Malerkotla Village News : ਪਿੰਡਾਂ ’ਚ ਹੁਣ ਨਸ਼ਾ ਵੇਚਣ ਵਾਲਿਆਂ ਦੀ ਖੈਰ ਨਹੀਂ; ਨਸ਼ੇ ਦੇ ਖਾਤਮੇ ਲਈ 37 ਪਿੰਡ ਹੋਏ ਲਾਮਬੰਦ, ਲਿਆ ਇਹ ਵੱਡਾ ਫੈਸਲਾ
Malerkotla Village News : ਵਿਧਾਨ ਸਭਾ ਹਲਕਾ ਮਲੇਰਕੋਟਲਾ ਅਤੇ ਇੱਥੋਂ ਦੇ 37 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਹਿਲ ਕਦਮੀ ਦਿਖਾਈ ਹੈ। ਜੀ ਹਾਂ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਕੁਠਾਲਾ ਵਿਖੇ ਗੁਰੂ ਘਰ ਚ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਵਿਧਾਨ ਸਭਾ ਮਲੇਰਕੋਟਲਾ ਦੀਆਂ 37 ਪੰਚਾਇਤਾਂ ਨੇ ਭਾਗ ਲਿਆ।
ਦੱਸ ਦਈਏ ਕਿ ਇਨ੍ਹਾਂ 37 ਪੰਚਾਇਤਾਂ ਵੱਲੋਂ ਆਪਣੇ ਆਪਣੇ ਪਿੰਡ ਦੇ ਵਿੱਚ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਕਿਸੇ ਵੀ ਕਿਸਮ ਦੇ ਨਸ਼ੇ ਵੇਚਣ ਵਾਲੇ ਲੋਕਾਂ ਦੀ ਮਦਦ ਨਹੀਂ ਕੀਤੀ ਜਾਏਗੀ ਨਾ ਤਾਂ ਉਹਨਾਂ ਦੀ ਜਮਾਨਤ ਕਰਵਾਈ ਜਾਵੇਗੀ ਅਤੇ ਨਾ ਹੀ ਉਹਨਾਂ ਦੇ ਨਾਲ ਪਿੰਡ ਦਾ ਕੋਈ ਵੀ ਵਿਅਕਤੀ ਨਾਲ ਚੱਲੇਗਾ ਅਤੇ ਨਾ ਹੀ ਕਿਸੇ ਕਿਸਮ ਦੀ ਮਦਦ ਕੀਤੀ ਜਾਏਗੀ ਇਹ ਸਾਰੇ ਮਤੇ ਪਾ ਕੇ ਗੁਰੂ ਘਰ ਦੇ ਵਿੱਚ ਮਲੇਰਕੋਟਲਾ ਦੇ ਵਿਧਾਇਕ ਜਮੀਲ ਓਰ ਰਹਿਮਾਨ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਗਗਨ ਅਜੀਤ ਸਿੰਘ ਅੱਗੇ ਪ੍ਰਣ ਲਿਆ।
ਇਸ ਮੌਕੇ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਵੈਸੇ ਬਦਨਾਮ ਕੀਤਾ ਹੋਇਆ ਹੈ ਅਤੇ ਜਿਹੜੇ ਕੁਝ ਪ੍ਰਤੀਸ਼ਤ ਨੌਜਵਾਨ ਇਸ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਅਜਿਹੀਆਂ ਪੰਚਾਇਤਾਂ ਬਾਹਰ ਕਢਾਉਣ ਵਿੱਚ ਮਦਦ ਕਰਨਗੀਆਂ ਜਿਨਾਂ ਨੇ ਅੱਜ ਪਿੰਡ ਕੁਠਾਲਾ ਤੋਂ ਇਹ ਸ਼ੁਰੂਆਤ ਕੀਤੀ ਹੈ ਜਿੱਥੇ 37 ਪਿੰਡਾਂ ਦੀਆਂ ਪੰਚਾਇਤਾਂ ਤੇ ਗ੍ਰਾਮ ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਕਿ ਨਸ਼ਾ ਵੇਚਣਾ ਵਾਲਿਆਂ ਦੀ ਕਿਸੇ ਕਿਸਮ ਦੀ ਮਦਦ ਨਹੀਂ ਕੀਤੀ ਜਾਏਗੀ।
ਉੱਧਰ ਇਸ ਮੌਕੇ ਮਲੇਰਕੋਟਲਾ ਦੇ ਵਿਧਾਇਕ ਜਮੀਲ ਅਤੇ ਰਹਿਮਾਨ ਵੱਲੋਂ ਵੀ ਇਨ੍ਹਾਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨਾਂ ਵੱਲੋਂ ਪ੍ਰਸ਼ਾਸਨ ਦਾ ਪੁਲਿਸ ਦਾ ਅਤੇ ਸਰਕਾਰ ਦਾ ਸਮਰਥਨ ਕਰਦਿਆਂ ਮਦਦ ਕਰਨ ਲਈ ਅੱਗੇ ਆਏ ਹਨ ਅਤੇ 37 ਪਿੰਡਾਂ ਨੇ ਇਹ ਮਤੇ ਪਾਏ ਨੇ ਤੇ ਹੋਰਨਾ ਪੰਚਾਇਤਾਂ ਨੂੰ ਵੀ ਅਜਿਹਾ ਹੀ ਉਪਰਾਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਉਧਰ ਵੱਖੋ ਵੱਖ ਵੱਖ ਸਿਆਸੀ ਆਗੂਆਂ ਅਤੇ ਪਾਰਟੀਆਂ ਦੇ ਲੋਕਾਂ ’ਤੇ ਸਰਪੰਚਾਂ ਨੇ ਵੀ ਇਸ ਪਹਿਲ ਕਦਮੀ ਦਾ ਹਿੱਸਾ ਬਣਨ ਤੇ ਖੁਸ਼ੀ ਜਾਹਿਰ ਕੀਤੀ ਤੇ ਕਿਹਾ ਕਿ ਪੁਲਿਸ ਦਾ ਤੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਪਿੰਡ ਪਿੰਡ ਚੋਂ ਨਸ਼ਾ ਖਤਮ ਕਰਨ ਦੇ ਲਈ ਤੇ ਜਿਸ ਨੂੰ ਲੈ ਕੇ ਆਪਣੀ ਆਪਣੀ ਪਾਰਟੀ ਦੇ ਆਪਣੇ ਆਪਣੇ ਕੰਮਕਾਰ ਛੱਡ ਕੇ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਖਾਸ ਕਰਕੇ ਪੰਚਾਇਤਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਹਨ।
ਇਹ ਵੀ ਪੜ੍ਹੋ : Samrala Bouncer News : ਬਾਉਂਸਰ ਹੋਣ ਦੇ ਬਾਵਜੂਦ ਕਰਦਾ ਸੀ ਨਸ਼ਾ ਸਪਲਾਈ, ਪੁਲਿਸ ਨੇ ਇੰਝ ਦਬੋਚਿਆ
- PTC NEWS