Himachal Medicine Sample Failed : ਕਿੱਧਰੇ ਤੁਸੀਂ ਤਾਂ ਨਹੀਂ ਖਾ ਰਹੇ ਇਹ ਦਵਾਈਆਂ ! ਹਿਮਾਚਲ 'ਚ ਬਣੀਆਂ ਇਨਫੈਕਸ਼ਨ, ਬੁਖਾਰ, ਬੀਪੀ ਸਮੇਤ 38 ਦਵਾਈਆਂ ਦੇ ਸੈਂਪਲ ਫੇਲ੍ਹ
Himachal Medicine Sample Failed : ਦੇਸ਼ 'ਚ 90 ਦਵਾਈਆਂ ਮਿਆਰਾਂ 'ਤੇ ਖਰਾ ਨਹੀਂ ਉਤਰਦੀਆਂ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚੋਂ 38 ਦਵਾਈਆਂ ਹਿਮਾਚਲ ਵਿੱਚ ਬਣੀਆਂ ਹਨ। ਸਟੇਟ ਡਰੱਗ ਕੰਟਰੋਲਰ ਅਤੇ ਕੇਂਦਰੀ ਡਰੱਗ ਕੰਟਰੋਲ ਆਰਗੇਨਾਈਜ਼ੇਸ਼ਨ ਦੁਆਰਾ ਦਵਾਈਆਂ ਦੇ ਨਮੂਨੇ ਲਏ ਗਏ ਸਨ।
ਦੂਜੇ ਪਾਸੇ ਸਟੇਟ ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਕਿਹਾ ਕਿ ਜੇਕਰ ਦਵਾਈਆਂ ਮਾਪਦੰਡਾਂ ’ਤੇ ਖਰਾ ਨਹੀਂ ਪਾਈਆਂ ਗਈਆਂ ਤਾਂ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਵਾਈਆਂ ਦਾ ਸਟਾਕ ਵੀ ਵਾਪਸ ਮੰਗਵਾ ਲਿਆ ਗਿਆ ਹੈ।
ਦੱਸ ਦਈਏ ਕਿ ਅਕਤੂਬਰ ਵਿਚ ਡਰੱਗ ਕੰਟਰੋਲਰ ਨੇ ਦੇਸ਼ ਭਰ ਵਿਚ 34 ਨਮੂਨੇ ਲਏ ਸਨ, ਜਿਨ੍ਹਾਂ ਵਿਚੋਂ ਹਿਮਾਚਲ ਵਿਚ ਬਣੀਆਂ 14 ਦਵਾਈਆਂ ਮਿਆਰਾਂ 'ਤੇ ਖਰੇ ਨਹੀਂ ਉਤਰਦੀਆਂ ਸਨ। ਝਰਮਜਰੀ ਦੀ ਡੌਕਸਿਨ ਕੰਪਨੀ ਦੀ ਟੌਨਸਿਲ ਦਵਾਈ ਸੈਪਕੇਮ, ਸੋਲਨ ਦੀ ਚਿਰੋਸ ਫਾਰਮਾ ਦੀ ਬੈਕਟੀਰੀਆ ਦੀ ਦਵਾਈ ਸੇਫੋਪ੍ਰੌਕਸ, ਭਟੋਲੀ ਕਲਾਂ ਦੀ ਟਾਸ ਮੇਡ ਕੰਪਨੀ ਦੀ ਮਿਰਗੀ ਦੀ ਦਵਾਈ ਡਿਵਲਪ੍ਰੌਕਸ ਦੇ ਤਿੰਨ ਨਮੂਨੇ, ਕਾਂਗੜਾ ਦੇ ਸੰਸਾਰਪੁਰ ਟੈਰੇਸ ਸਥਿਤ ਸੀਐਮਜੀ ਬਾਇਓਟੈਕ ਕੰਪਨੀ ਦੀ ਚੱਕਰ ਆਉਣ ਦੀ ਦਵਾਈ, ਬੀ. ਸੈਣੀ ਮਾਜਰਾ, ਨਾਲਾਗੜ੍ਹ ਸਥਿਤ ਥੀਓਨ ਫਾਰਮਾਸਿਊਟੀਕਲ ਕੰਪਨੀ ਦੀ ਬੈਕਟੀਰੀਆ ਦੀ ਦਵਾਈ ਸੇਫਾਲੈਕਸਿਨ ਬੱਦੀ ਦੀ ਸਕਾਈ ਮੈਪ ਫਾਰਮਾਸਿਊਟੀਕਲ ਕੰਪਨੀ ਦੀ ਬਾਇਓਸੀਟਾਮੋਲ, ਬੱਦੀ ਦੀ ਗਤੀ ਵਿੱਚ ਸਥਿਤ ਜੇ.ਐਮ ਲੈਬਾਰਟਰੀ ਦੀ ਬੀਪੀ ਦਵਾਈ ਟਾਰਵਿਗਰੇਸ, ਬੱਦੀ ਦੀ ਲੋਧੀ ਮਾਜਰੀ ਦੀ ਸਨਫਾਈਨ ਕੰਪਨੀ ਦੀ ਖੰਘ ਦੀ ਦਵਾਈ, ਮੋਰਪਿਨ ਲੈਬਾਰਟਰੀ ਦੇ ਦਮੇ ਲਈ ਮੋਂਟੀਲੁਕਾਸਟ, ਬੱਦੀ ਦੀ ਦਮਾ ਦੀ ਦਵਾਈ ਡਰੱਗ ਮੌਂਟੀ ਲੂਕਾਸਟ, ਬੱਦੀ ਦੇ ਮਲਕੂ ਮਾਜਰਾ ਦੀ ਕੰਪਨੀ ਮੈਟਰੀਨ ਐਂਡ ਬਰਾਊਨ ਕੰਪਨੀ ਦੀ ਉਲਟੀ ਦਵਾਈ ਸਟੀਮੇਰਿਲ ਇੰਜੈਕਸ਼ਨ ਅਤੇ ਕਿਸ਼ਨਪੁਰਾ ਦੀ ਐਲਵਿਸ ਫਾਰਮਾ ਦੀ ਯੂਰੀਨ ਇਨਫੈਕਸ਼ਨ ਦੀ ਦਵਾਈ ਉਲਸੀਪਰੋ ਦੇ ਸੈਂਪਲ ਵੀ ਮਿਆਰਾਂ ’ਤੇ ਖਰੇ ਨਹੀਂ ਪਾਏ ਗਏ।
ਡਰੱਗ ਕੰਟਰੋਲਰ ਬੱਦੀ ਮੁਨੀਸ਼ ਕਪੂਰ ਨੇ ਦੱਸਿਆ ਕਿ ਡਰੱਗ ਵਿਭਾਗ ਅਲਰਟ ’ਤੇ ਹੈ। ਡਰੱਗ ਵਿਭਾਗ ਬੱਦੀ ਨੇ ਸਾਰੀਆਂ ਦਵਾਈਆਂ ਦੇ ਬੈਚ ਨੂੰ ਮਾਰਕੀਟ ਤੋਂ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੈਂਪਲ ਠੀਕ ਨਾ ਹੋਣ ’ਤੇ ਸਬੰਧਤ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਸੈਂਪਲਿੰਗ ਵਿੱਚ ਹੋਰ ਵਾਧਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Farmer Clash With Police : ਕਿਸਾਨ ਆਗੂ ਡੱਲੇਵਾਲ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਹੰਗਾਮਾ, ਬਹਿਸ ਮਗਰੋਂ ਪੁਲਿਸ ਹਿਰਾਸਤ ’ਚ ਕਿਸਾਨ
- PTC NEWS