Wed, Nov 13, 2024
Whatsapp

ਗਲੋਬਲ ਵਾਰਮਿੰਗ ਕਾਰਨ ਮੁੰਬਈ, ਨਿਊਯਾਰਕ ਤੇ ਵਿਸ਼ਵ ਦੇ ਹੋਰ ਵੱਡੇ ਸ਼ਹਿਰਾਂ ਦੇ ਡੁੱਬਣ ਦਾ ਖ਼ਦਸ਼ਾ : ਸੰਯੁਕਤ ਰਾਸ਼ਟਰ

Reported by:  PTC News Desk  Edited by:  Ravinder Singh -- February 15th 2023 03:13 PM -- Updated: February 15th 2023 03:36 PM
ਗਲੋਬਲ ਵਾਰਮਿੰਗ ਕਾਰਨ ਮੁੰਬਈ, ਨਿਊਯਾਰਕ ਤੇ ਵਿਸ਼ਵ ਦੇ ਹੋਰ ਵੱਡੇ ਸ਼ਹਿਰਾਂ ਦੇ ਡੁੱਬਣ ਦਾ ਖ਼ਦਸ਼ਾ : ਸੰਯੁਕਤ ਰਾਸ਼ਟਰ

ਗਲੋਬਲ ਵਾਰਮਿੰਗ ਕਾਰਨ ਮੁੰਬਈ, ਨਿਊਯਾਰਕ ਤੇ ਵਿਸ਼ਵ ਦੇ ਹੋਰ ਵੱਡੇ ਸ਼ਹਿਰਾਂ ਦੇ ਡੁੱਬਣ ਦਾ ਖ਼ਦਸ਼ਾ : ਸੰਯੁਕਤ ਰਾਸ਼ਟਰ

ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਦੁਨੀਆ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, "ਮੁੰਬਈ ਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਨੂੰ ਸਮੁੰਦਰ ਦੇ ਵਧਦੇ ਪੱਧਰ ਦੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵਿਸ਼ਵ ਭਾਈਚਾਰੇ ਨੂੰ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਗੰਭੀਰ ਯਤਨ ਕਰਨ ਦੀ ਲੋੜ ਹੈ।" ਉਨ੍ਹਾਂ ਕਿਹਾ ਕਿ "ਸਮੁੰਦਰ ਦਾ ਵਧਦਾ ਪੱਧਰ ਭਵਿੱਖ ਨੂੰ ਡੋਬ ਰਿਹਾ ਹੈ। ਸਮੁੰਦਰ ਦਾ ਪੱਧਰ ਵਧਣਾ ਆਪਣੇ ਆਪ 'ਚ ਇਕ ਖ਼ਤਰਾ ਹੈ।"



ਐਂਟੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਜੇ ਗਲੋਬਲ ਵਾਰਮਿੰਗ ਨੂੰ 'ਚਮਤਕਾਰੀ ਢੰਗ ਨਾਲ' 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਵੀ ਲਿਆ ਜਾਵੇ ਤਾਂ ਵੀ ਸਮੁੰਦਰ ਦਾ ਪੱਧਰ ਕਾਫੀ ਵਧ ਜਾਵੇਗਾ ਅਤੇ ਇਹ ਭਾਰਤ, ਬੰਗਲਾਦੇਸ਼ ਤੇ ਚੀਨ ਵਰਗੇ ਦੇਸ਼ਾਂ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਧਰਤੀ ਦੇ ਗਲੋਬਲ ਵਾਰਮਿੰਗ ਦੇ ਅਜਿਹੇ ਰਾਹ 'ਤੇ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸਮੁੰਦਰ ਦੇ ਵਧਦੇ ਪੱਧਰ ਦਾ ਮਤਲਬ ਕਈ ਦੇਸ਼ਾਂ ਦੀ ਹੋਂਦ ਖਤਰੇ ਵਿੱਚ ਹੋਵੇਗੀ।

