Fri, Nov 15, 2024
Whatsapp

Mohali Crime News : ਮੁਹਾਲੀ ਦੇ ਪਿੰਡ ਕੁੰਬੜਾ ’ਚ ਨੌਜਵਾਨ ਦਾ ਕਤਲ; ਪ੍ਰਵਾਸੀ ਨੌਜਵਾਨਾਂ ’ਤੇ ਲੱਗੇ ਇਲਜ਼ਾਮ, ਪਰਿਵਾਰ ਨੇ ਏਅਰਪੋਰਟ ਰੋਡ ਕੀਤਾ ਜਾਮ

ਮਾਮੂਲੀ ਤਕਰਾਰ ਨੇ ਅਚਾਨਕ ਹਿੰਸਕ ਰੂਪ ਲੈ ਲਿਆ। ਜਿਸ ਤੋਂ ਬਾਅਦ 17 ਸਾਲਾ ਨੌਜਵਾਨ ਦਮਨ ਕੁਮਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।

Reported by:  PTC News Desk  Edited by:  Aarti -- November 14th 2024 04:03 PM -- Updated: November 14th 2024 05:50 PM
Mohali Crime News : ਮੁਹਾਲੀ ਦੇ ਪਿੰਡ ਕੁੰਬੜਾ ’ਚ ਨੌਜਵਾਨ ਦਾ ਕਤਲ; ਪ੍ਰਵਾਸੀ ਨੌਜਵਾਨਾਂ ’ਤੇ ਲੱਗੇ ਇਲਜ਼ਾਮ, ਪਰਿਵਾਰ ਨੇ ਏਅਰਪੋਰਟ ਰੋਡ ਕੀਤਾ ਜਾਮ

Mohali Crime News : ਮੁਹਾਲੀ ਦੇ ਪਿੰਡ ਕੁੰਬੜਾ ’ਚ ਨੌਜਵਾਨ ਦਾ ਕਤਲ; ਪ੍ਰਵਾਸੀ ਨੌਜਵਾਨਾਂ ’ਤੇ ਲੱਗੇ ਇਲਜ਼ਾਮ, ਪਰਿਵਾਰ ਨੇ ਏਅਰਪੋਰਟ ਰੋਡ ਕੀਤਾ ਜਾਮ

Mohali Crime News :  ਮੁਹਾਲੀ ਦੇ ਪਿੰਡ ਕੁੰਬੜਾ 'ਚ ਮਾਮੂਲੀ ਝਗੜੇ ਨੂੰ ਲੈ ਕੇ ਦੋਸਤਾਂ ਦਾ ਆਪਸੀ ਝਗੜਾ ਹੋ ਗਿਆ ਅਤੇ ਮਾਮੂਲੀ ਤਕਰਾਰ ਨੇ ਅਚਾਨਕ ਹਿੰਸਕ ਰੂਪ ਲੈ ਲਿਆ। ਜਿਸ ਤੋਂ ਬਾਅਦ 17 ਸਾਲਾ ਨੌਜਵਾਨ ਦਮਨ ਕੁਮਾਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਦਮਨ ਕੁਮਾਰ ’ਤੇ ਚਾਕੂ ਨਾਲ ਕਈ ਵਾਰ ਵਾਰ ਕੀਤੇ ਗਏ ਜਿਸ ਕਾਰਨ ਉਸਦੀ ਇਲਾਜ ਦੌਰਾਨ ਮੌਤ ਗੋ ਗਈ। ਪ੍ਰਵਾਸੀ ਨੌਜਵਾਨਾਂ ’ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। 


ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਘਟਨਾ ਉਸ ਸਮੇਂ ਵਾਪਰੀ ਜਦੋਂ ਦਾਮਨ ਆਪਣੇ ਦੋਸਤ ਦਿਲਪ੍ਰੀਤ ਨਾਲ ਪਿੰਡ ਝਿਉਰਾ ਕੂਆਂ ਇਲਾਕੇ ਵਿੱਚ ਬੈਠਾ ਸੀ। ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਉਥੇ ਪਹੁੰਚੇ ਆਕਾਸ਼ ਅਤੇ ਕੁਝ ਹੋਰ ਨੌਜਵਾਨਾਂ ਨਾਲ ਬਹਿਸ ਹੋ ਗਈ, ਜੋ ਹੌਲੀ-ਹੌਲੀ ਗਾਲੀ-ਗਲੋਚ ਅਤੇ ਹੱਥੋਪਾਈ ਤੱਕ ਪਹੁੰਚ ਗਈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕਰਕੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ।

ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਨੇ ਏਅਰਪੋਰਟ ਨੂੰ ਜਾਮ ਕਰ ਦਿੱਤਾ। ਜਿਸ ਕਾਰਨ ਲੰਬਾ ਜਾਮ ਲੱਗ ਗਿਆ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  

ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਫਰਾਰ ਮੁਲਜ਼ਮਾਂ ਦੀ ਭਾਲ ਵਿੱਚ ਆਸਪਾਸ ਦੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਬਾਰੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : Air Pollution : ਚੰਡੀਗੜ੍ਹ 'ਚ ਮਾਸਕ ਹੋਇਆ ਲਾਜ਼ਮੀ, ਜਾਣੋ ਸਿਹਤ ਵਿਭਾਗ ਨੇ ਅਡਵਾਈਜ਼ਰੀ 'ਚ ਹੋਰ ਕੀ ਕਿਹਾ

- PTC NEWS

Top News view more...

Latest News view more...

PTC NETWORK