Sat, Oct 5, 2024
Whatsapp
ਪHistory Of Haryana Elections
History Of Haryana Elections

Man Beats Child In Mohali : ਟਿਊਸ਼ਨ ਤੋਂ ਘਰ ਆ ਰਹੇ ਬੱਚੇ ਨੂੰ ਸ਼ਖਸ ਨੇ ਮਾਰੇ ਥੱਪੜ; ਜ਼ਮੀਨ 'ਤੇ ਡਿੱਗਾ ਕੇ ਛਾਤੀ 'ਤੇ ਰੱਖਿਆ ਪੈਰ

ਫਿਲਹਾਲ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਨੇ ਪਰਚਾ ਦਰਜ ਕਰ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ।

Reported by:  PTC News Desk  Edited by:  Aarti -- October 05th 2024 02:18 PM -- Updated: October 05th 2024 03:03 PM
Man Beats Child In Mohali : ਟਿਊਸ਼ਨ ਤੋਂ ਘਰ ਆ ਰਹੇ ਬੱਚੇ ਨੂੰ ਸ਼ਖਸ ਨੇ ਮਾਰੇ ਥੱਪੜ; ਜ਼ਮੀਨ 'ਤੇ ਡਿੱਗਾ ਕੇ ਛਾਤੀ 'ਤੇ ਰੱਖਿਆ ਪੈਰ

Man Beats Child In Mohali : ਟਿਊਸ਼ਨ ਤੋਂ ਘਰ ਆ ਰਹੇ ਬੱਚੇ ਨੂੰ ਸ਼ਖਸ ਨੇ ਮਾਰੇ ਥੱਪੜ; ਜ਼ਮੀਨ 'ਤੇ ਡਿੱਗਾ ਕੇ ਛਾਤੀ 'ਤੇ ਰੱਖਿਆ ਪੈਰ

Man Beaten Child In Mohali : ਮੁਹਾਲੀ ਦੇ ਫੇਜ਼-3ਏ ਵਿੱਚ ਇੱਕ ਵਿਅਕਤੀ ਨੇ ਟਿਊਸ਼ਨ ਤੋਂ ਘਰ ਆ ਰਹੇ ਇੱਕ ਮਾਸੂਮ ਪੰਜ ਸਾਲ ਦੇ ਬੱਚੇ ਨੂੰ ਕਥਿਤ ਤੌਰ ’ਤੇ ਅੱਠ ਤੋਂ 10 ਵਾਰ ਥੱਪੜ ਮਾਰਿਆ ਅਤੇ ਫਿਰ ਜ਼ਮੀਨ ’ਤੇ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਫਿਰ ਪੈਰ ਨਾਲ ਉਸ ਦੀ ਛਾਤੀ 'ਤੇ ਹਮਲਾ ਕੀਤਾ। ਸ਼ਖਸ ਦੀ ਇਹ ਘਿਣੌਨੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। 

ਦਰਅਸਲ ਬੱਚਾ ਪੜ੍ਹਾਈ ਕਰਕੇ ਘਰ ਪਰਤ ਰਿਹਾ ਸੀ ਅਤੇ ਉਸ ਦੇ ਨਾਲ ਇੱਕ ਹੋਰ ਬੱਚਾ ਵੀ ਸੀ। ਉਹ ਕੁੱਤੇ ਦੀ ਨਕਲ ਕਰ ਰਿਹਾ ਸੀ ਅਤੇ ਬੱਚੇ ਨੂੰ ਕੁੱਟਣ ਵਾਲੇ ਨੌਜਵਾਨ ਨੇ ਸੋਚਿਆ ਕਿ ਉਹ ਉਸ ਵੱਲ ਦੇਖ ਕੇ ਉਸਦੀ ਨਕਲ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ ਵਿਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।


ਫਿਲਹਾਲ ਬੱਚੇ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਪੁਲਿਸ ਨੇ ਪਰਚਾ ਦਰਜ ਕਰ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀ ਨੂੰ ਕਾਬੂ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : Online sale of Gurbani Gutka Sahib : ਗੁਟਕਾ ਸਾਹਿਬ ਦੀ Online ਵਿਕਰੀ ਨੂੰ ਰੋਕਣ ਲਈ SGPC ਨੇ ਲਿਆ ਸਖ਼ਤ ਨੋਟਿਸ, ਮੰਗਿਆ ਸਪੱਸ਼ਟੀਕਰਨ

- PTC NEWS

Top News view more...

Latest News view more...

PTC NETWORK