ਮੁਨੀਸ਼ ਗਰਗ (ਬਠਿੰਡਾ, 3 ਜੂਨ): ਜ਼ਿਲ੍ਹਾ ਬਠਿੰਡਾ ਦੇ ਥਾਣਾ ਸੰਗਤ ਵਿਖੇ ਦਰਜ ਹੋਏ 12 ਸਾਲ ਪੁਰਾਣੇ ਮਾਮਲੇ ਵਿੱਚ ਨਹਿਰੀ ਵਿਭਾਗ ਦੇ ਇੱਕ ਅਧਿਕਾਰੀ ਅਤੇ ਇੱਕ ਕਾਲੋਨਾਈਜਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤੇ ਬਿਨਾਂ ਛੱਡਣ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਬਠਿੰਡਾ ਦੇ ਤਿੰਨ ਪੁਲਿਸ ਮੁਲਾਜਮਾਂ ਖਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ। ਹੁਕਮਾਂ ਦੀ ਕਾਪੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ।ਗ੍ਰਹਿ ਵਿਭਾਗ ਵੱਲੋ 30 ਮਈ ਨੂੰ ਜਾਰੀ ਕੀਤੇ ਪੱਤਰ ਮੁਤਾਬਿਕ ਡੀਜੀਪੀ ਪੰਜਾਬ ਵੱਲੋ ਬਠਿੰਡਾ ਦੇ ਥਾਣਾ ਸੰਗਤ ਦੇ ਐਸਐਚੳ ਹਰਵਿੰਦਰ ਸਿੰਘ ਸਰ੍ਹਾਂ, ਏਐੱਸਆਈ ਗੁਰਦਿੱਤ ਸਿੰਘ,ਕਾਂਸਟੇਬਲ ਮਹੇਸਇੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ ਜਾਰੀ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਅਜੇ ਕੋਈ ਵੀ ਹੁਕਮਾਂ ਦੀ ਕਾਪੀ ਨਾ ਮਿਲਣ ਦੀ ਗੱਲ ਕਰ ਰਹੇ ਹਨ ਅਤੇ ਹੁਕਮਾਂ ਦੀ ਕਾਪੀ ਮਿਲਣ ‘ਤੇ ਕਰਵਾਈ ਕਰਨ ਦੀ ਗੱਲ ਕਰ ਰਹੇ ਹਨ।ਜਾਣਕਾਰੀ ਅਨੁਸਾਰ ਥਾਣਾ ਸੰਗਤ ਅਧਿਨ ਪਿੰਡ ਮਹਿਤਾ ਵਿੱਚ ਸਾਲ 2013 ਵਿੱਚ ਨਹਿਰੀ ਖਾਲ ਬੰਦ ਕਰਨ ਦੇ ਇਲਜ਼ਾਮ ਤਹਿਤ ਮੁਕੱਦਮਾ ਨੰਬਰ 63 ਦਰਜ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ ਨਹਿਰੀ ਵਿਭਾਗ ਦੇ ਐਸਡੀੳ ਸੰਮੀ ਸਿੰਗਲਾਂ ਅਤੇ ਕਾਲੋਨਾਈਜ਼ਰ ਅਮਰ ਪ੍ਰੰਭੂ ਨੂੰ ਨਾਮਜ਼ਦ ਕੀਤਾ ਸੀ। ਸ਼ਿਕਾਇਤਕਰਤਾ ਅਨੀਲ ਭੋਲਾ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਨੂੰ ਪੀੳ ਕਰਾਰ ਦਿੱਤਾ ਸੀ ਜਿੰਨਾ ਦੀ 24 ਜਨਵਰੀ 2023 ਨੂੰ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰੀ ਕਰਕੇ ਬਠਿੰਡਾ ਲਿਆਂਦੇ ਗਏ ਸਨ। ਜਿਸ ਦੇ ਦੋ ਦਿਨਾਂ ਬਾਅਦ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਆਉਣਾ ਸੀ ਤਾਂ ਵੱਡੇ ਅਫਸਰਾਂ ਦੇ ਦਬਾਅ ਮਗਰੋ ਅਨਿਲ ਭੋਲਾ ਨਾਲ ਸਮਝੌਤਾ ਹੋ ਗਿਆ ਅਤੇ ਜਿਸ ਵਿੱਚ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਤੈਅ ਹੋ ਗਿਆ ਪਰ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਨਹੀ ਕੀਤਾ ਗਿਆਂ ਤੇ ਛੱਡ ਦਿੱਤਾ ਗਿਆ। ਹੁਣ ਇਸ ਮਾਮਲੇ ਦੀ ਸ਼ਿਕਾਇਤ ਸ਼ਿਕਾਇਤਕਰਤਾ ਅਨਿਲ ਭੋਲਾ ਨੇ ਗ੍ਰਹਿ ਮੰਤਰਾਲੇ ਨੂੰ ਕੀਤੀ ਸੀ। ਇਹ ਵੀ ਪੜ੍ਹੋ: Bomb Near Sri Harmandir Sahib : ਸ੍ਰੀ ਹਰਿਮੰਦਰ ਸਾਹਿਬ ਨੇੜੇ ਬੰਬ ਦੀ ਝੂਠੀ ਅਫਵਾਹ ਦੇਣ ਵਾਲਾ ਪੁਲਿਸ ਅੜਿੱਕੇ, ਇਹ ਸੀ ਪੂਰਾ ਮਾਮਲਾ