Money Tips: ਇਹ ਬੈਂਕ ਦਿੰਦੇ ਹਨ ਫਿਕਸਡ ਡਿਪਾਜ਼ਿਟ 'ਤੇ 9 ਫ਼ੀਸਦੀ ਤੱਕ ਵਿਆਜ਼
Money Making Tips: ਸੀਨੀਅਰ ਨਾਗਰਿਕਾਂ ਕੋਲ ਸਭ ਤੋਂ ਵੱਡੀ ਸ਼ਕਤੀ ਉਨ੍ਹਾਂ ਦੀ ਬੱਚਤ ਹੈ, ਜਿਸ ਲਈ ਉਹ ਨਿਵੇਸ਼ (Invest) ਦੇ ਤਰੀਕੇ ਲੱਭਦੇ ਹਨ ਜਿੱਥੇ ਉਨ੍ਹਾਂ ਨੂੰ ਗਾਰੰਟੀ ਅਤੇ ਬਿਹਤਰ ਰਿਟਰਨ ਮਿਲ ਸਕੇ। ਦਸ ਦਈਏ ਕਿ ਜ਼ਿਆਦਾਤਰ ਸੀਨੀਅਰ ਨਾਗਰਿਕਾਂ ਲਈ ਫਿਕਸਡ ਡਿਪਾਜ਼ਿਟ (Fixed Deposit) ਇੱਕ ਵਧੀਆ ਸਾਧਨ ਹੈ। ਵੈਸੇ ਤਾਂ ਛੋਟੇ ਵਿੱਤ ਬੈਂਕ ਵੱਡੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ FD 'ਤੇ ਵੱਧ ਵਿਆਜ ਦੀ ਪੇਸ਼ਕਸ਼ ਕਰਦੇ ਹਨ। ਇੱਥੇ ਅਸੀਂ ਕੁਝ ਛੋਟੇ ਵਿੱਤ ਬੈਂਕਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਸੀਨੀਅਰ ਨਾਗਰਿਕਾਂ ਨੂੰ FD 'ਤੇ 9 ਪ੍ਰਤੀਸ਼ਤ ਤੋਂ ਵੱਧ ਵਿਆਜ਼ ਦਰਾਂ (Interest Rate) ਪ੍ਰਦਾਨ ਕਰਦੇ ਹਨ। ਤਾਂ ਆਉ ਜਾਣਦੇ ਹਾਂ ਉਨ੍ਹਾਂ ਬਾਰੇ...
Equitas Small Finance Bank: ਇਹ ਬੈਂਕ ਆਪਣੇ ਉਪਭੋਗਤਾਵਾਂ ਨੂੰ 7 ਦਿਨਾਂ ਤੋਂ 10 ਸਾਲਾਂ ਦੇ ਕਾਰਜਕਾਲ ਲਈ 4% ਤੋਂ 9% ਤੱਕ FD ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਨਾਲ ਹੀ 444 ਦਿਨਾਂ 'ਚ ਐਫਡੀ (FD) ਦੀ ਮਿਆਦ ਪੂਰੀ ਹੋਣ 'ਤੇ 9 ਪ੍ਰਤੀਸ਼ਤ ਦੀ ਸਭ ਤੋਂ ਉੱਚੀ ਵਿਆਜ਼ ਦਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਦਸ ਦਈਏ ਕਿ ਸੀਨੀਅਰ ਨਾਗਰਿਕਾਂ ਨੂੰ ਆਮ ਨਿਵੇਸ਼ਕਾਂ ਨੂੰ ਪੇਸ਼ ਕੀਤੀਆਂ ਦਰਾਂ ਨਾਲੋਂ 0.50 ਪ੍ਰਤੀਸ਼ਤ ਵਾਧੂ ਮਿਲਦਾ ਹੈ। ਇਹ ਦਰਾਂ 21 ਅਗਸਤ 2023 ਤੋਂ ਲਾਗੂ ਹੋਇਆ ਹਨ।
Utkarsh Small Finance Bank: ਉਤਕਰਸ਼ ਸਮਾਲ ਫਾਈਨਾਂਸ ਬੈਂਕ ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲ ਦੇ ਕਾਰਜਕਾਲ ਲਈ 4.60 ਪ੍ਰਤੀਸ਼ਤ ਤੋਂ 9.10 ਪ੍ਰਤੀਸ਼ਤ ਤੱਕ ਵਿਆਜ਼ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਨਾਲ ਹੀ 9.10 ਪ੍ਰਤੀਸ਼ਤ ਦੀ ਸਭ ਤੋਂ ਉੱਚੀ ਵਿਆਜ ਦਰ ਦੋ ਸਾਲਾਂ ਤੋਂ ਤਿੰਨ ਸਾਲਾਂ ਦੇ ਵਿਚਕਾਰ ਦੀ ਮਿਆਦ ਪੂਰੀ ਹੋਣ ਵਾਲੀ FDs 'ਤੇ ਦਿੱਤੀ ਜਾਂਦੀ ਹੈ। ਦਸ ਦਈਏ ਕਿ ਇਸ ਦੀ ਸ਼ੁਰੂਆਤ 21 ਅਗਸਤ 2023 ਤੋਂ ਹੋਈ ਹੈ।
