Mandi Gobindgarh : ਪਿਛਲੇ ਲੰਮੇ ਸਮੇਂ ਤੋਂ ਪੁਲਿਸ ਥਾਣੇ 'ਚ ਬੰਦ 200 ਵਹੀਕਲਾਂ ਨੂੰ ਮੰਡੀ ਗੋਬਿੰਦਗੜ੍ਹ ਪੁਲਿਸ ਨੇ ਕੀਤਾ ਵਾਰਸਾਂ ਹਵਾਲੇ
Mandi Gobindgarh : ਫ਼ਤਹਿਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਪੁਲਿਸ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਮਾਲ ਮੁਕਦਮਿਆ ਦੌਰਾਨ ਥਾਣਿਆਂ ਵਿੱਚ ਬੰਦ ਵਹੀਕਲਾਂ ਨੂੰ ਰਲੀਜ ਕਰਨ ਦੇ ਮਨੋਰਥ ਨਾਲ ਵੱਡੀ ਗਿਣਤੀ ਵਿੱਚ ਵਹੀਕਲ ਮਾਲਕਾਂ ਦੇ ਸਪੁਰਦ ਕੀਤੇ ਗਏ। ਮੰਡੀ ਗੋਬਿੰਦਗੜ੍ਹ ਪੁਲਿਸ ਥਾਣਾ ਪਹੁੰਚੇ ਐਸਪੀ ਐਚ ਹਰਵੰਤ ਕੌਰ ਨੇ ਦੱਸਿਆ ਕਿ ਅੱਜ 50 ਦੇ ਕਰੀਬ ਵਹੀਕਲ ਮਾਲਕਾਂ ਦੇ ਸਪੁਰਦ ਕੀਤੇ ਗਏ ਹਨ, ਜਦੋਂ ਕਿ ਪਿਛਲੇ ਇੱਕ ਮਹੀਨੇ ਤੋਂ 200 ਦੇ ਲਗਭਗ ਵਹੀਕਲ ਸਪੁਰਦਦਾਰੀ 'ਤੇ ਰਿਲੀਜ਼ ਕੀਤੇ ਗਏ ਹਨ।
ਇਸ ਮੌਕੇ 'ਤੇ ਵਹੀਕਲ ਪ੍ਰਾਪਤ ਕਰਨ ਵਾਲੇ ਮਾਲਕਾਂ ਵਿੱਚੋਂ ਬਜ਼ੁਰਗ ਮਾਤਾ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ' ਜਿਸ ਲਈ ਉਹ ਹੁਣ ਮੋਟਰਸਾਈਕਲ ਲੈਣ ਲਈ ਪਰਿਵਾਰਕ ਮੈਂਬਰਾਂ ਨਾਲ ਪਹੁੰਚੇ ਹਨ।
ਨੌਜਵਾਨ ਪਰਮਜੀਤ ਸਿੰਘ ਨੇ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਕਿਸੇ ਕਾਰਨ ਦਾ ਮੋਟਰਸਾਈਕਲ ਪਿਛਲੇ ਇੱਕ ਸਾਲ ਤੋਂ ਪੁਲਿਸ ਥਾਣੇ ਵਿੱਚ ਬੰਦ ਸੀ ਤੇ ਓਹ ਆਪਣਾ ਮੋਟਰਸਾਈਕਲ ਪ੍ਰਾਪਤ ਕਰਕੇ ਉਹ ਬੇਹੱਦ ਖੁਸ਼ ਹਨ।
- PTC NEWS