Sat, Jun 29, 2024
Whatsapp

ਰਾਮ ਰਹੀਮ ਤੇ ਕੇਜਰੀਵਾਲ ਨੂੰ ਦਿੱਤੀ ਜਾ ਸਕਦੀ ਹੈ ਪੈਰੋਲ ਤੇ ਜ਼ਮਾਨਤ ਪਰ ਅੰਮ੍ਰਿਤਪਾਲ ਸਿੰਘ ਨੂੰ ਨਹੀਂ; ਸਰਕਾਰ ਕਰ ਰਹੀ ਪੱਖਪਾਤ- ਪਿਤਾ ਤਰਸੇਮ ਸਿੰਘ

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਾ ਚੁੱਕਾ ਕੇ ਸਰਕਾਰ ਨੇ ਖ਼ੁਦ ਸੰਵਿਧਾਨ ਦੀ ਉਲੰਘਣਾ ਕੀਤੀ ਹੈ।

Written by  Aarti -- June 26th 2024 01:51 PM -- Updated: June 26th 2024 03:49 PM
ਰਾਮ ਰਹੀਮ ਤੇ ਕੇਜਰੀਵਾਲ ਨੂੰ ਦਿੱਤੀ ਜਾ ਸਕਦੀ ਹੈ ਪੈਰੋਲ ਤੇ ਜ਼ਮਾਨਤ ਪਰ ਅੰਮ੍ਰਿਤਪਾਲ ਸਿੰਘ ਨੂੰ ਨਹੀਂ; ਸਰਕਾਰ ਕਰ ਰਹੀ ਪੱਖਪਾਤ- ਪਿਤਾ ਤਰਸੇਮ ਸਿੰਘ

ਰਾਮ ਰਹੀਮ ਤੇ ਕੇਜਰੀਵਾਲ ਨੂੰ ਦਿੱਤੀ ਜਾ ਸਕਦੀ ਹੈ ਪੈਰੋਲ ਤੇ ਜ਼ਮਾਨਤ ਪਰ ਅੰਮ੍ਰਿਤਪਾਲ ਸਿੰਘ ਨੂੰ ਨਹੀਂ; ਸਰਕਾਰ ਕਰ ਰਹੀ ਪੱਖਪਾਤ- ਪਿਤਾ ਤਰਸੇਮ ਸਿੰਘ

MP Amritpal Singh Father: ਬੀਤੇ ਦਿਨ ਸੰਸਦ ’ਚ ਪੰਜਾਬ ਦੇ ਸਾਂਸਦਾਂ ਨੂੰ ਸਹੁੰ ਚੁਕਾਈ ਗਈ ਪਰ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਬਤੌਰ ਸਾਂਸਦ ਵਜੋਂ ਸਹੁੰ ਨਹੀਂ ਚੁੱਕੀ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਇਸ ’ਤੇ ਸਵਾਲ ਚੁੱਕੇ ਹਨ। ਦਰਅਸਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਰਕਾਰ ’ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾਏ ਗਏ ਹਨ। 

ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਾ ਚੁੱਕਾ ਕੇ ਸਰਕਾਰ ਨੇ ਖ਼ੁਦ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਹੁ ਚਰਚਿਤ ਮਾਮਲੇ ’ਚ ਫਸੇ ਰਾਮ ਰਹੀਮ ਅਤੇ ਅਰਵਿੰਦ ਕੇਜਰੀਵਾਲ ਨੂੰ ਪੈਰੋਲ ’ਤੇ ਜ਼ਮਾਨਤ ਦਿੱਤੀ ਜਾ ਸਕਦੀ ਹੈ ਪਰ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਚੁਣੇ ਗਏ ਸਾਂਸਦ ਮੈਂਬਰ ਲਈ ਵੱਖਰਾ ਕਾਨੂੰਨ ਕਿਉਂ ਬਣਾਇਆ ਜਾ ਰਿਹਾ ਹੈ।


 

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ’ਚ ਮਨਮਰਜ਼ੀ ਤੇ ਇੱਕ ਤਰਫਾ ਕਾਨੂੰਨ ਚੱਲ ਰਿਹਾ ਹੈ। ਜੋ ਕਿ ਸਹੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਾਜੇਕੇ ਜ਼ਿਮਨੀ ਚੋਣ ਲੜਦੇ ਹਨ ਤਾਂ ਉਸ ਦੇ ਹੱਕ ’ਚ ਉਹ ਚੋਣ ਪ੍ਰਚਾਰ ਕਰਨਗੇ। 

