ਚੰਡੀਗੜ੍ਹ: ਚੰਡੀਗੜ੍ਹ ਮੇਅਰ ਦੀ ਚੋਣ 17 ਜਨਵਰੀ 2023 ਨੂੰ ਹੋਣ ਜਾ ਰਹੀ ਹੈ। ਪ੍ਰਸ਼ਾਸਨ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।ਇਸ ਵਾਰ ਫਿਰ ਭਾਜਪਾ ਅਤੇ 'ਆਪ' ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਮੇਅਰ ਦਾ ਕਾਰਜਕਾਲ ਇੱਕ ਸਾਲ ਦਾ ਹੁੰਦਾ ਹੈ। ਚੰਡੀਗੜ੍ਹ ਨਗਰ ਨਿਗਮ ਦੇ 35 ਮੈਂਬਰ ਹਨ, ਜਿਸ ਵਿੱਚ 'ਆਪ' ਅਤੇ ਭਾਜਪਾ ਦੇ 14-14 ਕੌਂਸਲਰ ਹਨ। ਕਾਂਗਰਸ ਦੇ ਛੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਹਨ। ਮੇਅਰ ਦੀ ਸੀਟ ਇਸ ਵਾਰ ਜਨਰਲ ਵਰਗ ਦੀ ਹੈ।ਪਿਛਲੇ ਸਾਲ ਹੋਈਆਂ ਨਿਗਮ ਚੋਣਾਂ 'ਚ 'ਆਪ' ਨੂੰ 14 ਸੀਟਾਂ ਨਾਲ ਬਹੁਮਤ ਮਿਲਿਆ ਸੀ, ਜਦਕਿ ਭਾਜਪਾ ਨੂੰ 12 ਅਤੇ ਕਾਂਗਰਸ ਨੂੰ 8 ਮਿਲੇ ਸਨ। ਦੋ ਕਾਂਗਰਸੀ ਕੌਂਸਲਰ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਦੀ ਗਿਣਤੀ 14 ਹੋ ਗਈ। 35 ਮੈਂਬਰੀ ਨਗਰ ਨਿਗਮ ਵਿੱਚੋਂ 9 ਨਾਮਜ਼ਦ ਕੌਂਸਲਰ ਹਨ। ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ।ਨਿਗਮ 'ਚ ਵੋਟਾਂ ਦੀ ਗਿਣਤੀ35 ਕੌਂਸਲਰ ਚੁਣੇ ਗਏਭਾਜਪਾ ਦੇ 14 ਕੌਂਸਲਰਭਾਜਪਾ ਦੇ ਸੰਸਦ ਮੈਂਬਰ ਦੀ 01 ਵੋਟਅਕਾਲੀ ਦਲ ਦੇ 01 ਕੌਂਸਲਰ 14 ਕੌਸਲਰ 'ਆਪ'06 ਕੌਂਸਲਰ ਕਾਂਗਰਸਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਲਈ 19 ਵੋਟਾਂ ਦੀ ਲੋੜ ਸੀ। ਜੇਕਰ ਕੋਈ ਕੌਂਸਲਰ ਗੈਰ-ਹਾਜ਼ਰ ਰਹਿੰਦਾ ਹੈ ਤਾਂ 18 ਵੋਟਾਂ ਦੀ ਲੋੜ ਹੁੰਦੀ ਹੈ।