ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਵਿਖਿਆ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਅਨਮੋਲ ਬਿਸ਼ਨੋਈ, ਸਿੰਗਰਾਂ ਵਲੋਂ ਸਪੱਸ਼ਟੀਕਰਨ
ਪੀਟੀਸੀ ਵੈੱਬ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਕੱਦਮਾ ਦਰਜ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਹਾਲ ਹੀ ਵਿੱਚ ਕੈਲੀਫੋਰਨੀਆ ਦੇ ਬੇਕਰਸਫੀਲਡ ਵਿੱਚ ਇੱਕ ਵਿਆਹ ਦੀ ਰਿਸੈਪਸ਼ਨ ਵਿੱਚ ਪਾਰਟੀ ਕਰਦੇ ਦੇਖਿਆ ਗਿਆ।
ਸਮਾਗਮ ਦੀ ਵੀਡੀਓ ਫੁਟੇਜ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਵੀ ਨਾਲ ਪੇਸ਼ਕਾਰੀ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਅਨਮੋਲ ਬਿਸ਼ਨੋਈ ਜੋ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦਾ ਫਰਾਰ ਮੁਲਜ਼ਮ ਹੈ। ਜਿਸ ਨੂੰ ਭਾਨੂ ਵਜੋਂ ਵੀ ਜਾਣਿਆ ਜਾਂਦਾ ਹੈ, ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਤਿਆਰ ਕੀਤੀ ਬਦਨਾਮ ਗੈਂਗਸਟਰਾਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਕਥਿਤ ਤੌਰ 'ਤੇ ਅਮਰੀਕਾ ਵਿੱਚ ਲੁਕਿਆ ਹੋਇਆ ਹੈ।
ਕਿਵੇਂ ਸ਼ਰੇਆਮ ਘੁੰਮ ਰਿਹਾ ਮੁਲਜ਼ਮ?
In an alleged video shot recently in a wedding in the USA, gangster #LawrenceBishnoi's brother & an accused in #SidhuMooseWala murder Anmol Bishnoi can be seen alongside singer Karan Aujla. Anmol is an accused in #MooseWala murder & fled from India on fake passport. pic.twitter.com/iKzOJPTfnT — The_anonymous_wave (@anonymouswave1) April 19, 2023
ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ 'ਤੇ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਦੋ ਵੀਡੀਓਜ਼ 'ਚ ਅਨਮੋਲ ਅਮਰੀਕਾ 'ਚ ਖੁੱਲ੍ਹੇਆਮ ਘੁੰਮਦਾ ਨਜ਼ਰ ਆ ਰਿਹਾ ਹੈ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਨਮੋਲ ਦੀ ਪਛਾਣ ਇੱਕ ਸਾਜ਼ਿਸ਼ਕਰਤਾ ਵਜੋਂ ਕੀਤੀ ਹੈ ਜੋ ਕਤਲ ਤੋਂ ਕੁਝ ਮਹੀਨੇ ਪਹਿਲਾਂ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਭੱਜ ਗਿਆ ਸੀ।
ਕਰਨ ਔਜਲਾ ਅਤੇ ਸ਼ੈਰੀ ਮਾਨ ਦਾ ਬਿਆਨ
ਕਰਨ ਔਜਲਾ ਅਤੇ ਸ਼ੈਰੀ ਮਾਨ ਦੋਵਾਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਅਨਮੋਲ ਦੀ ਮੌਜੂਦਗੀ ਬਾਰੇ ਪਤਾ ਨਹੀਂ ਸੀ। ਗਾਇਕਾਂ ਨੇ ਵੀਡੀਓਜ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਸਮਾਗਮਾਂ ਵਿੱਚ ਕੌਣ ਹਾਜ਼ਰ ਹੁੰਦਾ ਹੈ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨਾਨਕ ਸਿੰਘ ਨੇ ਕਿਹਾ ਹੈ ਕਿ ਇਹ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਹਰ ਪੱਧਰ ’ਤੇ ਉਠਾਇਆ ਜਾਵੇਗਾ।
ਵਿਆਹ ਦੀ ਰਿਸੈਪਸ਼ਨ 'ਤੇ ਅਨਮੋਲ ਦੀ ਮੌਜੂਦਗੀ ਨੇ ਇਸ ਗੱਲ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕਿਵੇਂ ਇੱਕ ਬਦਨਾਮ ਗੈਂਗਸਟਰ, ਜੋ ਕਿ ਇੱਕ ਹਾਈ-ਪ੍ਰੋਫਾਈਲ ਕਤਲ ਕੇਸ ਦਾ ਮੁਲਜ਼ਮ ਹੈ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਰਾਡਾਰ 'ਤੇ ਹੋਣ ਦੇ ਬਾਵਜੂਦ ਅਮਰੀਕਾ ਵਿੱਚ ਖੁੱਲ੍ਹ ਕੇ ਘੁੰਮ ਸਕਦਾ ਹੈ।
ਮੂਸੇਵਾਲਾ ਕਤਲ ਕੇਸ ਦੇ ਹੋਰ ਮੁਲਜ਼ਮਾਂ ਨੂੰ ਪੁਲਿਸ ਹਵਾਲੇ ਕਰਨ ਦੀ ਪ੍ਰਕਿਰਿਆ ਫਿਲਹਾਲ ਜਾਰੀ ਹੈ। ਹੁਣ ਅਧਿਕਾਰੀ ਅਨਮੋਲ ਦੀ ਤਾਜ਼ਾ ਦਿੱਖ ਬਾਰੇ ਪੁੱਛ-ਗਿੱਛ ਕਰ ਰਹੇ ਨੇ, ਜੋ ਕਿ ਇਸ ਕੇਸ ਵਿੱਚ ਇੱਕ ਤਾਜ਼ਾ ਘਟਨਾਕ੍ਰਮ ਬਣ ਗਿਆ ਹੈ।
- ਲਿਵਰ ਸਿਰੋਸਿਸ ਕੀ ਹੈ, ਉਹ ਬਿਮਾਰੀ ਜਿਸ ਨੇ ਅਮਿਤਾਭ ਬੱਚਨ ਦੇ 75% ਲਿਵਰ ਨੂੰ ਪਹੁੰਚਾਇਆ ਨੁਕਸਾਨ ?
- ਬਾਲੀਵੁੱਡ ਗੱਪਾਂ ਨਾਲ ਵਾਪਸੀ ਕਰ ਰਹੇ ਹਨ ਕਰਨ, ਆਲੀਆ-ਰਣਬੀਰ ਹੋਣਗੇ ਮਹਿਮਾਨ?
- PTC NEWS