Mohali Accident News : ਮੁਹਾਲੀ 3B2 ਮਾਰਕੀਟ ’ਚ ਵਾਪਰਿਆ ਭਿਆਨਕ ਹਾਦਸਾ, ਇੱਕ ਕਾਰ ਨੇ ਜ਼ੋਮਾਟੋ ਬੁਆਏ ਨੂੰ ਦਰੜਿਆ
Mohali Accident News : ਮੁਹਾਲੀ ’ਚ 3B2 ਮਾਰਕਿਟ ’ਚ ਭਿਆਨਕ ਹਾਦਸਾ ਵਾਪਰਿਆ। ਦੱਸ ਦਈਏ ਕਿ ਇੱਕ ਕਾਰ ਵੱਲੋਂ ਇੱਕ ਵਿਅਕਤੀ ਨੂੰ ਦਰੜ ਦਿੱਤਾ ਗਿਆ, ਜਿਸ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਕਾਰ ਸਵਾਰ ਮੁਹਾਲੀ 7 ਫੇਸ ਤੋਂ 3B2 ਵੱਲ ਆ ਰਿਹਾ ਸੀ ਅਤੇ ਜੋਮੈਟੋ ਬੁਆਏ ਆਪਣੇ ਆਰਡਰ ਦੀ ਉਡੀਕ ਦੇ ਵਿੱਚ ਦਾਣਾ ਪਾਣੀ ਢਾਬਾ ਦੇ ਬਾਹਰ ਖੜਿਆ ਸੀ, ਇਸ ਉਪਰੰਤ ਕਾਰ ਦੇ ਸੰਤੁਲਨ ਵਿਗੜਨ ਕਰਕੇ ਉਸਨੇ ਜ਼ੋਮਾਟੋ ਬੁਆਏ ਨੂੰ ਦਰੜ ਦਿੱਤਾ ਅਤੇ ਕਾਰ ਖੁਦ ਵੀ ਪਲਟ ਗਈ।
ਫਿਲਹਾਲ ਅਜੇ ਜਾਣਕਾਰੀ ਮੁਤਾਬਕ ਕਾਰ ਦੇ ਵਿੱਚ ਦੋ ਲੋਕ ਸਵਾਰ ਸੀ ਜਦਕਿ ਜ਼ੋਮਾਟੋ ਬੁਆਏ ਸਮੇਤ ਤਿੰਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Diljit Dosanjh Ludhiana Concert : ਲੁਧਿਆਣਾ ’ਚ ਅੱਜ ਹੈ ਦਿਲਜੀਤ ਦੋਸਾਂਝ ਦਾ ਕੰਸਰਟ ; ਟ੍ਰੈਫਿਕ ਡਾਈਵਰਜ਼ਨ ਤੋਂ ਲੈ ਕੇ ਪ੍ਰਬੰਧਾਂ ਬਾਰੇ ਜਾਣ ਲਓ ਸਭ ਕੁਝ
- PTC NEWS