Municipal Council Talwara Election : ਨਗਰ ਕੌਂਸਲ ਤਲਵਾ਼ੜਾ ਚੋਣਾਂ ’ਚ 61.3 ਫੀਸਦੀ ਰਹੀ ਵੋਟਿੰਗ; AAP ਅਤੇ ਕਾਂਗਰਸ ਨੇ 6-6 ਵਾਰਡ ਜਿੱਤੇ
Municipal Council Talwara Election : ਨਗਰ ਕੌਂਸਲ ਤਲਵਾ਼ੜਾ ਚੋਣਾਂ ਵਿੱਚ ਸ਼ਾਮ 4 ਵਜੇ ਤੱਕ 61.3 ਫੀਸਦੀ ਵੋਟਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਨੇ ਦੱਸਿਆ ਕਿ 13 ਵਾਰਡਾਂ ਵਿੱਚ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਇੰਡੀਅਨ ਨੇਸ਼ਨਲ ਕਾਂਗਰਸ ਨੇ 6-6 ਵਾਰਡ ਜਿੱਤੇ, ਜਦਕਿ 1 ਵਾਰਡ 'ਚ ਭਾਜਪਾ ਨੂੰ ਜਿੱਤ ਮਿਲੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਭਾਜਪਾ ਦੇ ਰਜਨੀਸ਼ ਕੁਮਾਰ, ਵਾਰਡ ਨੰਬਰ 2 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੀ ਦੀਕਸ਼ਾ ਰਾਣੀ, ਵਾਰਡ ਨੰਬਰ 3 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੇ ਮੁਨੀਸ਼ ਚੱਡਾ, ਵਾਰਡ ਨੰਬਰ 4 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੀ ਆਰਤੀ ਚੱਡਾ ਜੇਤੂ ਰਹੇ।
ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਹਰਸ਼ ਕੁਮਾਰ, ਵਾਰਡ ਨੰਬਰ 6 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੀ ਜੋਗਿੰਦਰ ਕੌਰ, ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੇ ਅੰਕੁਸ਼ ਸੂਦ ਅਤੇ ਵਾਰਡ ਨੰਬਰ 8 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੀ ਅਨੀਤਾ ਦੇਵੀ ਜੇਤੂ ਰਹੇ।
ਇਸੇ ਤਰ੍ਹਾਂ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਪ੍ਰਿੰਸ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੀ ਕਲਾਵਤੀ, ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੇ ਪ੍ਰਦੀਪ ਕੁਮਾਰ, ਵਾਰਡ ਨੰਬਰ 12 ਤੋਂ ਇੰਡੀਅਨ ਨੇਸ਼ਨਲ ਕਾਂਗਰਸ ਦੀ ਸ਼ੀਤਲ ਅਰੋੜਾ ਅਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਜੋਗਿੰਦਰ ਪਾਲ ਜੇਤੂ ਰਹੇ।
ਏਡੀਸੀ ਨਿਕਾਸ ਕੁਮਾਰ ਨੇ ਦੱਸਿਆ ਕਿ ਚੋਣਾਂ ਦੇ ਦੌਰਾਨ ਸ਼ਾਂਤੀਪੂਰਨ ਮਾਹੌਲ ਬਣਿਆ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਪ੍ਰਸ਼ਾਸਨ ਨੇ ਵੋਟਿੰਗ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਕਾਫ਼ੀ ਸੁਰੱਖਿਆ ਪ੍ਰਬੰਧ ਕੀਤੇ ਸਨ। ਉਨ੍ਹਾਂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : Orange Alert In Punjab : ਪੰਜਾਬ ’ਚ ਮੁੜ ਮੀਂਹ ਪੈਣ ਦੀ ਸੰਭਾਵਨਾ; ਮੌਸਮ ਵਿਭਾਗ ਨੇ ਕੀਤਾ ਆਰੇਂਜ ਅਲਰਟ ਜਾਰੀ
- PTC NEWS