ਆਸਟ੍ਰੇਲੀਆ 'ਚ ਭਾਰਤੀ ਔਰਤ ਦਾ ਕਤਲ, ਕੂੜੇ ਦੇ ਢੇਰ 'ਚੋਂ ਮਿਲੀ ਲਾਸ਼
Indian women murder in Australia: ਸ਼ਨਿੱਚਰਵਾਰ ਨੂੰ ਬਕਲੇ 'ਚ ਸੜਕ ਕਿਨਾਰੇ ਰੱਖੇ ਡਸਟਬਿਨ 'ਚੋਂ ਚੈਤਨਿਆ ਮਧਗਨੀ ਦੀ ਲਾਸ਼ ਮਿਲੀ। ਉਹ ਆਪਣੇ ਪਤੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਸੀ। ਪਰ ਚੈਤਨਿਆ ਦੇ ਕਤਲ ਤੋਂ ਬਾਅਦ ਪਤੀ ਭਾਰਤ ਭੱਜ ਗਿਆ।
ਆਸਟ੍ਰੇਲੀਆ 'ਚ ਹੈਦਰਾਬਾਦ ਦੀ ਰਹਿਣ ਵਾਲੀ 36 ਸਾਲਾ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਸ ਦਾ ਕਥਿਤ ਤੌਰ 'ਤੇ ਕਤਲ ਕਰਨ ਵਾਲੇ ਉਸ ਦੇ ਪਤੀ ਨੇ ਵਾਪਸ ਸ਼ਹਿਰ ਆ ਕੇ ਆਪਣੇ ਬੇਟੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਖਬਰਾਂ ਮੁਤਾਬਕ ਸ਼ਨੀਵਾਰ ਨੂੰ ਬਕਲੇ 'ਚ ਇਕ ਸੜਕ ਦੇ ਕਿਨਾਰੇ ਰੱਖੇ ਡਸਟਬਿਨ 'ਚ ਚੈਤਨਿਆ ਮਧਗਨੀ ਦੀ ਲਾਸ਼ ਮਿਲੀ। ਉਹ ਆਪਣੇ ਪਤੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਸੀ।
ਉੱਪਲ (ਪੂਰਬੀ ਹੈਦਰਾਬਾਦ) ਤੋਂ ਵਿਧਾਇਕ ਬਾਂਦਰੀ ਲਕਸ਼ਮਾ ਰੈੱਡੀ ਦੇ ਮੁਤਾਬਕ ਕਿਉਂਕਿ ਔਰਤ ਉਨ੍ਹਾਂ ਦੇ ਹਲਕੇ ਦੀ ਸੀ, ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਉਸ ਦੇ ਮਾਪਿਆਂ ਨੂੰ ਮਿਲਣ ਪਹੁੰਚਿਆ। ਵਿਧਾਇਕ ਨੇ ਮੀਡੀਆ ਨੂੰ ਦੱਸਿਆ ਕਿ ਮਹਿਲਾ ਦੇ ਮਾਤਾ-ਪਿਤਾ ਦੀ ਬੇਨਤੀ 'ਤੇ ਉਨ੍ਹਾਂ ਨੇ ਮਹਿਲਾ ਦੀ ਲਾਸ਼ ਨੂੰ ਹੈਦਰਾਬਾਦ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਦੇ ਦਫ਼ਤਰ ਨੂੰ ਵੀ ਸੂਚਿਤ ਕੀਤਾ ਹੈ।
ਵਿਧਾਇਕ ਨੇ ਅੱਗੇ ਦੱਸਿਆ ਕਿ ਔਰਤ ਦੇ ਮਾਪਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਧੀ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ।
ਵਿਕਟੋਰੀਆ ਪੁਲਿਸ ਨੇ 9 ਮਾਰਚ ਨੂੰ ਇੱਕ ਬਿਆਨ ਵਿੱਚ ਕਿਹਾ: "ਹੋਮੀਸਾਈਡ ਸਕੁਐਡ ਦੇ ਜਾਸੂਸ ਵਿਨਚੇਲਸੀ ਨੇੜੇ ਬਕਲੇ ਵਿੱਚ ਇੱਕ ਮ੍ਰਿਤਕ ਵਿਅਕਤੀ ਦੀ ਖੋਜ ਤੋਂ ਬਾਅਦ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੂੰ ਮ੍ਰਿਤਕ ਔਰਤ ਮਾਊਂਟ ਪੋਲਕ ਰੋਡ 'ਤੇ ਦੁਪਹਿਰ ਨੂੰ ਮਿਲੀ।"
-