MP Satnam Singh Sandhu ਨੇ ਰਾਜਸਭਾ ’ਚ ਚੁੱਕਿਆ ਪੰਜਾਬ ਦੀਆਂ ਪਿਛੜੀਆਂ ਜਾਤੀਆਂ ਦਾ ਮੁੱਦਾ, ਇਨ੍ਹਾਂ ਜਾਤੀਆਂ ਨੂੰ ਐਸਟੀ ’ਚ ਸ਼ਾਮਲ ਕਰਨ ਦੀ ਕੀਤੀ ਮੰਗ
MP Satnam Singh Sandhu News : ਲੋਕ ਸਭਾ ਅਤੇ ਰਾਜ ਸਭਾ ਦੀਆਂ ਕਾਰਵਾਈ ਚੱਲ ਰਹੀਆਂ ਹਨ। ਇਸ ਦੌਰਾਨ ਸਦਨਾਂ ’ਚ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ। ਉੱਥੇ ਹੀ ਦੂਜੇ ਪਾਸੇ ਰਾਜਸਭਾ ’ਚ ਐਮਪੀ ਸਤਨਾਮ ਸਿੰਘ ਸੰਧੂ ਵੱਲੋਂ ਪੰਜਾਬ ਦੀਆਂ ਬੇਹੱਦ ਪਿਛੜੀ ਹੋਈਆਂ ਜਾਤੀਆਂ ਦਾ ਮੁੱਦਿਆ ਚੁੱਕਿਆ ਗਿਆ ਅਤੇ ਸੰਸਦ ’ਚ ਇਨ੍ਹਾਂ ਜਾਤੀਆਂ ਨੂੰ ਐਸਟੀ ’ਚ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ।
ਸੰਸਦ ’ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬੇਹੱਦ ਪਿਛੜੀ ਹੋਈ ਜਾਤੀ ਵਰਗੋਂ ਬਾਜ਼ੀਗਰ, ਨਟ, ਬੰਗਾਲੀ, ਬੋਰੀਆ, ਗਡਲਾ, ਸਾਂਸੀ ਅਤੇ ਬਰਾਦ ਭਾਈਚਾਰੀ ਦੇ ਲੋਕ ਸ਼ਾਮਲ ਹਨ, ਨੂੰ ਅਨੁਸੂਚਿਤ ਜਾਤੀ ਦਾ ਦਰਜਾ ਮੁੱਦਾ ਸੰਸਦ ’ਚ ਚੁੱਕਣਾ ਚਾਹੁੰਦਾ ਹੈ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛੜੀ ਜਾਤੀ ਦੇ ਲੋਕਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ। ਸਿੱਖਿਆ, ਸਿਹਤ ਅਤੇ ਧਰਮ ਨਾਲ ਜੁੜੇ ਕੰਮ ਕੀਤੇ ਹਨ। ਪਰ ਪੰਜਾਬ ਦੇ ਪਿਛੜੀ ਜਾਤੀ ਦੇ ਲੋਕਾਂ ਨੂੰ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ।
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਕੋਈ ਵੀ ਪਿਛੜੀ ਜਾਤੀਆਂ ਅਨੁਸੂਚਿਤ ਜਾਤੀ ਦਾ ਦਰਜਾ ਨਹੀਂ ਮਿਲਿਆ ਹੈ। ਸੂਬੇ ਦੀਆਂ 7 ਐਸੀਟੀ ਦਾ ਦਰਜਾ ਦੇਣਾ ਚਾਹੀਦਾ ਹੈ। ਇਨ੍ਹਾਂ ’ਚ ਬਾਜ਼ੀਗਰ, ਨਟ, ਬੰਗਾਲੀ, ਬੋਰੀਆ, ਗਡਲਾ, ਸਾਂਸੀ ਅਤੇ ਬਰਾਦ ਸ਼ਾਮਲ ਹਨ। ਐਸਟੀ ’ਚ ਸ਼ਾਮਲ ਨਾ ਹੋਣ ਕਾਰਨ ਪਰਿਵਾਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਭਾਈਚਾਰੀ ਦੇ ਲੋਕਾਂ ਦੇ ਵਿਕਾਸ ਲਈ ਇਨ੍ਹਾਂ ਨੂੰ ਐਸਟੀ ਐਕਟ ’ਚ ਸ਼ਾਮਲ ਕਰਨਾ ਚਾਹੀਦਾ ਹੈ।
- PTC NEWS