Thu, Sep 19, 2024
Whatsapp

ਲੁਧਿਆਣਾ 'ਚ ਮੋਬਾਈਲ ਟਾਵਰ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਲੁਧਿਆਣਾ ਦੇ ਇੱਕ ਮੋਬਾਈਲ ਟਾਵਰ ਵਿੱਚ ਸੋਮਵਾਰ ਦੁਪਹਿਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੋਂ ਉੱਠਦਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ।

Reported by:  PTC News Desk  Edited by:  Amritpal Singh -- September 16th 2024 06:18 PM
ਲੁਧਿਆਣਾ 'ਚ ਮੋਬਾਈਲ ਟਾਵਰ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਲੁਧਿਆਣਾ 'ਚ ਮੋਬਾਈਲ ਟਾਵਰ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਲੁਧਿਆਣਾ ਦੇ ਇੱਕ ਮੋਬਾਈਲ ਟਾਵਰ ਵਿੱਚ ਸੋਮਵਾਰ ਦੁਪਹਿਰ ਨੂੰ ਅੱਗ ਲੱਗ ਗਈ।  ਅੱਗ ਦੀਆਂ ਲਪਟਾਂ ਤੋਂ ਉੱਠਦਾ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇ ਰਿਹਾ ਸੀ। ਟਾਵਰ ਨੂੰ ਲੱਗੀ ਅੱਗ ਕਾਰਨ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਪ੍ਰਤਾਪ ਚੌਕ ਵਿੱਚ ਹਰ ਇਮਾਰਤ ਦੇ ਉੱਪਰ ਮੋਬਾਈਲ ਕੰਪਨੀ ਦਾ ਟਾਵਰ ਲੱਗਾ ਹੋਇਆ ਹੈ। ਅੱਜ ਦੁਪਹਿਰ ਟਾਵਰ ਦੇ ਟਰਾਂਸਫਾਰਮਰ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੇ ਟਾਵਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟਾਵਰ ਵਿੱਚ ਲੱਗੀ ਅੱਗ ਨੂੰ ਦੇਖ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।


ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਜਿਸ ਇਮਾਰਤ ਵਿਚ ਟਾਵਰ ਲਗਾਇਆ ਗਿਆ ਸੀ, ਉਸ ਦੇ ਮਾਲਕ ਰਵੀ ਅਨੁਸਾਰ ਉਸ ਨੇ ਅੱਗ ਲੱਗਣ ਤੋਂ ਬਾਅਦ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ | ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਉਸ ਅਨੁਸਾਰ ਅੱਗ ਸ਼ਾਰਟ ਸਰਕਟ ਕਾਰਨ ਲੱਗੀ।

ਇਮਾਰਤ ਦੇ ਮਾਲਕ ਰਵੀ ਨੇ ਦੱਸਿਆ ਕਿ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਾਵਰ ਅਤੇ ਉਸ ਦੀ ਇਮਾਰਤ ਦਾ ਸਾਮਾਨ ਨੁਕਸਾਨਿਆ ਗਿਆ ਹੈ।

- PTC NEWS

Top News view more...

Latest News view more...

PTC NETWORK