Mon, Apr 28, 2025
Whatsapp

Partap Bajwa FIR Copy : ਬਾਜਵਾ ਖਿਲਾਫ਼ ਐਫ਼ਆਈਆਰ 'ਚ ਕੀ ? ਵੇਖੋ ਕਿਸ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤਾ ਮਾਮਲਾ

Partap Singh Bajwa FIR Copy : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਹੈਂਡ ਗ੍ਰੇਨੇਡ ਜਾਣਕਾਰੀ ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ ਮੁਹਾਲੀ ਪੁਲਿਸ ਨੇ ਆਗੂ ਦੇ ਵਕੀਲਾਂ ਨੂੰ ਸੌਂਪ ਦਿੱਤੀ ਹੈ। ਦੱਸ ਦਈਏ ਕਿ ਬਾਜਵਾ ਨੇ ਮੁਹਾਲੀ ਅਦਾਲਤ ਨੂੰ ਪਟੀਸ਼ਨ ਦਾਖਲ ਕਰਕੇ ਐਫਆਈਆਰ ਕਾਪੀ ਦੀ ਮੰਗ ਕੀਤੀ ਸੀ।

Reported by:  PTC News Desk  Edited by:  KRISHAN KUMAR SHARMA -- April 14th 2025 06:34 PM -- Updated: April 14th 2025 06:40 PM
Partap Bajwa FIR Copy : ਬਾਜਵਾ ਖਿਲਾਫ਼ ਐਫ਼ਆਈਆਰ 'ਚ ਕੀ ? ਵੇਖੋ ਕਿਸ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤਾ ਮਾਮਲਾ

Partap Bajwa FIR Copy : ਬਾਜਵਾ ਖਿਲਾਫ਼ ਐਫ਼ਆਈਆਰ 'ਚ ਕੀ ? ਵੇਖੋ ਕਿਸ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤਾ ਮਾਮਲਾ

Partap Singh Bajwa FIR Copy : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਹੈਂਡ ਗ੍ਰੇਨੇਡ ਜਾਣਕਾਰੀ ਮਾਮਲੇ ਵਿੱਚ ਦਰਜ ਐਫਆਈਆਰ ਦੀ ਕਾਪੀ ਮੁਹਾਲੀ ਪੁਲਿਸ (Mohali Police) ਨੇ ਆਗੂ ਦੇ ਵਕੀਲਾਂ ਨੂੰ ਸੌਂਪ ਦਿੱਤੀ ਹੈ। ਦੱਸ ਦਈਏ ਕਿ ਬਾਜਵਾ ਨੇ ਮੁਹਾਲੀ ਅਦਾਲਤ ਨੂੰ ਪਟੀਸ਼ਨ ਦਾਖਲ ਕਰਕੇ ਐਫਆਈਆਰ ਕਾਪੀ ਦੀ ਮੰਗ ਕੀਤੀ ਸੀ, ਜਿਸ 'ਤੇ ਅਦਾਲਤ ਨੇ ਪੁਲਿਸ ਨੂੰ ਕਾਪੀ ਦੇਣ ਦੇ ਹੁਕਮ ਜਾਰੀ ਕੀਤੇ ਸਨ।

ਕਿਸ ਦੇ ਬਿਆਨਾਂ 'ਤੇ ਦਰਜ ਹੋਈ ਬਾਜਵਾ ਖਿਲਾਫ਼ FIR ?


ਇਨ੍ਹਾਂ ਹੁਕਮਾਂ ਪਿੱਛੋਂ ਹੁਣ ਪੁਲਿਸ ਨੇ ਸੀਨੀਅਰ ਕਾਂਗਰਸੀ ਆਗੂ (Punjab Congress) ਦੇ ਵਕੀਲਾਂ ਨੂੰ ਐਫਆਈਆਰ ਦੀ ਕਾਪੀ ਮੁਹੱਈਆ ਕਰਵਾ ਦਿੱਤੀ ਸੀ, ਜਿਸ ਪਿੱਛੋਂ ਕਈ ਤੱਥ ਸਾਹਮਣੇ ਆਏ ਹਨ। ਤੱਥਾਂ ਅਨੁਸਾਰ, ਬਾਜਵਾ ਖਿਲਾਫ ਐਫ਼ਆਈਆਰ ਮੁਹਾਲੀ ਦੇ ਸਾਈਬਰ ਕ੍ਰਾਈਮ ਸੋਸ਼ਲ ਮੀਡੀਆ ਸੈਲ ਦੇ ਦਫਤਰ ਵਿੱਚ ਤੈਨਾਤ ਸ਼ੋਸ਼ਲ ਮੀਡੀਆ ਅਪਰੇਟਰ ਕਾਂਸਟੇਬਲ ਤਰਨਪ੍ਰੀਤ ਕੌਰ ਦੇ ਬਿਆਨਾਂ 'ਤੇ ਦਰਜ ਕੀਤੀ ਗਈ ਹੈ।

Partap Singh Bajwa FIR - ਬਾਜਵਾ ਖਿਲਾਫ਼ ਐਫ਼ਆਈਆਰ ਵਿੱਚ ਕੀ ਹੈ ?

