Swiggy ’ਚ Delivery Boy ਵੱਜੋਂ ਕੰਮ ਕਰਦੇ ਵਿਅਕਤੀ ਨੇ ਮਹਿਲਾ ਦਾ ਕੀਤਾ ਕਤਲ, ਜਾਣੋ ਪੂਰਾ ਮਾਮਲਾ
Swiggy Delivery Boy : ਆਏ ਦਿਨ ਪੰਜਾਬ ’ਚ ਲੁੱਟਖੋਹ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਸ੍ਰੀ ਗੰਗਾ ਨਗਰ ਹਾਈਵੇ ’ਤੇ ਸਥਿਤ ਪਿੰਡ ਬਹਿਮਣਵਾਨਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਖੇਤਾਂ ’ਚੋਂ ਇੱਕ ਮਹਿਲਾ ਦੀ ਲਾਸ਼ ਮਿਲੀ। ਇਸ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਸਵਿੱਗੀ ’ਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਡੀਐਸਪੀ ਹੀਨਾ ਗੁਪਤਾ ਨੇ ਕਿਹਾ ਹੈ ਕਿ ਸਾਡੀ ਥਾਣਾ ਸਦਰ ਟੀਮ ਅਤੇ ਸੀਆਈਏ ਸਟਾਫ 2 ਟੀਮ ਨੇ ਤਕਨੀਕੀ ਤਰੀਕੇ ਨਾਲ ਮਹਿਲਾ ਰਮਨਦੀਪ ਕੌਰ ਕਤਲ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਸੁਲਝਾਇਆ ਗਿਆ ਜਿਸਦੇ ਵਿੱਚ ਇੱਕ ਵਿਅਕਤੀ ਮਨਪ੍ਰੀਤ ਸਿੰਘ ਵਾਸੀ ਗਿੱਲ ਕਲਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਾਮਲੇ ਮੁਢੱਲੀ ਜਾਂਚ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਕਈ ਸਾਲਾ ਤੋਂ ਇਹ ਵਿਅਕਤੀ ਮਹਿਲਾ ਨਾਲ ਰਿਲੇਸ਼ਨਸ਼ਿਪ ’ਚ ਸੀ ਅਤੇ ਹੁਣ ਵੀ ਇਹ ਮੁਹਾਲੀ ਤੋਂ ਰਮਨਦੀਪ ਕੌਰ ਨੂੰ ਮਿਲਣ ਆਇਆ ਸੀ ਇਸ ਦੌਰਾਨ ਹੀ ਦੋਵਾਂ ਵਿੱਚ ਕਹਾਸੁਣੀ ਹੋਈ ਅਤੇ ਮਨਪ੍ਰੀਤ ਸਿੰਘ ਨੂੰ ਪਤਾ ਲੱਗਿਆ ਕਿ ਰਮਨਦੀਪ ਕੌਰ ਕਿਸੇ ਹੋਰ ਨਾਲ ਗੱਲਬਾਤ ਕਰਨ ਲੱਗੀ ਸੀ। ਇਸੇ ਗੱਲ ਨੂੰ ਲੈ ਕੇ ਤਕਰਾਰ ਹੋਈ।
ਇਸੇ ਤਕਰਾਰ ਦੇ ਚਲਦੇ ਮਨਪ੍ਰੀਤ ਸਿੰਘ ਜਦੋਂ ਆਪਣੀ ਬਾਈਕ ’ਤੇ ਬਿਠਾਕੇ ਰਮਨਦੀਪ ਕੌਰ ਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਬਹਿਮਨ ਦੀਵਾਨਾ ਨਜਦੀਕ ਇਹਨਾਂ ਦੀ ਮੁੜ ਲੜਾਈ ਹੋਈ ਅਤੇ ਇਸੇ ਦੌਰਾਨ ਸਵਿੱਗੀ ਡਿਲੀਵਰੀ ਬੁਆਏ ਮਨਪ੍ਰੀਤ ਸਿੰਘ ਨੇ ਆਪਣੇ ਮਫ਼ਰਲ ਨਾਲ ਗਲਾ ਘੋਟ ਰਮਨਦੀਪ ਕੌਰ ਨੂੰ ਮੌਤ ਘਾਟ ਉਤਾਰ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਡੀ ਟੀਮ ਨੇ 24 ਘੰਟੇ ਅੰਦਰ ਗ੍ਰਿਫਤਾਰ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : Sukhbir Singh Badal Religious Punishments : ਸੁਖਬੀਰ ਸਿੰਘ ਬਾਦਲ ਨੂੰ ਸਜ਼ਾ, ਸਰਨਾ ਤਨਖਾਹੀਆਂ ਤੇ ਬਾਗੀਆਂ ਨੂੰ ਤਾੜਨਾ, ਜਾਣੋ ਸਿੰਘ ਸਾਹਿਬਾਨਾਂ ਨੇ ਕਿਸ-ਕਿਸ ਨੂੰ ਸੁਣਾਈ ਕਿਹੜੀ ਸਜ਼ਾ
- PTC NEWS