Tue, Nov 5, 2024
Whatsapp

Threatening To Kill CM Yogi Adityanath : CM ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਵਰਗਾ ਕਰ ਦੇਵਾਂਗੇ ਹਾਲ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ, ਯੋਗੀ ਆਦਿਤਿਆਨਾਥ ਨੂੰ ਮਹਾਰਾਸ਼ਟਰ ਪੁਲਿਸ ਦੇ ਕੰਟਰੋਲ ਰੂਮ 'ਤੇ ਫ਼ੋਨ ਕਰਕੇ ਧਮਕੀ ਦਿੱਤੀ ਗਈ ਹੈ ਅਤੇ ਉਨ੍ਹਾਂ ਤੋਂ ਸੀਐਮ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਗਈ ਹੈ।

Reported by:  PTC News Desk  Edited by:  Aarti -- November 03rd 2024 01:21 PM
Threatening To Kill CM Yogi Adityanath : CM ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਵਰਗਾ ਕਰ ਦੇਵਾਂਗੇ ਹਾਲ

Threatening To Kill CM Yogi Adityanath : CM ਯੋਗੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਕਿਹਾ- ਬਾਬਾ ਸਿੱਦੀਕੀ ਵਰਗਾ ਕਰ ਦੇਵਾਂਗੇ ਹਾਲ

Threatening To Kill CM Yogi Adityanath : ਮੁੰਬਈ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੀ ਇੱਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਲੜਕੀ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦਾ ਨਾਂ ਫਾਤਿਮਾ ਖਾਨ ਹੈ। ਇਹ ਕਥਿਤ ਧਮਕੀ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਦਿੱਤੀ ਗਈ ਸੀ। ਲੜਕੀ ਨੇ ਕਿਹਾ ਸੀ ਕਿ ਜੇਕਰ ਯੋਗੀ ਆਦਿੱਤਿਆਨਾਥ 10 ਦਿਨਾਂ ਦੇ ਅੰਦਰ ਅਸਤੀਫਾ ਨਹੀਂ ਦਿੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਬਾਬਾ ਸਿੱਦੀਕੀ ਵਾਂਗ ਮਾਰ ਦੇਵਾਂਗੇ।

ਮਹਾਰਾਸ਼ਟਰ ਪੁਲਿਸ ਨੇ ਇਸ ਬਾਰੇ ਯੂਪੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਪੁਲਿਸ ਚੌਕਸ ਹੈ ਕਿਉਂਕਿ ਆਦਿੱਤਿਆਨਾਥ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਮਹਾਰਾਸ਼ਟਰ ਆ ਸਕਦੇ ਹਨ।


ਕੌਣ ਹੈ ਇਹ ਫਾਤਿਮਾ ਖਾਨ?

ਮੁੰਬਈ ਪੁਲਿਸ ਨੇ ਐਤਵਾਰ ਨੂੰ ਫਾਤਿਮਾ ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਫਾਤਿਮਾ ਠਾਣੇ ਨੇੜੇ ਉਲਹਾਸਨਗਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਫਾਤਿਮਾ ਨੇ ਸੂਚਨਾ ਤਕਨਾਲੋਜੀ ਵਿੱਚ ਬੀ.ਐਸ.ਸੀ. ਕਰ ਰੱਖੀ ਹੈ। ਫਾਤਿਮਾ ਦੇ ਪਿਤਾ ਦਾ ਲੱਕੜ ਦਾ ਕਾਰੋਬਾਰ ਹੈ। ਪੁਲਿਸ ਮੁਤਾਬਕ ਫਾਤਿਮਾ ਪੜ੍ਹੀ-ਲਿਖੀ ਹੈ, ਪਰ ਮਾਨਸਿਕ ਤੌਰ 'ਤੇ ਸਥਿਰ ਨਹੀਂ ਹੈ। ਫਾਤਿਮਾ ਨੇ ਸੀਐਮ ਯੋਗੀ ਨੂੰ ਕਿਉਂ ਦਿੱਤੀ ਧਮਕੀ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਜ਼ਿਕਰਯੋਗ ਹੈ ਕਿ ਮੁੰਬਈ ਟਰੈਫਿਕ ਪੁਲਸ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੰਦੇਸ਼ ਮਿਲਿਆ ਹੈ। ਸਿਟੀ ਪੁਲਿਸ ਦੇ ਟ੍ਰੈਫਿਕ ਕੰਟਰੋਲ ਰੂਮ ਨੂੰ ਇੱਕ ਅਣਪਛਾਤੇ ਨੰਬਰ ਤੋਂ ਇੱਕ ਸੁਨੇਹਾ ਮਿਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਆਦਿੱਤਿਆਨਾਥ ਨੇ 10 ਦਿਨਾਂ ਦੇ ਅੰਦਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਐਨਸੀਪੀ ਨੇਤਾ ਬਾਬਾ ਸਿੱਦੀਕੀ ਵਾਂਗ ਮਾਰ ਦਿੱਤਾ ਜਾਵੇਗਾ।

ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਚੌਕਸ ਹੈ ਕਿਉਂਕਿ ਯੋਗੀ ਆਦਿੱਤਿਆਨਾਥ ਰਾਜ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਮਹਾਰਾਸ਼ਟਰ ਆ ਸਕਦੇ ਹਨ। ਉਨ੍ਹਾਂ ਧਮਕੀ ਭਰੇ ਸੰਦੇਸ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Wife Cuts Off Husband Private Part : ਸ਼ਰਾਬ ਦੇ ਨਸ਼ੇ 'ਚ ਲੜ ਰਿਹਾ ਸੀ ਪਤੀ, ਤਾਂ ਪਤਨੀ ਨੇ ਗੁੱਸੇ 'ਚ ਵੱਢ ਦਿੱਤਾ ਗੁਪਤ ਅੰਗ ਤੇ ਫਿਰ...

- PTC NEWS

Top News view more...

Latest News view more...

PTC NETWORK