Earthquake Horrible Video : ਭੂਚਾਲ ਦਾ 'ਤਾਂਡਵ' ਤਸਵੀਰਾਂ 'ਚ ਕੈਦ, ਵੇਖੋ ਤਬਾਹੀ ਦੇ ਖੌਫ਼ਨਾਕ ਮੰਜਰ
Myanmar Earthquake Horrible Video : ਮਿਆਂਮਾਰ ਅਤੇ ਥਾਈਲੈਂਡ ਵਿੱਚ ਅੱਜ ਜ਼ੋਰਦਾਰ ਭੂਚਾਲ ਆਇਆ। ਸ਼ਕਤੀਸ਼ਾਲੀ ਭੂਚਾਲ ਨੇ ਭਾਰਤ ਤੋਂ ਲੈ ਕੇ ਮਿਆਂਮਾਰ ਅਤੇ ਥਾਈਲੈਂਡ ਤੱਕ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਤਬਾਹੀ ਮਚ ਗਈ।
ਮਿਆਂਮਾਰ ਵਿੱਚ ਧਰਤੀ ਦੋ ਵਾਰ ਕੰਬ ਗਈ। ਇਸ ਤੋਂ ਬਾਅਦ ਤਬਾਹੀ ਮਚ ਗਈ। ਬਚਾਓ-ਬਚਾਓ ਦੇ ਨਾਅਰੇ ਮਿਆਂਮਾਰ ਤੋਂ ਬੈਂਕਾਕ ਤੱਕ ਸੁਣਾਈ ਦਿੱਤੇ। ਜਿਧਰ ਵੀ ਨਜ਼ਰ ਪਈ, ਇਕ ਭਿਆਨਕ ਨਜ਼ਾਰਾ ਨਜ਼ਰ ਆ ਰਿਹਾ ਸੀ।
ਮੰਡਾਲੇ, ਮਿਆਂਮਾਰ ਵਿੱਚ ਆਈਕਾਨਿਕ ਆਵਾ ਬ੍ਰਿਜ ਜ਼ੋਰਦਾਰ ਭੂਚਾਲ ਕਾਰਨ ਢਹਿ ਗਿਆ। ਥਾਈਲੈਂਡ 'ਚ ਇਮਾਰਤ ਦੇ ਹੇਠਾਂ ਕਈ ਲੋਕ ਦੱਬੇ ਹੋਏ ਹਨ।Big earthquake in Bangkok. Whole building was shaking for 3 min or so pic.twitter.com/ztizXSoGl1 — On The Rug (@On_the_Rug) March 28, 2025
ਮਿਆਂਮਾਰ ਦੇ ਨਾਲ-ਨਾਲ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਸੈਂਕੜੇ ਲੋਕ ਇਮਾਰਤਾਂ ਵਿੱਚ ਫਸ ਗਏ। ਹਜ਼ਾਰਾਂ ਲੋਕ ਚੀਕਦੇ ਹੋਏ ਬਾਹਰ ਆ ਗਏ।
ਸੋਸ਼ਲ ਮੀਡੀਆ 'ਤੇ ਭੂਚਾਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇੱਕ ਵਾਇਰਲ ਵੀਡੀਓ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਨੂੰ ਧੂੜ ਦੇ ਬੱਦਲ ਵਿੱਚ ਢਹਿ-ਢੇਰੀ ਕਰਦੇ ਹੋਏ ਦਿਖਾਇਆ ਗਿਆ ਹੈ, ਜਦੋਂ ਇੱਕ ਹੋਰ ਵੀਡੀਓ ਵਿੱਚ ਇੱਕ ਇਮਾਰਤ ਅੰਦਰ ਪੁਲ ਵਿੱਚ ਪਾਣੀ ਉਛਾਲਾਂ ਮਾਰ ਰਿਹਾ ਹੈ।ਬੈਂਕਾਕ 'ਚ ਉੱਚੀਆਂ ਛੱਤਾਂ 'ਤੇ ਬਣੇ ਪੂਲ ਦਾ ਪਾਣੀ ਕਿਨਾਰੇ ਵੱਲ ਵਹਿ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣਾ ਸ਼ੁਰੂ ਹੋ ਗਿਆ।Whole Bangkok shook like Crazy! #Bangkok #earthquake pic.twitter.com/99v7ySZDGc — Srushti Gopani (@DrSrushtiG) March 28, 2025
- PTC NEWS