Fincare Small Finance Bank: ਫਿਨਕੇਅਰ ਸਮਾਲ ਫਾਈਨਾਂਸ ਬੈਂਕ ਆਪਣੇ ਸੀਨੀਅਰ ਨਾਗਰਿਕ ਉਪਭੋਗਤਾਵਾਂ ਨੂੰ 7 ਦਿਨਾਂ ਤੋਂ 10 ਸਾਲ ਦੇ ਕਾਰਜਕਾਲ ਲਈ 3.60 ਪ੍ਰਤੀਸ਼ਤ ਤੋਂ 9.21 ਪ੍ਰਤੀਸ਼ਤ ਤੱਕ ਦੀ FD ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਨਾਲ ਹੀ 750 ਦਿਨਾਂ 'ਚ ਮਿਆਦ ਪੂਰੀ ਹੋਣ ਵਾਲੀ FD 'ਤੇ 9.21 ਪ੍ਰਤੀਸ਼ਤ ਦੀ ਸਭ ਤੋਂ ਵੱਧ ਵਿਆਜ਼ ਦਰਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਦਸ ਦਈਏ ਕਿ ਇਹ ਦਰਾਂ 28 ਅਕਤੂਬਰ, 2023 ਤੋਂ ਲਾਗੂ ਹੋਇਆ ਹਨ।
Suryoday Small Finance Bank: ਦਸ ਦਈਏ ਕਿ ਇਹ ਬੈਂਕ ਸੀਨੀਅਰ ਨਾਗਰਿਕਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੀ ਮਿਆਦ ਲਈ 4.50 ਪ੍ਰਤੀਸ਼ਤ ਤੋਂ 9.10 ਪ੍ਰਤੀਸ਼ਤ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਨਾਲ ਹੀ ਇਹ ਬੈਂਕ 2 ਸਾਲ ਅਤੇ 2 ਦਿਨਾਂ 'ਚ ਪਰਿਪੱਕ ਹੋਣ ਵਾਲੀਆਂ FDs 'ਤੇ 9.10 ਪ੍ਰਤੀਸ਼ਤ ਦੀ ਸਭ ਤੋਂ ਵੱਧ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਹ ਦਰਾਂ 22 ਦਸੰਬਰ 2023 ਤੋਂ ਲਾਗੂ ਹੋਇਆ ਹਨ।
Jana Small Finance Bank: ਇਹ ਬੈਂਕ ਵੀ ਆਪਣੇ ਸੀਨੀਅਰ ਨਾਗਰਿਕ ਉਪਭੋਗਤਾਵਾਂ ਨੂੰ 7 ਦਿਨਾਂ ਤੋਂ 10 ਸਾਲ ਤੱਕ ਦੇ ਕਾਰਜਕਾਲ ਲਈ 3.50 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਨਾਲ ਹੀ 365 ਦਿਨਾਂ 'ਚ ਪਰਿਪੱਕ ਹੋਣ ਵਾਲੀਆਂ FDs 'ਤੇ 9 ਪ੍ਰਤੀਸ਼ਤ ਦੀ ਸਭ ਤੋਂ ਵੱਧ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਦਸ ਦਈਏ ਕਿ ਇਨ੍ਹਾਂ ਦਰਾਂ ਦੀ ਸ਼ੁਰੂਆਤ 2 ਜਨਵਰੀ 2024 ਤੋਂ ਹੋਈ ਹੈ।
Unity Small Finance Bank: ਯੂਨਿਟੀ ਸਮਾਲ ਫਾਈਨਾਂਸ ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੀ ਮਿਆਦ ਪੂਰੀ ਹੋਣ ਲਈ 4.50 ਪ੍ਰਤੀਸ਼ਤ ਤੋਂ 9.50 ਪ੍ਰਤੀਸ਼ਤ ਤੱਕ ਸੀਨੀਅਰ ਨਾਗਰਿਕ ਫਿਕਸਡ ਡਿਪਾਜ਼ਿਟ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਦਸ ਦਈਏ ਕਿ ਨਾਲ ਹੀ ਇਹ ਬੈਂਕ 1001 ਦਿਨਾਂ 'ਚ ਪੂਰੀ ਹੋਣ ਵਾਲੀਆਂ FDs 'ਤੇ 9 ਪ੍ਰਤੀਸ਼ਤ ਦੀ ਸਭ ਤੋਂ ਵੱਧ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਦੀ ਸ਼ੁਰੂਆਤ 2 ਫਰਵਰੀ 2024 ਤੋਂ ਹੋਈ ਹੈ।
-