ਮੋਗਾ ਦੇ ਇਸ ਕਲਾਕਾਰ ਦੇ ਵਿਦੇਸ਼ਾਂ ਤੱਕ ਚਰਚੇ, ਸਿਰਫ਼ 7 ਦਿਨਾਂ 'ਚ ਸਾਬਕਾ ਮਰਹੂਮ PM ਮਨਮੋਹਨ ਦਾ ਬਣਾਇਆ ਬੁੱਤ
Manmohan Singh statue : ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਮਾਣੂੰਕੇ ਗਿੱਲ ਦੇ ਜੰਮਪਲ ਇਕਬਾਲ ਸਿੰਘ ਗਿੱਲ ਨੇ ਆਪਣੀ ਕਲੇਅ ਮਾਡਲਿੰਗ ਕਲਾ ਦੇ ਜਰੀਏ ਅਨੇਕਾਂ ਸੂਰਵੀਰ ਯੋਧਿਆ ਸਿੰਘਾ ਸਿੰਘਣੀਆ ਤੋਂ ਇਲਾਵਾ ਨਾਮਵਰ ਸ਼ਖਸ਼ੀਅਤਾਂ ਦੇ ਸਟੈਚੂ ਤਿਆਰ ਕਰਕੇ ਇਲਾਕੇ ਵਿੱਚ ਹੀ ਨਹੀਂ, ਬਲਕੇ ਪੂਰੇ ਵਰਲਡ ਵਿੱਚ ਆਪਣੀ ਪਹਿਚਾਣ ਬਣਾਈ ਹੈ। ਇਕਬਾਲ ਸਿੰਘ ਮਾਣੂੰਕੇ, ਜਿਸ ਨੂੰ ਸਿੱਧੂ ਮੂਸੇ ਵਾਲਾ ਤੇ ਸੰਦੀਪ ਨੰਗਲ ਅੰਬੀਆਂ ਦਾ ਬੁੱਤ ਤਿਆਰ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਿਲ ਹੋਈ, ਸੀ ਦੀ ਅੱਜ ਇਕਬਾਲ ਦੀ ਕਲੇਅ ਮਾਡਲਿੰਗ ਦੇ ਦੇਸ਼ਾਂ ਵਿਦੇਸ਼ਾਂ ਤੱਕ ਚਰਚੇ ਹੋਣ ਲੱਗੇ ਹਨ।
ਕੁਝ ਦਿਨ ਪਹਿਲਾਂ ਸਾਡੇ ਤੋਂ ਵਿਛੜ ਚੁੱਕੇ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਟੈਚੂ ਵੀ ਇਕਬਾਲ ਸਿੰਘ ਹੋਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਆਰਟ ਗੈਲਰੀ ਵਿੱਚ ਲੱਗਿਆ ਹੋਣ ਕਾਰਨ ਰਸਤੇ 'ਚੋਂ ਲੰਘਣ ਵਾਲਾ ਹਰ ਇੱਕ ਵਿਅਕਤੀ ਉਸਨੂੰ ਦੇਖ ਕੇ ਲੰਘਦਾ ਹੈ।
ਇਸ ਮੌਕੇ ਗੱਲਬਾਤ ਕਰਦਿਆ ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਮਨਮੋਹਨ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਦਾ ਮਨ ਬੇਹੱਦ ਉਦਾਸ ਹੋਇਆ। ਇਸ ਲਈ ਉਸ ਨੇ ਮਨ ਬਣਾਇਆ ਕਿ ਮਨਮੋਹਨ ਸਿੰਘ ਇੱਕ ਅਰਥਸ਼ਾਸਤਰੀ ਤੇ ਨਰਮ ਸੁਭਾਅ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਉਂ ਨਾ ਉਨ੍ਹਾਂ ਦਾ ਬੁੱਤ ਬਣਾ ਕੇ ਆਰਟ ਗੈਲਰੀ ਵਿੱਚ ਲਾਇਆ ਜਾਵੇ। ਇਸ ਉਪਰੰਤ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜੋ ਉਹਨਾਂ ਨੇ ਅੱਜ ਤਿਆਰ ਕਰਕੇ ਆਪਣੇ ਪਿੰਡ ਮਾਣੂਕੇ ਸਥਿਤ ਆਰਟ ਗਿੱਲ ਦੇ ਵਿੱਚ ਲਗਾਇਆ ਹੈ। ਅੱਜ ਪਿੰਡ ਦੇ ਸਰਪੰਚ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬੁੱਤ ਤੇ ਫੁੱਲ ਪਾ ਕੇ ਲੋਕ ਅਰਪਤ ਕੀਤਾ।
- PTC NEWS