ ਮਗਰੋਂ ਦੂਜੇ ਸਟੈਪ ਵਿਚ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਉਤੇ ਆਏ ਓਟੀਪੀ ਨੂੰ ਭਰ ਕੇ ਲਾਗਇੰਨ ਕਰਨਾ ਹੋਵੇਗਾ।
3.ਤੀਜੇ ਸਟੈਪ ਵਿਚ ਤੁਹਾਨੂੰ ਸਰਵਿਸ ਸਟੇਸ਼ਨ ਤਹਿਤ 'ਅਪਡੇਟ ਆਧਾਰ ਆਨਲਾਈਨ' ਉਤੇ ਕਲਿੱਕ ਕਰਨਾ ਹੋਵੇਗਾ।
4.ਚੌਥੇ ਸਟੈਪ ਵਿਚ ਤੁਹਾਨੂੰ ਨੇਮ ਐਡਿਟ ਦੀ ਆਪਸ਼ਨ ਉਤੇ ਜਾ ਕੇ ਆਪਣੇ ਨਾਮ ਦੇ ਸਪੈਲਿੰਗ ਸਹੀ ਕਰਨੇ ਹੋਣਗੇ।
5. ਪੰਜਵੇਂ ਸਟੈਪ ਵਿਚ ਤੁਹਾਨੂੰ ਸਬਮਿਟ ਦੀ ਆਪਸ਼ਨ ਉਤੇ ਕਲਿੱਕ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਅਡਾਨੀ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ 'ਆਪ' ਵਰਕਰਾਂ 'ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਨਾਮ ਸਹੀ ਕਰਨ ਲਈ ਦੇਣੀ ਪਵੇਗੀ 50 ਰੁਪਏ ਫੀਸ
ਕਾਬਿਲੇਗੌਰ ਹੈ ਕਿ ਆਧਾਰ ਕਾਰਡ ਵਿਚ ਨਾਮ ਦੀ ਸਪੈਲਿੰਗ ਨੂੰ ਸਹੀ ਕਰਨ ਲਈ ਤੁਹਾਨੂੰ 50 ਰੁਪਏ ਦੀ ਫ਼ੀਸ ਵੀ ਦੇਣੀ ਹੋਵੇਗੀ। ਆਪ ਇਸ ਫ਼ੀਸ ਨੂੰ ਜਮ੍ਹਾਂ ਕਰਨ ਲਈ ਡੇਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈਟ ਬੈਂਕਿੰਗ ਦਾ ਇਸਤੇਮਾਲ ਕਰ ਸਕਦੇ ਹੋ।
- PTC NEWS