Fearing Meerut murder : 'ਨੀਲੇ ਡਰੰਮ' ਦਾ ਖੌਫ਼ ! ਪ੍ਰੇਮ ਸਬੰਧਾਂ ਦਾ ਪਤਾ ਲੱਗਣ 'ਤੇ ਪਤੀ ਨੇ ਹੱਥੀਂ ਕਰਵਾਇਆ ਪਤਨੀ ਦਾ ਪ੍ਰੇਮੀ ਨਾਲ ਵਿਆਹ; ਬੋਲਿਆ - ਬੱਚੇ ਮੈਂ ਸੰਭਾਲ ਲਵਾਂਗਾ...
Meerut Neela Drum Fear : ਮੇਰਠ ਕਤਲ ਕਾਂਡ 'ਚ 'ਨੀਲੇ ਡਰੰਮ' ਦਾ ਖੌਫ਼ ਇਸ ਕਦਰ ਪਾਇਆ ਜਾ ਰਿਹਾ ਹੈ ਕਿ ਉਤਰ ਪ੍ਰਦੇਸ਼ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਣ 'ਤੇ ਉਸ ਦਾ ਪ੍ਰੇਮੀ ਨਾਲ ਵਿਆਹ ਕਰਵਾਉਣਾ ਹੀ ਸਹੀ ਸਮਝਿਆ। ਇਥੋਂ ਤੱਕ ਕਿ ਉਸ ਨੇ ਦੋ ਬੱਚਿਆਂ ਨੂੰ ਵੀ ਆਪਣੇ ਕੋਲ ਰੱਖਣਾ ਸਵੀਕਾਰ ਕਰ ਲਿਆ। ਇਹ ਪਤਾ ਸਾਹਮਣੇ ਆਇਆ ਹੈ ਕਿ ਸ਼ਖਸ਼ ਨੇ ਇਹ ਕਦਮ ਮੇਰਠ ਕਤਲ ਕਾਂਡ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ।
ਮੰਦਿਰ 'ਚ ਕਰਵਾਇਆ ਆਪਣੀ ਪਤਨੀ ਦਾ ਵਿਆਹ
ਦਰਅਸਲ, ਮਾਮਲਾ ਉੱਤਰ ਪ੍ਰਦੇਸ਼ ਦੇ ਸੰਤ ਕਬੀਰਨਗਰ ਦੇ ਧਨਘਾਟਾ ਥਾਣਾ ਖੇਤਰ ਦੇ ਇਕ ਪਿੰਡ ਦਾ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਦਿੱਤਾ। ਪਹਿਲਾਂ ਪਤੀ ਨੇ ਆਪਣੀ ਪਤਨੀ ਨੂੰ ਅਦਾਲਤ ਤੋਂ ਨੋਟਰੀ ਕਰਵਾਇਆ ਅਤੇ ਫਿਰ ਪਤਨੀ ਦਾ ਵਿਆਹ ਆਪਣੇ ਪ੍ਰੇਮੀ ਨਾਲ ਮੰਦਰ 'ਚ ਕਰਵਾ ਦਿੱਤਾ। ਇਹ ਗੱਲ ਜੰਗਲ ਦੀ ਅੱਗ ਵਾਂਗ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ।
ਜਾਣਕਾਰੀ ਮੁਤਾਬਕ ਲੋਕਾਂ ਨੇ ਦੱਸਿਆ ਕਿ ਔਰਤ ਦਾ ਵਿਆਹ 2017 'ਚ ਹੋਇਆ ਸੀ।ਔਰਤ ਅਤੇ ਉਸਦੇ ਪਤੀ ਦੇ ਦੋ ਬੱਚੇ ਵੀ ਹਨ। ਇਸ ਦੌਰਾਨ ਔਰਤ ਨੂੰ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ। ਇਹ ਰਿਸ਼ਤਾ ਹੌਲੀ-ਹੌਲੀ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਜਦੋਂ ਔਰਤ ਦੇ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਗੱਲ ਨਾ ਬਣੀ ਤਾਂ ਉਸ ਨੇ ਇਹ ਮਾਮਲਾ ਪਿੰਡ ਵਾਸੀਆਂ ਅੱਗੇ ਰੱਖ ਦਿੱਤਾ ਕਿ ਮੇਰੀ ਪਤਨੀ ਫੈਸਲਾ ਕਰੇਗੀ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਜਾਂ ਆਪਣੇ ਪ੍ਰੇਮੀ ਨਾਲ? ਜਦੋਂ ਔਰਤ ਨੇ ਆਪਣੇ ਪ੍ਰੇਮੀ ਨਾਲ ਰਹਿਣ ਦੀ ਇੱਛਾ ਜ਼ਾਹਰ ਕਰਦੇ ਹੋਏ ਜਵਾਬ ਦਿੱਤਾ ਤਾਂ ਪੂਰਾ ਪਿੰਡ ਦੰਗ ਰਹਿ ਗਿਆ।
