ਪਰਾਲੀ ਦੇ ਧੂਏਂ 'ਚ ਉੱਡੇ ਮਾਨ ਸਰਕਾਰ ਦੇ ਦਾਅਵੇ, ਸੀ.ਐੱਮ ਮਾਨ ਦਾ ਜ਼ਿਲ੍ਹਾ ਪਰਾਲੀ ਸਾੜਣ 'ਚ ਸਭ ਤੋਂ ਅਵੱਲ
Stubble Burning Cases: ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਸਾਰੇ ਸਰਕਾਰੀ ਦਾਅਵੇ ਫੇਲ੍ਹ ਕਰ ਦਿੱਤੇ ਹਨ। ਪੰਜਾਬ ਦਾ ਹੁਣ ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪਰਾਲੀ ਨਾਂ ਸਾੜੀ ਗਈ ਹੋਵੇ। ਇਨ੍ਹਾਂ ਵਿੱਚ ਹੁਣ ਤਾਂ ਪਠਾਨਕੋਟ ਵੀ ਸ਼ਾਮਲ ਹੋ ਗਿਆ ਹੈ। ਜਿੱਥੇ ਪਿਛਲੇ ਸਾਲ ਅੱਗ ਲਾਉਣ ਦੀ ਸਿਰਫ਼ ਇੱਕ ਘਟਨਾ ਸੀ ਪਰ ਇਸ ਵਾਰ ਦੋ ਘਟਨਾਵਾਂ ਸਾਹਮਣੇ ਆਈਆਂ, ਜਦੋਂ ਕਿ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਇਸ ਸੂਚੀ ਵਿੱਚ ਸਭ ਤੋਂ ਅਵੱਲ ਦਰਜੇ 'ਤੇ ਹੈ।
ਸੰਗਰੂਰ 2016 ਤੋਂ 7 ਅਕਤੂਬਰ 2023 ਤੱਕ ਲਗਾਤਾਰ ਸਭ ਤੋਂ ਵੱਧ ਪਰਾਲੀ ਸਾੜਨ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿੱਥੇ ਐਤਵਾਰ ਨੂੰ ਪਰਾਲੀ ਸਾੜਨ 551 ਘਟਨਾਵਾਂ ਸੰਗਰੂਰ ਵਿੱਚ ਹੀ ਵਾਪਰੀਆਂ ਸੀ ਉੱਥੇ ਹੀ ਸੋਮਵਾਰ ਨੂੰ 397 ਨਵੇਂ ਮਾਮਲੇ ਸਾਹਮਣੇ ਆਏ। ਪਰਾਲੀ ਸਾੜਨ ਦਾ ਅੰਕੜਾ 17403 ਤੱਕ ਪਹੁੰਚ ਗਿਆ ਹੈ। ਉੱਥੇ ਹੀ ਮੋਹਾਲੀ ਵਿੱਚ ਸਿਰਫ਼ 1 ਘਟਨਾ ਦਰਜ ਕੀਤੀ ਗਈ ਹੈ।
ਸੂਬੇ ਵਿੱਚ ਪ੍ਰਦੂਸ਼ਣ ਵਿੱਚ ਅਚਾਨਕ ਵਾਧਾ ਹੋਣ ਕੋਈ ਇੱਕ ਕਾਰਨ ਨਹੀਂ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 15 ਦਿਨਾਂ ਤੱਕ ਸਥਿਤੀ ਬਦਲਣ ਵਾਲੀ ਨਹੀਂ ਹੈ। ਮੌਜੂਦਾ ਸਮੇਂ 'ਚ 2.5 ਪਾਰਟੀਕੁਲੇਟ ਮੈਟਰ ਦਾ ਪੱਧਰ 400 ਨੂੰ ਪਾਰ ਕਰ ਗਿਆ ਹੈ, ਜੋ ਸਾਹ ਲੈਣ ਲਈ ਨੁਕਸਾਨਦੇਹ ਪਦਾਰਥ ਹੈ।
ਇਹ ਸਾਡੇ ਫੇਫੜਿਆਂ ਵਿੱਚ ਦਾਖਲ ਹੋ ਸਕਦਾ ਹੈ ਅਤੇ ਸਾਨੂੰ ਬਿਮਾਰ ਕਰ ਸਕਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਹਾਲ ਹੀ ਵਿੱਚ ਪੰਜਾਬ ਵੱਲੋਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੂੰ ਸੌਂਪੀ ਗਈ ਆਪਣੀ ਕਾਰਜ ਯੋਜਨਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 50 ਫੀਸਦੀ ਤੱਕ ਕਮੀ ਲਿਆਉਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਰਫ਼ਤਾਰ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਹ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਹਾਲਾਂਕਿ ਸੁਪਰੀਮ ਕੋਰਟ ਵੀ ਪਰਾਲੀ ਸਾੜਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 10,000 ਤੋਂ ਹੋਏ ਪਾਰ
- PTC NEWS