Moga Encounter News : ਮੋਗਾ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ , ਪੁਲਿਸ ਨੇ 3 ਬਦਮਾਸ਼ਾਂ ਨੂੰ ਕੀਤਾ ਕਾਬੂ ,ਗੋਲੀ ਲੱਗਣ ਕਾਰਨ ਇੱਕ ਬਦਮਾਸ਼ ਜ਼ਖਮੀ
Moga Encounter News : ਮੋਗਾ ਦੇ ਸਾਈਂ ਧਾਮ ਮੰਦਿਰ ਕੋਲ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੱਠਭੇੜ ਦੌਰਾਨ ਪੁਲਿਸ ਨੇ 3 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ। ਗੈਂਗਸਟਰ ਗੁਰਜੰਟ ਸਿੰਘ ਦੀ ਲੱਤ ਵਿਚ ਗੋਲੀ ਲੱਗੀ ਅਤੇ ਰੋਸ਼ਨ ਸਿੰਘ ਅਤੇ ਆਕਾਸ਼ ਸਮੇਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 1 ਅਸਲਾ ਅਤੇ 9 ਲੱਖ 25 ਹਜ਼ਾਰ ਰੁਪਏ ਬਰਾਮਦ ਹੋਏ ਹਨ।
ਦਰਅਸਲ 'ਚ ਇਨ੍ਹਾਂ ਤਿੰਨ ਬਦਮਾਸ਼ਾਂ ਨੂੰ ਸੀ.ਆਈ.ਏ. ਸਟਾਫ ਵਲੋਂ ਬੀਤੀ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਇਹਨਾਂ ਬਦਮਾਸ਼ਾਂ ਨੂੰ ਨਿਸ਼ਾਨਦੇਹੀ 'ਤੇ ਅਸਲਾ ਰਿਕਵਰ ਕਰਵਾਉਣ ਵਾਸਤੇ ਲੈ ਕੇ ਪਹੁੰਚੀ ਸੀ। ਅੱਜ ਰਿਕਵਰੀ ਲਈ ਲੈ ਕੇ ਆਏ ਬਦਮਾਸ਼ਾਂ ਵਲੋਂ ਪੁਲਿਸ ਦੇ ਉੱਪਰ ਕੀਤੀ ਗਈ ਫਾਇਰਿੰਗ ਦੌਰਾਨ ਜਵਾਬੀ ਫਾਇਰਿੰਗ ਵਿਚ ਇਕ ਬਦਮਾਸ਼ ਦੇ ਲੱਤ ਵਿਚ ਗੋਲੀ ਲੱਗੀ ਤੇ ਤਿੰਨੇ ਬਦਮਾਸ਼ਾਂ ਨੂੰ ਮੌਕੇ ਉਤੇ ਕਾਬੂ ਕਰ ਲਿਆ ਗਿਆ।
ਐਸ.ਪੀ.ਡੀ. ਬਾਲ ਕ੍ਰਿਸ਼ਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਬਾਈਪਾਸ ਸਾਈਂ ਧਾਮ ਪਿੱਛੇ ਕੁਝ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਹੋਏ ਹਨ। ਸਾਡੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਸਵਾ 9 ਲੱਖ ਡਰੱਗ ਮਨੀ, 2 ਪਿਸਟਲ, 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।
ਜਦੋਂ ਅੱਜ ਉਨ੍ਹਾਂ ਨੂੰ ਨਿਸ਼ਾਨਦੇਹੀ 'ਤੇ ਰਿਕਵਰੀ ਲਈ ਲੈ ਕੇ ਆਏ ਤਾਂ ਬਦਮਾਸ਼ਾਂ ਵਲੋਂ ਪੁਲਿਸ ਪਾਰਟੀ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਰਿਵਾਲਵਰ ਨਾਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਜਵਾਬੀ ਕਾਰਵਾਈ ਵਿਚ ਪੁਲਿਸ ਪਾਰਟੀ ਨੇ ਫਾਇਰ ਕੀਤੇ, ਜਿਸ ਵਿਚ ਇਕ ਗੈਂਗਸਟਰ ਗੁਰਜੰਟ ਸਿੰਘ ਦੀ ਲੱਤ ਵਿਚ ਗੋਲੀ ਲੱਗੀ ਅਤੇ ਰੋਸ਼ਨ ਸਿੰਘ ਅਤੇ ਆਕਾਸ਼ ਸਮੇਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਗੁਰਜੰਟ ਸਿੰਘ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਇਨ੍ਹਾਂ ਉੱਪਰ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਅਤੇ ਕਤਲ ਦੇ ਮਾਮਲੇ ਦਰਜ ਹਨ।
- PTC NEWS