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਡਿਗਰੀ ਦੇ ਹਰ ਹਿੱਸੇ ਦੀ ਅਹਿਮੀਅਤ ਹੈ, ਕਿਉਂਕਿ ਤਾਪਮਾਨ ਦੋ ਡਿਗਰੀ ਸੈਲਸੀਅਸ ਵਧਣ 'ਤੇ ਸਮੁੰਦਰ ਦਾ ਪੱਧਰ ਦੁੱਗਣਾ ਹੋ ਸਕਦਾ ਹੈ। ਸਮੁੰਦਰੀ ਪੱਧਰ ਦੇ ਵਾਧੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ਦੀ ਸ਼ੁਰੂਆਤ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਹਰ ਦੇਸ਼ ਨੂੰ ਪੂਰਾ ਜ਼ੋਰ ਲਾਉਣ ਦੀ ਲੋੜ ਹੈ। ਮੀਟਿੰਗ ਵਿੱਚ 75 ਦੇਸ਼ਾਂ ਨੇ ਹਿੱਸਾ ਲਿਆ। ਗੁਟੇਰੇਜ਼ ਨੇ ਕਿਹਾ ਕਿ ਬੰਗਲਾਦੇਸ਼, ਚੀਨ, ਭਾਰਤ ਅਤੇ ਨੀਦਰਲੈਂਡ ਵਰਗੇ ਦੇਸ਼ ਖਤਰੇ ਵਿੱਚ ਹਨ। ਕਾਹਿਰਾ, ਲਾਗੋਸ, ਮਾਪੁਟੋ, ਬੈਂਕਾਕ, ਢਾਕਾ, ਜਕਾਰਤਾ, ਮੁੰਬਈ, ਸ਼ੰਘਾਈ, ਕੋਪਨਹੇਗਨ, ਲੰਡਨ, ਲਾਸ ਏਂਜਲਸ, ਨਿਊਯਾਰਕ, ਬਿਊਨਸ ਆਇਰਸ ਅਤੇ ਸੈਂਟੀਆਗੋ ਸਮੇਤ ਹਰ ਮਹਾਂਦੀਪ ਦੇ ਵੱਡੇ ਸ਼ਹਿਰਾਂ 'ਤੇ ਇਸ ਦਾ ਗੰਭੀਰ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਵਾਪਸ ; ਮਨੀਸ਼ਾ ਗੁਲਾਟੀ ਬਣੀ ਰਹੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ

ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ, "ਲੋਕ ਆਪਣੇ ਘਰ ਗੁਆ ਰਹੇ ਹਨ। ਸਾਨੂੰ ਪ੍ਰਭਾਵਿਤ ਆਬਾਦੀ ਦੀ ਸੁਰੱਖਿਆ ਤੇ ਉਨ੍ਹਾਂ ਦੇ ਜ਼ਰੂਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।" ਵਧਦੇ ਸਮੁੰਦਰਾਂ ਕਾਰਨ ਪੈਦਾ ਹੋਈਆਂ ਵਿਨਾਸ਼ਕਾਰੀ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਕਾਰਵਾਈ ਦੀ ਲੋੜ ਹੈ, ਜਿਸ ਵਿਚ ਸੁਰੱਖਿਆ ਕੌਂਸਲ ਦੀ ਮਹੱਤਵਪੂਰਨ ਭੂਮਿਕਾ ਹੈ। ਸਾਨੂੰ ਸਾਰਿਆਂ ਨੂੰ ਇਸ ਮਹੱਤਵਪੂਰਨ ਮੁੱਦੇ 'ਤੇ ਬੋਲਣਾ ਜਾਰੀ ਰੱਖਣਾ ਚਾਹੀਦਾ ਹੈ ਤੇ ਇਸ ਸੰਕਟ ਦੀ ਪਹਿਲੀ ਲਾਈਨ 'ਤੇ ਖੜ੍ਹੇ ਲੋਕਾਂ ਦੇ ਜੀਵਨ, ਰੋਜ਼ੀ-ਰੋਟੀ ਤੇ ਭਾਈਚਾਰਿਆਂ ਦੀ ਸਹਾਇਤਾ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।"

- PTC NEWS

Top News view more...

Latest News view more...

PTC NETWORK