ਸਿਗਰਟ ਪੀਂਦਿਆਂ ਘੂਰ ਰਿਹਾ ਸੀ ਸ਼ਖਸ, ਔਰਤ ਨੇ ਚਾਕੂ ਨਾਲ ਕੀਤੇ ਕਈ ਵਾਰ, ਹੋਈ ਮੌਤ
National News: ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ 24 ਸਾਲਾ ਔਰਤ ਨੇ ਇੱਕ ਪਾਨ ਦੀ ਦੁਕਾਨ 'ਤੇ ਖੜ੍ਹੇ ਇੱਕ ਵਿਅਕਤੀ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਉਸ ਨੂੰ ਘੂਰ ਰਿਹਾ ਸੀ। ਔਰਤ ਤੋਂ ਇਲਾਵਾ ਉਸ ਦੇ ਦੋ ਹੋਰ ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਲਜ਼ਾਮ ਹੈ ਕਿ ਔਰਤ ਨੇ 24 ਸਾਲਾ ਰਣਜੀਤ ਰਾਠੌੜ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਪਾਨ ਦੀ ਦੁਕਾਨ 'ਤੇ ਸਿਗਰਟ ਪੀਂਦੇ ਸਮੇਂ ਉਸ ਨੂੰ ਦੇਖ ਰਿਹਾ ਸੀ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ 4 ਬੇਟੀਆਂ ਦਾ ਪਿਤਾ ਰਣਜੀਤ ਰਾਠੌੜ ਪਾਨ ਦੀ ਦੁਕਾਨ 'ਤੇ ਗਿਆ ਹੋਇਆ ਸੀ। ਇਸ ਦੌਰਾਨ ਜੈਸ਼੍ਰੀ ਪੰਧਰੇ ਸਿਗਰਟ ਪੀਣ ਲਈ ਉੱਥੇ ਪਹੁੰਚ ਗਈ ਅਤੇ ਸਿਗਰਟ ਪੀਣ ਲੱਗ ਗਈ। ਇੱਥੇ ਰਣਜੀਤ ਰਾਠੌੜ ਨੇ ਵੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।
ਨਾਗਪੁਰ ਦੇ ਮਾਨੇਵਾੜਾ ਸੀਮਿੰਟ ਰੋਡ 'ਤੇ ਹੋਏ ਇਸ ਕਤਲ ਤੋਂ ਹਰ ਕੋਈ ਹੈਰਾਨ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਰਿਪੋਰਟਾਂ ਦੇ ਮੁਤਾਬਕ ਜਦੋਂ ਰਾਠੌਰ ਜੈਸ਼੍ਰੀ ਪੰਧਾਰੇ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਇਤਰਾਜ਼ ਪ੍ਰਗਟ ਕੀਤਾ। ਇਸ 'ਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਰਾਠੌੜ ਨੇ ਆਪਣਾ ਮੋਬਾਈਲ ਫੋਨ ਕੱਢ ਲਿਆ ਅਤੇ ਜੈਸ਼੍ਰੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ 'ਚ ਉਹ ਸਿਗਰਟ ਪੀਂਦੇ ਹੋਏ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜੈਸ਼੍ਰੀ ਨੂੰ ਜਵਾਬ ਦਿੰਦੇ ਹੋਏ ਰਾਠੌੜ ਨੇ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜੈਸ਼੍ਰੀ ਪੰਧਾਰੇ ਵੀ ਆਪਣੀ ਦੋਸਤ ਸਵਿਤਾ ਸਯਾਰੇ ਦੇ ਨਾਲ ਮੌਜੂਦ ਸੀ।
ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਬਹਿਸ ਦੌਰਾਨ ਜੈਸ਼੍ਰੀ ਨੇ ਆਪਣੇ ਦੋਸਤਾਂ ਆਕਾਸ਼ ਰਾਉਤ ਅਤੇ ਜੀਤੂ ਜਾਧਵ ਨੂੰ ਬੁਲਾਇਆ। ਇਸ ਦੌਰਾਨ ਰਣਜੀਤ ਰਾਠੌੜ ਉਥੇ ਤੋਂ ਨਿਕਲ ਕੇ ਮਹਾਲਕਸ਼ਮੀ ਨਗਰ ਪਹੁੰਚ ਗਿਆਅਤੇ ਉਥੇ ਬੀਅਰ ਪੀਣ ਲੱਗਾ। ਇਸ ਦੌਰਾਨ ਮਹਿਲਾ ਅਤੇ ਉਦੇ ਦੋਸਤ ਉਸ ਦੇ ਪਿੱਛੇ ਚਲੇ ਗਏ ਅਤੇ ਉਥੇ ਵੀ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਾਮਲਾ ਵਧ ਗਿਆ ਅਤੇ ਉਨ੍ਹਾਂ ਨੇ ਰਣਜੀਤ ਰਾਠੌੜ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਉਸਦੀ ਮੌਤ ਹੋ ਗਈ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੈਸ਼੍ਰੀ ਪੰਧਰੇ ਨੇ ਖੁਦ ਰਣਜੀਤ ਰਾਠੌਰ 'ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ।
ਰਣਜੀਤ ਰਾਠੌੜ ਦਾ ਕਤਲ ਕਰਨ ਤੋਂ ਬਾਅਦ ਚਾਰੋਂ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੁਣ ਪੁਲਿਸ ਨੇ ਜੈਸ਼੍ਰੀ, ਸਵਿਤਾ ਅਤੇ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਨੀਅਰ ਇੰਸਪੈਕਟਰ ਕੈਲਾਸ਼ ਦੇਸ਼ਮਾਨੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਇਸ ਮਾਮਲੇ 'ਚ ਰਾਠੌੜ ਦੇ ਫੋਨ ਤੋਂ ਮਿਲੀ ਫੁਟੇਜ ਅਤੇ ਸੀਸੀਟੀਵੀ ਤੋਂ ਮਿਲੀ ਵੀਡੀਓ ਨੂੰ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।
-