Who is Saif Ali Khan Attacker : ਕੌਣ ਹੈ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਵਿਜੇ ਦਾਸ ? ਇੰਝ ਕੀਤਾ ਪੁਲਿਸ ਨੇ ਕਾਬੂ
Who is Saif Ali Khan Attacker : ਮੁੰਬਈ ਪੁਲਿਸ ਨੇ ਐਤਵਾਰ ਤੜਕੇ ਮਹਾਰਾਸ਼ਟਰ ਦੇ ਠਾਣੇ ਪੱਛਮੀ ਇਲਾਕੇ ਤੋਂ ਸੈਫ ਅਲੀ ਖਾਨ 'ਤੇ ਹਮਲੇ ਦੇ ਮੁੱਖ ਮੁਲਜ਼ਮ ਵਿਜੇ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਇਹ ਗ੍ਰਿਫ਼ਤਾਰੀ ਡੀਸੀਪੀ ਜ਼ੋਨ-6 ਨਵਨਾਥ ਧਵਲੇ ਅਤੇ ਕਾਸਰਵਦਾਵਾਲੀ ਪੁਲਿਸ ਦੀ ਟੀਮ ਨੇ ਸਾਂਝੇ ਤੌਰ 'ਤੇ ਕੀਤੀ ਹੈ। ਇੱਕ ਮਜ਼ਦੂਰਾਂ ਦੇ ਕੈਂਪ 'ਤੇ ਛਾਪੇਮਾਰੀ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਕੈਂਪ ਹੀਰਾਨੰਦਾਨੀ ਅਸਟੇਟ ਵਿੱਚ ਟੀਸੀਐਸ ਕਾਲ ਸੈਂਟਰ ਦੇ ਨੇੜੇ ਮੈਟਰੋ ਨਿਰਮਾਣ ਸਥਾਨ ਦੇ ਪਿੱਛੇ ਸਥਿਤ ਸੀ।
ਕੌਣ ਹੈ ਮੁਲਜ਼ਮ ਦੋਸ਼ੀ ਵਿਜੇ ਦਾਸ ?
ਮੁਲਜ਼ਮ ਦੋਸ਼ੀ ਵਿਜੇ ਦਾਸ ਪਹਿਲਾਂ ਮੁੰਬਈ ਦੇ ਇੱਕ ਪੱਬ ਵਿੱਚ ਕੰਮ ਕਰਦਾ ਸੀ। ਉਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਪੁਲਿਸ ਅਨੁਸਾਰ ਦੋਸ਼ੀ ਦੇ ਕਈ ਨਾਮ ਹਨ। ਉਸਨੂੰ ਵਿਜੇ ਦਾਸ, ਬਿਜੋਏ ਦਾਸ ਅਤੇ ਮੁਹੰਮਦ ਇਲਿਆਸ ਦੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਪੁਲਿਸ ਨੇ ਕਿਹਾ ਕਿ ਵਿਜੇ ਦਾਸ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸਦਾ ਰਿਮਾਂਡ ਮੰਗਿਆ ਜਾਵੇਗਾ।
ਮੁਲਜ਼ਮ ਨੂੰ ਸੈਫ ਅਲੀ ਖਾਨ ਦੇ ਘਰ ਦੇ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਹ ਸੈਫ ਦੇ ਅਪਾਰਟਮੈਂਟ ਦੀ 12ਵੀਂ ਮੰਜ਼ਿਲ 'ਤੇ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਸੀ। ਡੀਸੀਪੀ ਜ਼ੋਨ-9, ਦੀਕਸ਼ਿਤ ਗੇਦਮ ਨੇ ਕਿਹਾ ਕਿ ਮੁਲਜ਼ਮ ਨੇ ਸੈਫ ਦੇ ਘਰ ਵਿੱਚ ਦਾਖਲ ਹੋਣ ਲਈ ਪੌੜੀਆਂ ਦੀ ਵਰਤੋਂ ਕੀਤੀ ਸੀ।
ਕਾਬਿਲੇਗੌਰ ਹੈ ਕਿ ਅਦਾਕਾਰ ਸੈਫ ਅਲੀ ਖਾਨ 'ਤੇ ਵੀਰਵਾਰ ਤੜਕੇ ਬਾਂਦਰਾ ਸਥਿਤ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਇੱਕ ਵਿਅਕਤੀ ਨੇ ਛੇ ਵਾਰ ਚਾਕੂ ਨਾਲ ਹਮਲਾ ਕੀਤਾ। ਘਟਨਾ ਤੋਂ ਬਾਅਦ ਹਮਲਾਵਰ ਭੱਜ ਗਿਆ। ਸੈਫ ਨੂੰ ਪੁੱਤਰ ਇਬਰਾਹਿਮ ਅਲੀ ਖਾਨ ਨੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਕਈ ਸਰਜਰੀਆਂ ਹੋਈਆਂ। ਸੈਫ ਅਲੀ ਖਾਨ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਹਸਪਤਾਲ ਵਿੱਚ ਠੀਕ ਹੋ ਰਹੇ ਹਨ।
ਇਹ ਵੀ ਪੜ੍ਹੋ : Jaswant Singh Khalra ਦੀ ਜਿੰਦਗੀ ’ਤੇ ਬਣੀ ਫਿਲਮ ਭਾਰਤ ’ਚ ਨਹੀਂ ਹੋਵੇਗੀ ਰਿਲੀਜ਼; ਕੀਤੀ ਗਈ ਇਹ ਵੱਡੀ ਕਾਰਵਾਈ
- PTC NEWS