ਭਾਰਤ-ਪਾਕਿਸਤਾਨ ਸਰਹੱਦ ਤੋਂ ਮਸ਼ਕੂਕ ਵਿਅਕਤੀ ਕਾਬੂ
ਗੁਰਦਾਸਪੁਰ : ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਘੁੰਮਦੇ ਹੋਏ ਬੀਐਸਐਫ ਦੀ 73 ਬੀਓਪੀ ਕੋਟ ਰਿਆਜ਼ਦਾ ਤੋਂ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਸਵੇਰੇ 3 ਵਜੇ ਦੇ ਕਰੀਬ ਮਸ਼ਕੂਕ ਵਿਅਕਤੀ ਪਾਕਿਸਤਾਨ ਵੱਲ ਨੂੰ ਜਾ ਰਿਹਾ ਸੀ।
ਫੜਿਆ ਗਿਆ ਭਾਰਤੀ ਨਾਗਰਿਕ ਮਾਨਸਿਕ ਤੌਰ 'ਤੇ ਅਸਥਿਰ ਜਾਪਦਾ ਸੀ ਅਤੇ ਉਸ ਨੇ ਕਾਲਾ ਕੋਰਟ ਅਤੇ ਕਾਲੀ ਪੈਂਟ ਪਾਈ ਹੋਈ ਸੀ। ਨਾਗਰਿਕ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਪਛਾਣ ਸਬੈਸਟਿਨ ਪੁੱਤਰ ਸੀਯੋਨ ਟੋਪਨੋ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 50 ਤੋਂ 53 ਸਾਲ ਦੇ ਵਿਚਕਾਰ ਜਾਪਦੀ ਹੈ ਜਦਕਿ ਉਹ ਓਡੀਸ਼ਾ ਦੇ ਪਿੰਡ ਖੜਦੇਗਾ ਦਾ ਰਹਿਣ ਵਾਲਾ ਹੈ। ਬੀਐਸਐਫ ਦੇ ਆਲਾ ਅਧਿਕਾਰੀਆਂ ਤੇ ਏਜੰਸੀਆਂ ਵੱਲੋਂ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਨੇ ਤੜਕੇ ਸੰਘਣੀ ਧੁੰਦ ਦੌਰਾਨ ਸਰਹੱਦ ਤੇ ਕੰਡਿਆਲੀ ਤਾਰ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਢੇਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਬਾਈਕ ਸਵਾਰਾਂ ਨੇ ਦੁਕਾਨ ਮਾਲਕ ਤੇ ਗਾਹਕ ਨੂੰ ਲੁੱਟਿਆ, ਹਵਾਈ ਫਾਇਰ ਕਰਦੇ ਫ਼ਰਾਰ ਹੋਏ ਲੁਟੇਰੇ
ਬੀਐਸਐਫ ਦੇ ਆਲਾ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਓਪੀ ਪਾਰਟੀ ਤੇ ਜ਼ੈਡਐਲਪੀ/ਸੁੱਖਾ ਪਾਰਟੀ ਬੀਐਸਐਫ ਦੀ ਚੰਨਾ ਪੋਸਟ (ਪੁਲਿਸ ਸਟੇਸ਼ਨ ਰਾਮਦਾਸ) ਤੇ ਬੀਐਸਐਫ ਜਵਾਨ ਸੰਘਣੀ ਧੁੰਦ ਕਾਰਨ ਮੁਸਤੈਦੀ ਵਜੋਂ ਗਸ਼ਤ ਕਰ ਰਹੇ ਸਨ ਕਿ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਹਿਲਜੁਲ ਵੇਖਣ ਨੂੰ ਮਿਲੀ। ਸਰਹੱਦ ਉਪਰ ਚੌਕਸ ਜਵਾਨਾਂ ਵੱਲੋਂ ਫਾਇਰ ਕਰ ਕੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਗਿਆ ਸੀ।
- PTC NEWS