Mukh Mantri Video : ''ਮੁੱਖ ਮੰਤਰੀ'' ਦੀ ਕਿਉਂ ਹੋਈ ਸੀ ਕੁੱਟਮਾਰ? ਵੇਖੋ ਕੁੱਟਮਾਰ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ
Mukh Mantri Kutmar Video : ਪੰਜਾਬ ਪੁਲਿਸ ਵੱਲੋਂ ਧਰਮਬੀਰ ਉਰਫ਼ ਧਮਕ ਬੇਸ ਵਾਲੇ ''ਮੁੱਖ ਮੰਤਰੀ'' ਦੀ ਕੁੱਟਮਾਰ ਦੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਟਮਾਰ ਦੇ ਇਸ ਮਾਮਲੇ 'ਚ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਪੁਲਿਸ ਵੱਲੋਂ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਲਿਆ ਹੈ। ਪਰ ਹੁਣ ਇਸ ਮਾਮਲੇ 'ਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜੋ ਕਿ ਕੁੱਟਮਾਰ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਬੀਤੇ ਦਿਨ ਤਰਨਤਾਰਨ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਮੁਲਾਜ਼ਮਾਂ ਨੇ ਕੁੱਟਮਾਰ ਦੌਰਾਨ ਜਿਥੇ ਡੰਡਿਆਂ ਨਾਲ ਭਾਰੀ ਕੁੱਟਮਾਰ ਕੀਤੀ ਸੀ, ਉਥੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਭਖ ਗਿਆ ਸੀ ਅਤੇ ਹਰ ਪਾਸੇ ਕੇਸਾਂ ਦੀ ਬੇਅਦਬੀ ਨੂੰ ਲੈ ਕੇ ਪੁਲਿਸ ਦੀ ਕੁੱਟਮਾਰ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਵੀ ਕਰ ਦਿੱਤਾ ਗਿਆ ਸੀ।
ਹੁਣ ਇਸ ਮਾਮਲੇ 'ਚ ਸਾਹਮਣੇ ਆਈ ਵੀਡੀਓ, ਜਿਸ ਨੂੰ ਕੁੱਟਮਾਰ ਤੋਂ ਪਹਿਲਾਂ ਦੀ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਗਲੀ ਵਿੱਚ ਮੁੱਖ ਮੰਤਰੀ ਹੁੜਦੁੰਗ ਮਚਾ ਰਿਹਾ ਹੈ ਅਤੇ ਇੱਕ ਘਰ 'ਤੇ ਇੱਟਾਂ-ਰੋੜੇ ਮਾਰ ਰਿਹਾ ਹੈ। ਵੀਡੀਓ ਵਿੱਚ ਧਮਕ ਬੇਸ ਵਾਲਾ ਮੁੱਖ ਮੰਤਰੀ ਗਾਲਾਂ ਵੀ ਕੱਢਦਾ ਵਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਾਲੀ ਕੁੱਟਮਾਰ ਦੀ ਵੀਡੀਓ ਦੇ ਸਬੰਧ 'ਚ ਪੁਲਿਸ ਅਧਿਕਾਰੀ ਨੇ ਵੀ ਇੱਕ ਹਿੱਸਾ ਦੱਸਿਆ ਸੀ।
ਪੁਲਿਸ ਦਾ ਕੀ ਸੀ ਇਸ ਮਾਮਲੇ 'ਚ ਬਿਆਨ
ਦੱਸ ਦਈਏ ਕਿ ਇਸ ਮਾਮਲੇ 'ਚ ਪੁਲਿਸ ਅਧਿਕਾਰੀ ਅਜੈਰਾਜ ਸਿੰਘ ਨੇ ਕਿਹਾ ਸੀ ਕਿ ਪੁਲਿਸ ਨੂੰ 112 'ਤੇ 3 ਲੋਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ, ਉਨ੍ਹਾਂ 'ਤੇ ਇੱਟਾਂ-ਰੋੜੇ ਮਾਰ ਰਿਹਾ ਹੈ, ਜਦੋਂ ਪੁਲਿਸ ਮੁਲਾਜ਼ਮ ਮੌਕਾ ਵੇਖਣ ਗਏ ਤਾਂ ਇਹ ਪੁਲਿਸ ਮੁਲਾਜ਼ਮਾਂ ਦੇ ਵੀ ਗਲ ਪੈ ਗਿਆ ਅਤੇ ਪੁਲਿਸ ਮੁਲਾਜ਼ਮ ਦੀ ਪੱਗ ਲਾਹ ਦਿੱਤੀ। ਪਰ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਹ ਸਿਰਫ਼ ਪੁਲਿਸ ਮੁਲਾਜ਼ਮਾਂ ਦੀ ਧੱਕਾ-ਮੁੱਕੀ ਦਾ ਹਿੱਸਾ ਹੈ। ਹਾਲਾਂਕਿ ਫਿਰ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਹ ਕੁੱਟਮਾਰ ਕੀਤੀ ਹੈ, ਉਨ੍ਹਾਂ ਖਿਲਾਫ਼ ਤੁਰੰਤ ਕਾਰਵਾਈ ਕਰਦੇ ਹੋਏ ਸਸਪੈਂਡ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ।
- PTC NEWS