'...ਬੱਚਿਆਂ ਦਾ ਪਾਲਣ ਪੋਸ਼ਣ ਮੈਂ ਆਪ ਕਰਾਂਗਾ'
ਪਤੀ ਨੇ ਕਿਹਾ, ਠੀਕ ਹੈ, ਅਸੀਂ ਤੇਰਾ ਵਿਆਹ ਤੇਰੇ ਪ੍ਰੇਮੀ ਨਾਲ ਕਰਵਾਵਾਂਗੇ ਅਤੇ ਬੱਚੇ ਮੈਂ ਖੁਦ ਸੰਭਾਲ ਲਵਾਂਗਾ। ਜਦੋਂ ਔਰਤ ਆਪਣੇ ਬੱਚਿਆਂ ਨੂੰ ਛੱਡਣ ਲਈ ਵੀ ਰਾਜ਼ੀ ਹੋ ਗਈ ਤਾਂ ਸਾਰਿਆਂ ਨੇ ਔਰਤ ਤੇ ਉਸ ਦੇ ਪ੍ਰੇਮੀ ਦਾ ਵਿਆਹ ਕਰਵਾ ਦਿੱਤਾ। ਪਤੀ ਵੀ ਇਸ ਸਭ ਦਾ ਗਵਾਹ ਰਿਹਾ।
ਦਰਅਸਲ, ਧਨਘਾਟਾ ਥਾਣਾ ਖੇਤਰ ਦੇ ਕਟਾਰ ਜੋਤ ਪਿੰਡ ਦੇ ਕੱਲੂ ਪੁੱਤਰ ਬੱਬਲੂ ਦਾ ਵਿਆਹ ਗੋਰਖਪੁਰ ਜ਼ਿਲੇ ਦੇ ਬੇਲ ਘਾਟ ਥਾਣਾ ਖੇਤਰ ਦੇ ਭੁਲਾਂਚਕ ਪਿੰਡ ਨਿਵਾਸੀ ਤੌਲੀ ਰਾਮ ਦੀ ਬੇਟੀ ਰਾਧਿਕਾ ਨਾਲ ਸਾਲ 2017 'ਚ ਹੋਇਆ ਸੀ ਅਤੇ ਦੋਵੇਂ ਪਤੀ-ਪਤਨੀ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਵਿਆਹ ਦੇ ਅੱਠ ਸਾਲਾਂ ਦੌਰਾਨ ਉਨ੍ਹਾਂ ਦੇ ਦੋ ਬੱਚੇ ਵੀ ਹੋਏ। ਵੱਡਾ ਬੱਚਾ ਸੱਤ ਸਾਲ ਦਾ ਆਰੀਅਨ ਅਤੇ ਦੋ ਸਾਲ ਦੀ ਬੇਟੀ ਸ਼ਿਵਾਨੀ ਹੈ।
ਰੋਜ਼ੀ-ਰੋਟੀ ਕਮਾਉਣ ਲਈ ਬਾਹਰ ਰਹਿੰਦਾ ਸੀ ਬਬਲੂ
ਬਬਲੂ ਅਕਸਰ ਰੋਜ਼ੀ-ਰੋਟੀ ਕਮਾਉਣ ਲਈ ਘਰੋਂ ਬਾਹਰ ਰਹਿੰਦਾ ਸੀ। ਇਸ ਦੌਰਾਨ ਰਾਧਿਕਾ ਦਾ ਸਬੰਧ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋ ਗਿਆ ਅਤੇ ਇਹ ਕਾਫੀ ਦੇਰ ਤੱਕ ਚੱਲਦਾ ਰਿਹਾ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬਬਲੂ ਨੂੰ ਦੱਸਿਆ। ਜਦੋਂ ਉਹ ਘਰ ਪਰਤਿਆ ਤਾਂ ਸਾਰੀ ਸਥਿਤੀ ਨੂੰ ਭਾਂਪਦਿਆਂ ਆਪਣੀ ਪਤਨੀ ਦਾ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਨੂੰ ਉਸ ਦੇ ਪ੍ਰੇਮੀ ਦੇ ਹਵਾਲੇ ਕਰ ਦਿੱਤਾ। ਉਪਰੰਤ ਆਪਣੇ ਦੋ ਬੱਚਿਆਂ ਨਾਲ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਵਧ ਗਿਆ।
- PTC NEWS