ਕਾਬਿਲੇਗੌਰ ਹੈ ਕਿ ਅੰਮ੍ਰਿਤਪਾਲ ਸਿੰਘ ਪਿਛਲੇ ਸਾਲ ਮਾਰਚ ਤੋਂ ਜੇਲ੍ਹ ਵਿੱਚ ਹੈ। ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਦੀ ਹਿਰਾਸਤ ਦੀ ਮਿਆਦ 24 ਜੁਲਾਈ ਨੂੰ ਖ਼ਤਮ ਹੋਣੀ ਸੀ, ਜਦੋਂ ਕਿ ਛੇ ਹੋਰ ਸਾਥੀਆਂ ਦੀ ਹਿਰਾਸਤ ਦੀ ਮਿਆਦ 18 ਜੂਨ ਨੂੰ ਖ਼ਤਮ ਹੋਣੀ ਸੀ। ਅੰਮ੍ਰਿਤਪਾਲ ਸਮੇਤ ਉਨ੍ਹਾਂ ਦੇ  9 ਹੋਰ ਸਾਥੀਆਂ ਦੀ ਐਨਐਸਏ ਇੱਕ ਸਾਲ ਲਈ ਵਧਾ ਦਿੱਤੀ ਗਈ ਹੈ।

ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤੇ ਸਨ। ਅੰਮ੍ਰਿਤਪਾਲ ਸਿੰਘ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਨੂੰ 1.97 ਲੱਖ ਵੋਟਾਂ ਨਾਲ ਹਰਾਇਆ। ਉਹ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਜੇਲ 'ਚ ਬੰਦ ਹੈ।

ਅੰਮ੍ਰਿਤਪਾਲ ਸਿੰਘ ’ਤੇ NSA ਵਧਾਏ ਜਾਣ ਦੀ ਪ੍ਰਕਿਰਿਆ 

  • 13 ਮਾਰਚ 2024 ਨੂੰ ਅੰਮ੍ਰਿਤਸਰ ਦੇ ਡੀਐੱਮ ਵੱਲੋਂ ਪਾਸ ਕੀਤੇ ਗਏ ਆਰਡਰ 
  • 24 ਮਾਰਚ 2024 ਨੂੰ ਪੰਜਾਬ ਸਰਕਾਰ ਨੇ ਡੀਐਮ ਦੇ ਹੁਕਮਾਂ ਨੂੰ ਦਿੱਤੀ ਮਾਨਤਾ 
  • ਅੰਮ੍ਰਿਤਪਾਲ ਸਿੰਘ ਵੱਲੋਂ ਜਤਾਏ ਇਤਰਾਜ਼ ’ਤੇ ਸਬੰਧਿਤ ਰਿਕਾਰਡ NSA  ਐਡਵਾਈਜ਼ਰੀ ਬੋਰਡ ਕੋਲ ਭੇਜੇ ਗਏ
  • 3 ਜੂਨ 2024 ਨੂੰ ਸੂਬਾ ਸਰਕਾਰ ਵੱਲੋਂ ਭੇਜੀ ਰਿਪੋਰਟ ਅਨੁਸਾਰ NSA ਸਲਾਹਕਾਰ ਬੋਰਡ ਨੇ ਵਾਧੇ ਦੀ ਸਿਫਾਰਿਸ਼ ਕੀਤੀ
  • 3 ਜੂਨ 2024 ਨੂੰ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ NSA ’ਚ ਇੱਕ ਸਾਲ ਦੇ ਵਾਧੇ ਨੂੰ ਮਨਜ਼ੂਰੀ

ਇਨ੍ਹਾਂ ’ਤੇ ਲੱਗੀ ਹੈ ਐਨਐਸਏ 

  • ਅੰਮ੍ਰਿਤਪਾਲ ਸਿੰਘ
  • ਪੱਪਲਪ੍ਰੀਤ ਸਿੰਘ
  • ਗੁਰਮੀਤ ਸਿੰਘ ਬੁੱਕਾਵਾਲਾ
  • ਦਲਜੀਤ ਸਿੰਘ ਕਲਸੀ
  • ਤੂਫਾਨ ਸਿੰਘ
  • ਹਰਜੀਤ ਸਿੰਘ
  • ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ
  • ਕੁਲਵੰਤ ਸਿੰਘ ਰਾਏਕੇ
  • ਵਰਿੰਦਰ ਫੌਜੀ

ਇਹ ਵੀ ਪੜ੍ਹੋ: Golden Temple yoga: ਸ੍ਰੀ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਵਾਲੀ ਲੜਕੀ ਨੂੰ ਨੋਟਿਸ ਜਾਰੀ

- PTC NEWS

Top News view more...

Latest News view more...

PTC NETWORK