Milk Price: ਦੁੱਧ ਦੀਆਂ ਕੀਮਤਾਂ ਘਟਾਈਆਂ, ਜਾਣੋ ਤਾਜ਼ਾ ਰੇਟ
Milk Price: ਦੁੱਧ ਦੀਆਂ ਕੀਮਤਾਂ ਕਾਫੀ ਸਮੇਂ ਤੋਂ ਵਧ ਰਹੀਆਂ ਸਨ। ਪਰ, ਹੁਣ ਅਮੂਲ ਨੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਅਮੂਲ ਨੇ ਦੁੱਧ ਦੀ ਕੀਮਤ ਘਟਾਈ ਹੈ। ਅਮੂਲ ਨੇ ਅਮੂਲ ਗੋਲਡ, ਅਮੂਲ ਤਾਜਾ ਅਤੇ ਟੀ ਸਪੈਸ਼ਲ ਦੁੱਧ ਦੇ ਰੇਟ ਘਟਾਏ ਹਨ। ਇਸ ਕਦਮ ਨਾਲ ਖਪਤਕਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ‘ਚ ਦੁੱਧ ਦੀ ਕੀਮਤ ‘ਚ ਕਾਫੀ ਵਾਧਾ ਹੋਇਆ ਹੈ। ਪਿਛਲੇ ਦਿਨੀਂ ਸਾਰੀਆਂ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਅਮੂਲ ਦੇ ਰੇਟ ਘਟਾਉਣ ਨਾਲ ਹੋਰ ਕੰਪਨੀਆਂ ‘ਤੇ ਕੀਮਤਾਂ ਘਟਾਉਣ ਦਾ ਦਬਾਅ ਬਣੇਗਾ।
ਰਿਪੋਰਟ ਦੇ ਅਨੁਸਾਰ ਅਮੂਲ ਡੇਅਰੀ ਨੇ ਤਿੰਨ ਦੁੱਧ ਉਤਪਾਦਾਂ- ਅਮੂਲ ਗੋਲਡ, ਅਮੂਲ ਤਾਜਾ ਅਤੇ ਟੀ ਸਪੈਸ਼ਲ ਦੇ ਰੇਟਾਂ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਅਮੂਲ ਗੋਲਡ ਦੇ ਇੱਕ ਲੀਟਰ ਬੈਗ ਦੀ ਕੀਮਤ ਪਹਿਲਾਂ 66 ਰੁਪਏ ਸੀ, ਜੋ ਹੁਣ ਇੱਕ ਰੁਪਏ ਘਟਾ ਕੇ 65 ਰੁਪਏ ਕਰ ਦਿੱਤੀ ਗਈ ਹੈ, ਅਮੂਲ ਟੀ ਸਪੈਸ਼ਲ ਦੁੱਧ ਦੇ ਇੱਕ ਲੀਟਰ ਪਾਊਚ ਦਾ ਰੇਟ 62 ਰੁਪਏ ਸੀ, ਜੋ ਹੁਣ 61 ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਅਮੂਲ ਤਾਜ਼ਾ ਦੁੱਧ ਦਾ ਰੇਟ 54 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਇਕ ਰੁਪਏ ਘਟਾ ਕੇ 53 ਰੁਪਏ ਕਰ ਦਿੱਤਾ ਗਿਆ ਹੈ।
ਅਮੂਲ ਡੇਅਰੀ ਨੇ ਪਿਛਲੇ ਸਾਲ ਜੂਨ ‘ਚ ਦੁੱਧ ਦੀਆਂ ਕੀਮਤਾਂ ‘ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਵਾਧੇ ਤੋਂ ਬਾਅਦ ਅਮੂਲ ਗੋਲਡ ਦੇ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵਧ ਕੇ 33 ਰੁਪਏ ਹੋ ਗਈ ਹੈ। ਅਮੂਲ ਗੋਲਡ ਦੇ ਇੱਕ ਲੀਟਰ ਦੀ ਕੀਮਤ 64 ਰੁਪਏ ਤੋਂ ਵਧ ਕੇ 66 ਰੁਪਏ, ਅਮੂਲ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵਧ ਕੇ 27 ਰੁਪਏ ਅਤੇ ਅਮੂਲ ਸ਼ਕਤੀ 500 ਮਿਲੀਲੀਟਰ ਦੀ ਕੀਮਤ 29 ਰੁਪਏ ਤੋਂ ਵਧ ਕੇ 30 ਰੁਪਏ ਹੋ ਗਈ ਹੈ। ਨਵੀਆਂ ਦਰਾਂ 3 ਜੂਨ ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਈਆਂ ਸਨ।
ਮਦਰ ਡੇਅਰੀ ਨੇ ਵੀ ਜੂਨ ਵਿੱਚ ਦਿੱਲੀ-ਐਨਸੀਆਰ ਵਿੱਚ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਸੀ। ਰੇਟ ਵਧਣ ਕਾਰਨ ਮਦਰ ਡੇਅਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ ਹੁਣ 68 ਰੁਪਏ ਪ੍ਰਤੀ ਲੀਟਰ, ਟੋਨਡ ਦੁੱਧ ਦੀ ਕੀਮਤ 56 ਰੁਪਏ ਅਤੇ ਡਬਲ ਟਨ ਦੁੱਧ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਹੈ। ਮੱਝ ਦੇ ਦੁੱਧ ਦੀ ਕੀਮਤ 72 ਰੁਪਏ ਪ੍ਰਤੀ ਲੀਟਰ ਅਤੇ ਗਾਂ ਦੇ ਦੁੱਧ ਦੀ ਕੀਮਤ 58 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
- PTC NEWS