Wed, Jan 15, 2025
Whatsapp

Bambiha Gang : ਲਾਰੈਂਸ ਤੇ ਲੱਕੀ ਪਟਿਆਲ ਗੈਂਗ ਦੇ ਚਾਰ ਗੁਰਗੇ ਗ੍ਰਿਫ਼ਤਾਰ, ਹਥਿਆਰ ਬਰਾਮਦ

ਮੋਗਾ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਅਤੇ ਲਾਰੈਂਸ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ।

Reported by:  PTC News Desk  Edited by:  Dhalwinder Sandhu -- October 21st 2024 02:15 PM
Bambiha Gang : ਲਾਰੈਂਸ ਤੇ ਲੱਕੀ ਪਟਿਆਲ ਗੈਂਗ ਦੇ ਚਾਰ ਗੁਰਗੇ ਗ੍ਰਿਫ਼ਤਾਰ, ਹਥਿਆਰ ਬਰਾਮਦ

Bambiha Gang : ਲਾਰੈਂਸ ਤੇ ਲੱਕੀ ਪਟਿਆਲ ਗੈਂਗ ਦੇ ਚਾਰ ਗੁਰਗੇ ਗ੍ਰਿਫ਼ਤਾਰ, ਹਥਿਆਰ ਬਰਾਮਦ

Moga Police : ਮੋਗਾ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਅਤੇ ਲਾਰੈਂਸ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਛੇ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਮੋਗਾ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਮੋਗਾ ਦੇ ਇੱਕ ਵਪਾਰੀ ਤੋਂ ਪੈਸੇ ਵਸੂਲਣ ਦੀ ਯੋਜਨਾ ਬਣਾ ਰਹੇ ਸਨ।

ਦੋ ਵੱਖ-ਵੱਖ ਐਫਆਈਜ਼ ਦਰਜ ਕੀਤੀਆਂ 


ਡੀਜੀਪੀ ਵੱਲੋਂ ਦੱਸਿਆ ਗਿਆ ਕਿ ਫੜੇ ਗਏ ਮੁਲਜ਼ਮ ਦੋ ਵੱਖ-ਵੱਖ ਗੈਂਗਾਂ ਨਾਲ ਜੁੜੇ ਹੋਏ ਹਨ। ਇਸ ਮਾਮਲੇ ਵਿੱਚ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਲੱਕੀ ਪਟਿਆਲਾ ਦੇ ਸਿੱਧੇ ਸੰਪਰਕ ਵਿੱਚ ਸੀ। ਜਦਕਿ ਦੂਜੇ ਮੁਲਜ਼ਮ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਦੇ ਮਨਪ੍ਰੀਤ ਉਰਫ਼ ਮਨੀ ਨਾਲ ਸੀ। ਇਹ ਦੋਵੇਂ ਗੈਂਗ ਇੱਕ ਦੂਜੇ ਦੇ ਖਿਲਾਫ ਹਨ। ਪੁਲਿਸ ਹੁਣ ਉਸ ਬਾਰੇ ਹਰ ਗੱਲ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮ ਹਥਿਆਰ ਕਿੱਥੋਂ ਲੈ ਕੇ ਆਏ ਸਨ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ ਪੁਲਿਸ ਨੇ ਬੰਬੀਹਾ ਗੈਂਗ ਦੇ ਸਰਗਨਾ ਫੜੇ 

ਬੀਤੇ ਦਿਨ ਜਲੰਧਰ ਸੀ.ਆਈ.ਏ ਸਟਾਫ ਨੇ ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਤੋਂ 3 ਹਥਿਆਰ ਸਮੱਗਲਰਾਂ ਨੂੰ 6 ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 32 ਬੋਰ ਦੇ 5 ਨਜਾਇਜ਼ ਪਿਸਤੌਲ ਅਤੇ 12 ਜਿੰਦਾ ਕਾਰਤੂਸ, 30 ਬੋਰ ਦਾ ਇੱਕ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਬੰਬੀਹਾ ਗਰੋਹ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ : Wife Got Married to her Lover : ਕਰਵਾ ਚੌਥ 'ਤੇ ਘਰ ਨਹੀਂ ਸੀ ਪਤੀ, ਪਤਨੀ ਨੇ ਬੁਆਏਫ੍ਰੈਂਡ ਨਾਲ ਕਰਵਾਇਆ ਵਿਆਹ

- PTC NEWS

Top News view more...

Latest News view more...

PTC NETWORK