Patiala Horrible Accident : ਸੜਕ ਕੰਢੇ ਕੰਮ ਕਰਦੇ ਮਨਰੇਗਾ ਕਾਮਿਆਂ ਨੂੰ ਟਰੱਕ ਨੇ ਦਰੜਿਆ, ਇੱਕ ਔਰਤ ਸਣੇ ਚਾਰ ਦੀ ਦਰਦਨਾਕ ਮੌਤ
Patiala Horrible Accident : ਸੁਨਾਮ ਦੇ ਪਟਿਆਲਾ ਮਾਨਸਾ ਰੋਡ 'ਤੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਮਾਲ ਨਾਲ ਭਰਿਆ ਹੋਇਆ ਟਰੱਕ ਸੜਕ ਕਿਨਾਰੇ ਕੰਮ ਕਰ ਰਹੇ ਮਨਰੇਗਾ ਮਜ਼ਦੂਰਾਂ ਦੇ ਉੱਪਰ ਚੜ੍ਹੇ ਗਿਆ। ਇਹ ਹਾਦਸਾ ਇਨ੍ਹਾਂ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਹੀ 4 ਵਿਅਕਤੀਆਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਹਾਦਸੇ ’ਚ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜਿਸ ਦੇ ਰੋਹ ਵਜੋਂ ਲੋਕਾਂ ਨੇ ਪਟਿਆਲਾ ਰੋਡ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤਾ ਹੈ। ਦੱਸ ਦਈਏ ਕਿ ਮ੍ਰਿਤਕ ਨਜ਼ਦੀਕੀ ਪਿੰਡ ਬਿਸਨਪੁਰਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਨਾਲ ਸਬੰਧਿਤ ਸੀ।
ਘਟਨਾ ਵਾਲੇ ਕੈਂਟਰ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਸੁਨਾਮ ਪਟਿਆਲਾ ਰੋਡ 'ਤੇ ਪਿੰਡ ਵਿਸ਼ਨਪੁਰਾ ਨੇੜੇ ਵਾਪਰਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Shocking ! ਬੱਚਿਆਂ ਨੇ ਮਾਂ ਨਾਲ ਮਿਲ ਕੇ ਕੀਤਾ ਪਿਓ ਦਾ ਕਤਲ; ਨਹਿਰ ’ਚੋਂ ਹੱਥ ਪੈਰ ਬੰਨੀ ਹੋਈ ਮਿਲੀ ਲਾਸ਼, 6 ਲੋਕਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
- PTC NEWS