ਐਫਆਈਆਰ ਅਨੁਸਾਰ, ਕਾਂਸਟੇਬਲ ਤਰਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਹ ਰੋਜਾਨਾ ਦੀ ਤਰ੍ਹਾਂ ਸਾਈਬਰ ਮੋਨੀਟਰਿੰਗ ਦਾ ਕੰਮ ਕਰ ਰਹੀ ਸੀ, ਜਿਸ ਦੌਰਾਨ ਉਸ ਦੇ ਸਾਹਮਣੇ ਇਕ ਫੇਸਬੁੱਕ ਦਾ ਕੰਟੈਂਟ ਆਇਆ। ਇਸ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਬਿਆਨ/ਇੰਟਰਵਿਊ ਹੈ, ਜਿਸ ਵਿੱਚ ਉਹ ਦਾਅਵਾ ਕਰਦੇ ਹਨ ਕਿ 50 ਗ੍ਰੇਨੇਡ ਪੰਜਾਬ ਵਿੱਚ ਪਹੁੰਚ ਗਏ ਹਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਕੀਤੀ ਜਾ ਚੁੱਕੀ ਹੈ ਅਤੇ 32 ਰਾਜ ਭਰ ਵਿੱਚ ਵਿਸਫੋਟ ਕੀਤੇ ਜਾਣੇ ਬਾਕੀ ਹਨ।


ਇਸ ਵਿੱਚ ਅੱਗੇ ਕਿਹਾ ਗਿਆ, ''ਇੰਟਰਵਿਊ ਦੀ ਸਮੱਗਰੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਸ ਜਾਣਕਾਰੀ ਦੇ ਸਰੋਤ ਜਾਂ ਸੰਭਾਵਿਤ ਟੀਚਿਆਂ ਦਾ ਖੁਲਾਸਾ ਨਹੀਂ ਕੀਤਾ, ਜਿਨ੍ਹਾਂ ਤਹਿਤ ਗ੍ਰੇਨੇਡ ਕਿਥੇ ਵਰਤੇ ਜਾਣੇ ਹਨ? ਅਜਿਹਾ ਬਿਆਨ ਦੇ ਕੇ, ਉਨ੍ਹਾਂ ਦਾ ਇਰਾਦਾ ਜਨਤਕ ਸ਼ਾਂਤੀ ਅਤੇ ਸ਼ਾਂਤੀ ਨੂੰ ਭੰਗ ਕਰਨਾ ਹੈ, ਜਿਸ ਨਾਲ ਵੱਖ-ਵੱਖ ਭਾਈਚਾਰਿਆਂ ਵਿੱਚ ਡਰ, ਦੁਰਭਾਵਨਾ ਅਤੇ ਦੁਸ਼ਮਣੀ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਇੰਟਰਵਿਊ ਜਾਣਬੁੱਝ ਕੇ ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ ਅਸ਼ਾਂਤੀ ਪੈਦਾ ਕਰਨ ਲਈ ਦਿੱਤੀ ਗਈ ਜਾਪਦੀ ਹੈ, ਜੋ ਜਨਤਕ ਸ਼ਾਂਤੀ, ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਂਦੀ ਹੈ।''

ਬਾਜਵਾ ਨੇ ਕੀਤੀ ਸੀ ਐਫਆਈਆਰ ਦੀ ਮੰਗ

ਦੱਸ ਦਈਏ ਕਿ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ''ਪੰਜਾਬ 'ਚ 50 ਗ੍ਰਨੇਡ ਆਏ, 18 ਇਸਤੇਮਾਲ ਹੋ ਚੁੱਕੇ, 32 ਬਾਕੀ'' ਦੇ ਦਾਅਵੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਮੁਹਾਲੀ ਵਿੱਚ ਐਫ਼ਆਈਆਰ ਦਰਜ ਕੀਤੀ ਹੈ ਅਤੇ ਸੋਮਵਾਰ ਨੂੰ ਪੁਲਿਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰੰਤੂ ਐਫਆਈਆਰ ਦੀ ਕਾਪੀ ਮੁਹੱਈਆ ਨਹੀਂ ਕਰਵਾਈ ਸੀ।

ਉਪਰੰਤ, ਬਾਜਵਾ ਨੇ ਵਕੀਲਾਂ ਰਾਹੀਂ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਐਫ਼ਆਈਆਰ ਦੀ ਕਾਪੀ ਦੇਣ ਮੰਗ ਕੀਤੀ ਸੀ, ਜਿਸ 'ਤੇ ਮੁਹਾਲੀ ਅਦਾਲਤ ਨੇ ਪੁਲਿਸ ਨੂੰ ਐਫ਼ਆਈਆਰ ਕਾਪੀ ਦੇਣ ਅਤੇ ਵੈਬਸਾਈਟ 'ਤੇ ਅਪਲੋਡ ਕਰਨ ਦਾ ਹੁਕਮ ਦਿੱਤਾ ਸੀ।

- PTC NEWS

Top News view more...

Latest News view more...

PTC NETWORK