ਸੈਰ ਕਰਨ ਲਈ ਘਰੋਂ ਨਿਕਲਿਆ ਸੀ ਨੌਜਵਾਨ, ਮਾਪਿਆਂ ਨੂੰ ਸਵੇਰੇ ਹੱਡਾ-ਰੋੜੀ 'ਤੇ ਮਿਲੀ ਪੁੱਤ ਦੀ ਲਾਸ਼
ਅੰਮ੍ਰਿਤਸਰ ਦੇ ਇਲਾਕਾ ਵੇਰਕਾ ਦੇ ਹੱਡਾ ਰੋੜੀ ਇਲਾਕੇ ਵਿੱਚ ਇੱਕ ਲਾਸ਼ ਮਿਲਣ ਸਣਸਨੀ ਫੈਲ ਗਈ। ਇਸ ਲਾਸ਼ ਨੂੰ ਜਾਨਵਰ ਨੋਚ ਕੇ ਖਾ ਰਹੇ ਸਨ। ਸੂਚਨਾ ਮਿਲਣ 'ਤੇ ਪੁਲਿਸ (Punjab police) ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਜਿਸ ਦੀ ਲਾਸ਼ ਮਿਲੀ ਹੈ ਇਹ ਦੀ ਉਮਰ 18 ਸਾਲ ਦੇ ਕਰੀਬ ਹੈ। ਨੌਜਵਾਨ ਦਾ ਨਾਮ ਨਵਤੇਜ ਸਿੰਘ ਹੈ ਅਤੇ ਵੇਰਕਾ ਪੱਤੀ ਬਗੇ ਵਾਲੀ ਆਬਾਦੀ ਦਾ ਰਹਿਣ ਵਾਲਾ ਸੀ।
ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਰਾਤ ਨੂੰ 8:30 ਵਜੇ ਦੇ ਕਰੀਬ ਰੋਟੀ ਖਾ ਕੇ ਘਰੋਂ ਬਾਹਰ ਸੈਰ ਕਰਨ ਦੇ ਲਈ ਨਿਕਲਿਆ ਸੀ, ਪਰ ਮੁੜ ਘਰ ਵਾਪਸ ਨਹੀਂ ਆਇਆ। ਜਦੋਂ ਕਾਫੀ ਦੇਰ ਉਹ ਘਰ ਨਾ ਪਰਤਿਆ ਤਾਂ ਇਸਦੀ ਸੂਚਨਾ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਕੇ ਵੀ ਦਿੱਤੀ ਗਈ। ਉਪਰੰਤ ਅੱਜ ਸਵੇਰੇ ਜਦੋਂ ਵੇਰਕਾ ਦੇ ਸ਼ਮਸ਼ਾਨ ਘਾਟ ਦੇ ਕੋਲ ਹੱਡਾ-ਰੋੜੀ ਇਲਾਕੇ ਦੇ ਵਿੱਚ ਇੱਕ ਲਾਸ਼ ਮਿਲੀ ਤਾਂ ਪਰਿਵਾਰਿਕ ਮੈਂਬਰਾਂ ਨੇ ਆ ਕੇ ਵੇਖਿਆ ਕਿ ਇਹ ਨਵਤੇਜ ਸਿੰਘ ਦੀ ਲਾਸ਼ ਸੀ, ਜਿਸਦਾ ਕਿਸੇ ਨੇ ਬੇਰਹਿਮੀ ਦੇ ਨਾਲ ਕਤਲ (Murder) ਕਰਕੇ ਇਥੇ ਸੁੱਟ ਦਿੱਤਾ ਸੀ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ (Amritsar Police) ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵੇਰਕਾ ਸ਼ਮਸ਼ਾਨ ਘਾਟ ਦੇ ਸਾਹਮਣੇ ਹੱਡਾ-ਰੋੜੀ ਇਲਾਕੇ ਵਿੱਚ ਇੱਕ ਲਾਸ਼ ਮਿਲੀ ਹੈ ਜਿਸ ਨੂੰ ਜਾਨਵਰ ਨੋਚ ਕੇ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਹ ਬਖਸ਼ਿਆ ਨਹੀਂ ਜਾਵੇਗਾ।
-